Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨੇਪਾਲ ਨੂੰ ਫਿਰ ਹਥਿਆਰ ਦੇਵੇਗਾ ਭਾਰਤ

Posted on July 11th, 2013

ਕਾਠਮੰਡੂ : ਭਾਰਤ ਨੇ ਅੱਠ ਸਾਲ ਬਾਅਦ ਨੇਪਾਲ ਸੈਨਾ ਨੂੰ ਸੈਨਿਕ ਸਾਜ਼ੋ-ਸਾਮਾਨ ਦੀ ਸਪਲਾਈ ਕਰਨ ਦਾ ਫੈਸਲਾ ਕੀਤਾ ਹੈ। ਫਰਵਰੀ, 2005 'ਚ ਉਸ ਵੇਲੇ ਦੇ ਰਾਜਾ ਗਿਆਨੇਂਦਰ ਸ਼ਾਹ ਵਲੋਂ ਸੱਤਾ ਹੱਥ 'ਚ ਲੈਣ ਤੋਂ ਬਾਅਦ ਭਾਰਤ ਨੇ ਸੈਨਿਕ ਸਪਲਾਈ ਰੋਕ ਦਿੱਤੀ ਸੀ। ਨੇਪਾਲ ਸੈਨਾ ਹੈਡਕੁਆਰਟਰ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਸੈਨਾ ਦੀ ਮੰਗ 'ਤੇ ਭਾਰਤ ਨੇ ਰੱਖਿਆ ਉਪਕਰਨਾਂ, ਵਾਹਨ ਸਮੇਤ ਵੱਖ-ਵੱਖ ਸੈਨਿਕ ਉਪਕਰਨ ਦੇਣ ਦਾ ਫੈਸਲਾ ਲਿਆ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਉਪਕਰਨ ਖਤਰਨਾਕ ਨਹੀਂ ਹਨ। ਇਨ੍ਹਾਂ 'ਚ ਕੱਪੜੇ, ਵਾਹਨ, ਸੰਚਾਰ ਉੁਪਕਰਨ ਸ਼ਾਮਲ ਹਨ। ਹਾਲਾਂਕਿ ਆਮ ਜ਼ਰੂਰਤਾਂ ਦੇ ਹਥਿਆਰ ਵੀ ਦਿੱਤੇ ਜਾਣਗੇ। 

ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਇਕ ਦਿਨਾਂ ਯਾਤਰਾ 'ਤੇ ਮੰਗਲਵਾਰ ਨੂੰ ਨੇਪਾਲ ਪਹੁੰਚੇ ਸਨ। ਇਸ ਤੋਂ ਬਾਅਦ ਭਾਰਤੀ ਦੂਤਘਰ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਮਾਓਵਾਦੀ ਲੜਾਕਿਆਂ ਨੂੰ ਸੈਨਾ 'ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਨੇਪਾਲ ਸਰਕਾਰ ਉਪਕਰਨ ਖਰੀਦਣ ਨੂੰ ਮਨਜ਼ੂਰੀ ਦਿੱਤੀ ਹੈ। ਆਉਣ ਵਾਲੇ ਕੁਝ ਮਹੀਨਿਆਂ 'ਚ ਭਾਰਤ ਸਰਕਾਰ ਦੁਵੱਲੇ ਸਮਝੌਤੇ ਤਹਿਤ ਨੇਪਾਲ ਨੂੰ ਰੱਖਿਆ ਸਾਮਾਨ ਦੇਵੇਗਾ। ਨੇਪਾਲ ਨੇ 109.44 ਕਰੋੜ ਰੁਪਏ (1.83 ਕਰੋੜ ਡਾਲਰ) ਦਾ ਸਾਮਾਨ ਮੰਗਿਆ ਹੈ। ਇਸ ਤੋਂ ਪਹਿਲਾਂ ਮਾਓਵਾਦੀ ਨੇਪਾਲ ਸੈਨਾ ਲਈ ਉਪਕਰਨ ਖਰੀਦਣ ਦਾ ਵਿਰੋਧ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਤੇ ਮਾਓਵਾਦੀਆਂ 'ਚ 2006 'ਚ ਹੋਏ ਸਮਝੌਤੇ ਦੀ ਪਾਲਣਾ ਹੋਣ ਤਕ ਕੋਈ ਖਰੀਦ ਨਹੀਂ ਹੋਣੀ ਚਾਹੀਦੀ ਹੈ। ਛੇ ਸਾਲ ਤਕ ਚੱਲੀ ਗੱਲਬਾਤ ਹੌਲੀ-ਹੌਲੀ ਮਾਓਵਾਦੀਆਂ ਨੂੰ ਸੈਨਾ 'ਚ ਲਿਆ ਗਿਆ।




Archive

RECENT STORIES