Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਫਲੈਟ 'ਚ ਲੁਕੇ ਰਾਘਵਜੀ ਨੂੰ ਤਾਲਾ ਤੋੜ ਕੇ ਕੀਤਾ ਗਿ੍ਫ਼ਤਾਰ

Posted on July 10th, 2013

ਭੋਪਾਲ : ਆਪਣੇ ਨੌਕਰ ਦੇ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਮੱਧ ਪ੍ਰਦੇਸ਼ ਦਾ ਵਿੱਤ ਮੰਤਰੀ ਅਹੁਦਾ ਗਵਾਉਣ ਵਾਲੇ ਤੇ ਗਿ੍ਰਫ਼ਤਾਰੀ ਦੇ ਡਰ ਤੋਂ ਰੂਹਪੋਸ਼ ਹੋਏ ਰਾਘਵਜੀ ਨੂੰ ਮੰਗਲਵਾਰ ਨੂੰ ਭੋਪਾਲ ਪੁਲਸ ਨੇ ਪੁਰਾਣੇ ਸ਼ਹਿਰ ਦੇ ਕੋਹੇਫਿਜ਼ਾ ਇਲਾਕੇ 'ਚ ਸਥਿਤ ਇਕ ਫਲੈਟ ਤੋਂ ਗਿ੍ਰਫ਼ਤਾਰ ਕਰਕੇ ਹਬੀਬਗੰਜ ਥਾਣੇ 'ਚ ਲਿਆਂਦਾ ਗਿਆ। ਕਾਗਜ਼ੀ ਕਾਰਵਾਈ ਤੋਂ ਬਾਅਦ ਉਨ੍ਹਾਂ ਨੂੰ ਡਾਕਟਰੀ ਜਾਂਚ ਲਈ ਗਾਂਧੀ ਮੈਡੀਕਲ ਕਾਲਜ ਭੇਜਿਆ ਗਿਆ। ਉਸ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਉਨ੍ਹਾਂ ਨੂੰ 22 ਜੁਲਾਈ ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਕਈ ਦਿਨਾਂ ਤੋਂ ਰੂਹਪੋਸ਼ ਚਲ ਰਹੇ ਰਾਘਵਜੀ ਦਾ ਉਨ੍ਹਾਂ ਦੀ ਮੋਬਾਈਲ ਲੋਕੇਸ਼ਨ ਤੋਂ ਪਤਾ ਲੱਗਾ ਕਿ ਉਹ ਕੋਹੇਫਿਜ਼ਾ ਇਲਾਕੇ 'ਚ ਹਨ। ਐਸਪੀ ਸਿਟੀ ਅਰਵਿੰਦ ਸਕਸੈਨਾ ਨੇ ਦੱਸਿਆ ਕਿ ਪੁਲਸ ਟੀਮ ਨੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ, ਇਸ ਤੋਂ ਬਾਅਦ ਉਨ੍ਹਾਂ ਬਾਰੇ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਪੁਲਸ ਅਦਾਲਤ 'ਚ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰੇਗੀ। ਫਲੈਟ 'ਚ ਰਾਘਵਜੀ ਆਪਣੀ ਪਤਨੀ ਤੇ ਭਤੀਜੇ ਨਾਲ ਸਨ। ਫਲੈਟ ਨੂੰ ਬਾਹਰੋਂ ਤਾਲਾ ਲੱਗਾ ਹੋਇਆ ਸੀ। ਪੁਲਸ ਤਾਲਾ ਤੋੜ ਕੇ ਘਰ 'ਚ ਵੜੀ ਤੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ।




Archive

RECENT STORIES