Posted on December 8th, 2022

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਸਰੀ ਦੀ 127 ਸਟਰੀਟ ਅਤੇ 66 ਐਵੇਨਿਊ ਕੋਲ ਮੌਜੂਦ ਟਾਊਨਹਾਊਸ 'ਚ ਰਾਤ ਤਕਰੀਬਨ ਸਵਾ ਕੁ ਨੌਂ ਕੁ ਵਜੇ ਹੋਈ ਤਕਰਾਰ ਤੋਂ ਬਾਅਦ ਵਾਪਰੀ ਛੁਰੇਬਾਜ਼ੀ ਦੀ ਘਟਨਾ 'ਚ ਇੱਕ ਔਰਤ ਸਖਤ ਜ਼ਖਮੀ ਹੋ ਗਈ, ਜਿਸ ਦੀ ਬਾਅਦ 'ਚ ਹਸਪਤਾਲ ਅੰਦਰ ਮੌਤ ਹੋ ਗਈ। ਸ਼ੱਕੀ ਦੋਸ਼ੀ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਮੁਤਾਬਕ ਦੋਵੇਂ ਇੱਕ-ਦੂਜੇ ਨੂੰ ਜਾਣਦੇ ਸਨ।
ਇਹ ਘਰ ਟਮਾਨਾਵਿਸ ਸਕੂਲ ਦੇ ਐਨ ਕੋਲ ਪੈਂਦਾ ਹੈ, ਜਿੱਥੇ ਕੁਝ ਦਿਨ ਪਹਿਲਾਂ ਇੱਕ ਹੋਰ ਛੁਰੇਬਾਜ਼ੀ ਦੀ ਘਟਨਾ 'ਚ 18 ਸਾਲਾ ਮਹਿਕਪ੍ਰੀਤ ਸੇਠੀ ਦੀ ਮੌਤ ਹੋ ਗਈ। ਇਸੇ ਟਾਊਨਹਾਊਸ ਕੰਪਲੈਨਕ ਵਿੱਚ 2020 ਦੌਰਾਨ ਵੀ ਇੱਕ ਛੁਰੇਬਾਜ਼ੀ ਦੀ ਘਟਨਾ ਵਾਪਰੀ ਸੀ, ਜਿਸ ਵਿੱਚ ਇੱਕ ਔਰਤ ਦੀ ਮੌਤ ਹੋਈ ਸੀ ਤੇ ਦੋ ਜਣੇ ਜ਼ਖਮੀ ਹੋ ਗਏ ਸਨ।
ਤਾਜ਼ਾ ਘਟਨਾ 'ਚ ਮਾਰੀ ਗਈ ਔਰਤ ਬਾਰੇ ਹਾਲੇ ਹੋਰ ਵੇਰਵੇ ਹਾਸਲ ਨਹੀਂ ਹੋ ਸਕੇ। ਇਹ ਇਲਾਕਾ ਪੰਜਾਬੀ ਵਸੋਂ ਦਾ ਗੜ੍ਹ ਹੈ।
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026

Posted on June 3rd, 2026