Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਊਦੀ ਰਾਜਕੁਮਾਰੀ ਮਨੁੱਖੀ ਸਮਗਲਿੰਗ ਦੇ ਮਾਮਲੇ 'ਚ ਗਿ੍ਫਤਾਰ

Posted on July 11th, 2013

ਕੈਲੇਫੋਰਨੀਆ : ਸਊਦੀ ਅਰਬ ਦੀ ਰਾਜਕੁਮਾਰੀ ਨੂੰ ਇਥੇ ਮਨੁੱਖੀ ਸਮਗਲਿੰਗ ਮਾਮਲੇ 'ਚ ਗਿ੍ਰਫਤਾਰ ਕਰ ਲਿਆ ਗਿਆ ਹੈ। 42 ਸਾਲਾ ਮੇਸ਼ੇਲ ਅਲਾਇਬਨ 'ਤੇ ਕੈਲੇਫੋਰਨੀਆ 'ਚ ਸਥਿਤ ਆਪਣੇ ਘਰ 'ਚ ਇਕ ਘਰੇਲੂ ਨੌਕਰਾਣੀ ਨੂੰ ਉਸ ਦੀ ਇੱਛਾ ਖਿਲਾਫ਼ ਜ਼ਬਰਦਸਤੀ ਰੱਖਣ ਦਾ ਦੋਸ਼ ਹੈ। ਆਰੇਂਜ ਕਾਊਂਟੀ ਡੇ ਡਿਸਟਿ੍ਰਕਟ ਅਟਾਰਨੀ ਟੋਨੀ ਰਾਕਆਕਸ ਨੇ ਦੱਸਿਆ ਕਿ ਜੇ ਅਲਾਇਬਨ ਦੋਸ਼ੀ ਸਾਬਤ ਹੁੰਦੀ ਹੈ ਤਾਂ ਉਸ ਨੂੰ 12 ਸਾਲ ਤਕ ਦੀ ਸਜ਼ਾ ਹੋ ਸਕਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਲਾਇਬਨ ਨੂੰ ਉਸ ਵੇਲੇ ਗਿ੍ਰਫਤਾਰ ਕੀਤਾ ਗਿਆ ਸੀ, ਜਦੋਂ ਇਕ ਕੇਨੀਆਈ ਅੌਰਤ ਨੇ ਬਸ 'ਚ ਸਵਾਰ ਹੋ ਰਹੇ ਇਕ ਮੁਸਾਫਰ ਤੋਂ ਮਦਦ ਮੰਗੀ। 

ਹੱਥਾਂ 'ਚ ਸੂਟਕੇਸ ਫੜੀ ਉਸ ਅੌਰਤ ਨੇ ਕਿਹਾ ਕਿ ਉਹ ਮਨੁੱਖੀ ਸਮਗਲਿੰਗ ਦਾ ਸ਼ਿਕਾਰ ਹੋ ਗਈ ਹੈ। ਉਸ ਮੁਸਾਫਰ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਤੇ ਪੁਲਸ ਨੇ ਉਸ ਥਾਂ 'ਤੇ ਛਾਪਾ ਮਾਰਿਆ, ਜਿਥੇ ਉਸ ਅੌਰਤ ਦੇ ਪਰਿਵਾਰ ਨੂੰ ਰੱਖਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ 30 ਸਾਲਾ ਕੇਨੀਆਈ ਅੌਰਤ ਨੂੰ 2012 'ਚ ਕੇਨੀਆ ਤੋਂ ਲਿਆਂਦਾ ਗਿਆ ਸੀ। ਸਊਦੀ ਅਰਬ ਆਉਣ ਤੋਂ ਬਾਅਦ ਉਸ ਪਾਸਪੋਰਟ ਲੈ ਲਿਆ ਗਿਆ। ਉਸ ਨੇ ਤੈਅ ਸਮੇਂ ਤੋਂ ਵੱਧ ਕੰਮ ਲਿਆ ਜਾਂਦਾ ਸੀ ਤੇ ਤਨਖਾਹ ਵੀ ਘੱਟ ਦਿੱਤੀ ਜਾਂਦੀ ਸੀ। ਉਸ ਨੂੰ ਛੁੱਟੀ 'ਤੇ ਜਾਣ ਦੀ ਇਜਾਜ਼ਤ ਵੀ ਨਹੀਂ ਸੀ। ਉਸ ਅੌਰਤ ਨੂੰ ਹਰ ਮਹੀਨੇ 1600 ਡਾਲਰ (ਕਰੀਬ 95 ਹਜ਼ਾਰ ਰੁਪਏ) ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਸ ਨੂੰ ਹਰ ਮਹੀਨੇ 200 ਡਾਲਰ (ਕਰੀਬ 11 ਹਜ਼ਾਰ ਰੁਪਏ) ਦਿੱਤੇ ਜਾਂਦੇ ਸਨ। ਅਦਾਲਤ ਨੇ ਅਲਾਇਬਨ ਨੂੰ 50 ਲੱਖ ਡਾਲਰ (ਕਰੀਬ 30 ਲੱਖ ਰੁਪਏ) ਦੀ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਸ 'ਤੇ ਇਜਾਜ਼ਤ ਤੋਂ ਬਿਨਾਂ ਦੇਸ਼ ਛੱਡ ਕੇ ਜਾਣ 'ਤੇ ਵੀ ਪਾਬੰਦੀ ਲਗਾਈ ਗਈ ਹੈ। ਅਲਾਇਬਨ ਨਿੱਜੀ ਰੂਪ 'ਚ ਅਦਾਲਤ 'ਚ ਹਾਜ਼ਰ ਨਹੀਂ ਹੋਈ ਸੀ। 




Archive

RECENT STORIES