Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸ਼ਰਾਬੀ ਸਾਧ ਵੱਲੋਂ ਚਾਕੂ ਮਾਰ ਕੇ ਨੌਜਵਾਨ ਦਾ ਕਤਲ

Posted on July 10th, 2013

<p>ਮ੍ਰਿਤਕ ਕਾਲਾ ਸਿੰਘ ਦੀ ਮਾਂ ਵਿਰਲਾਪ ਕਰਦੀ ਹੋਈ<br></p>

ਗੋਨਿਆਣਾ ਮੰਡੀ-ਗੋਨਿਆਣਾ ਰੇਲਵੇ ਸਟੇਸ਼ਨ ਦੇ ਸਾਹਮਣੇ ਬਣੇ ਮਾਲ ਗੋਦਾਮ ਦੀ ਪਲੇਟੀ ’ਤੇ ਬੈਠੇ ਸ਼ਰਾਬੀ ਸਾਧ ਵੱਲੋਂ ਨੇਹੀਆਂਵਾਲਾ ਪਿੰਡ ਦੇ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 9 ਵਜੇ ਦੇ ਕਰੀਬ ਪੁਰਾਣੇ ਮਾਲ ਗੋਦਾਮ ਦੀ ਪਲੇਟੀ ’ਤੇ ਲੰਮੇ ਸਮੇਂ ਤੋਂ ਪਰਿਵਾਰ ਸਮੇਤ ਕਬਜ਼ਾ ਜਮਾਈ ਬੈਠੇ ਸਾਧ ਨੇ ਨੌਜਵਾਨ ਦੀ ਛਾਤੀ ਵਿੱਚ ਚਾਕੂ  ਮਾਰ ਦਿੱਤਾ ਜਿਸ ਕਾਰਨ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਾਲਾ ਸਿੰਘ ਪੁੱਤਰ ਵੀਰ ਸਿੰਘ ਵਾਸੀ ਨੇਹੀਆਂਵਾਲਾ ਵਜੋਂ ਹੋਈ ਹੈ। ਸੂਤਰਾਂ ਅਨੁਸਾਰ ਨੌਜਵਾਨ ਨੇ ਸਾਧ ’ਤੇ ਕੋਈ ਟਿੱਪਣੀ ਕੀਤੀ ਸੀ, ਜਿਸ ਕਾਰਨ ਸਾਧ ਨੇ ਤੈਸ਼ ’ਚ ਆ ਕੇ ਇਹ ਕਾਰਾ ਕੀਤਾ। ਨੌਜਵਾਨ ਰੇਲਵੇ ਫਾਟਕ ’ਤੇ ਜੂਸ ਦੀ ਰੇਹੜੀ ਲਗਾਉਂਦਾ ਸੀ।ਜੀ.ਆਰ.ਪੀ. ਬਠਿੰਡਾ ਦੇ ਇੰਸਪੈਕਟਰ ਕੁਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਗੁਆਂਢੀ ਆਤਮਾ ਸਿੰਘ ਦੇ ਬਿਆਨਾਂ ’ਤੇ ਸਾਧ ਗੁਰਦਿਆਲ ਸਿੰਘ ਪੁੱਤਰ ਚੂਹੜ ਸਿੰਘ ਵਾਸੀ ਗੋਨਿਆਣਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਾਧੂ ਵੱਲੋਂ ਨੌਜਵਾਨ ਦਾ ਕਤਲ ਹੋਣ ਤੋਂ ਬਾਅਦ ਲੋਕਾਂ ਨੇ ਥਾਣਾ ਨੇਹੀਆਂ ਵਾਲਾ ਦਾ ਘਿਰਾਓ ਕਰ ਦਿੱਤਾ ਤੇ ਪੁਲੀਸ ਖ਼ਿਲਾਫ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਮੰਗ ਕੀਤੀ ਕਿ ਸਾਧ ਨੂੰ ਲੋਕਾਂ ਹਵਾਲੇ ਕੀਤਾ ਜਾਵੇ।




Archive

RECENT STORIES