Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੰਸਦ 'ਤੇ ਹਮਲੇ ਦੀ ਸਾਜ਼ਿਸ਼ ਸਰਕਾਰ ਨੇ ਰਚੀ

Posted on July 14th, 2013

<p>ਅੰਡਰ ਸੈਕਟਰੀ ਆਰ. ਵੀ. ਐਸ. ਮਣੀ<br></p>

ਅੱਤਵਾਦ ਵਿਰੋਧ ਕਾਨੂੰਨ ਨੂੰ ਮਜਬੂਤ ਕਰਨ ਲਈ ਸੰਸਦ ਅਤੇ 26/11 ਦੇ ਮੁੰਬਈ ਹਮਲਿਆਂ ਦੀ ਸਾਜਿਸ਼ ਰਚੀ ਗਈ ਸੀ

ਨਵੀਂ ਦਿੱਲੀ- ਗ੍ਰਹਿ ਮੰਤਰਾਲੇ ਦੇ ਕਿ ਸਾਬਕਾ ਅਧਿਕਾਰੀ ਦਾ ਕਹਿਣਾ ਕਿ ਇਸ਼ਰਤ ਜਹਾਂ ਮਾਮਲੇ ਦੀ ਜਾਂਚ ਕਰ ਰਹੀ ਸੀ. ਬੀ. ਆਈ-ਵਿਸ਼ੇਸ਼ ਜਾਂਚ ਟੀਮ ਦੇ ਇਕ ਅਧਿਕਾਰੀ ਨੇ ਉਸ ਸਮੇਂ ਦੀਆਂ ਸਰਕਾਰਾਂ 'ਤੇ ਸੰਸਦ ਅਤੇ 26/11 ਦੇ ਮੁੰਬਈ ਹਮਲਿਆਂ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਸੀ। ਗ੍ਰਹਿ ਮੰਤਰਾਲੇ ਦੇ ਇਹ ਅਧਿਕਾਰੀ ਹਨ ਇਸ਼ਰਤ ਜਹਾਂ ਮਾਮਲੇ ਦੀ ਜਾਂਚ ਵਿਚ ਸਰਕਾਰ ਦੀ ਤਰਫ਼ੋ ਅਦਾਲਤ ਵਿਚ ਹਲਫਨਾਮੇ 'ਤੇ ਦਸਤਖਤ ਕਰਨ ਵਾਲੇ ਅੰਡਰ ਸੈਕਟਰੀ ਆਰ. ਵੀ. ਐਸ. ਮਣੀ। 

ਮਣੀ ਦਾ ਕਹਿਣਾ ਕਿ ਸੀ. ਬੀ. ਆਈ-ਐਸ ਆਈ. ਟੀ ਟੀਮ ਦੇ ਮੈਂਬਰ ਰਹੇ ਸਤੀਸ਼ ਵਰਮਾ ਨੇ ਉਸ ਨੂੰ ਦੱਸਿਆ ਸੀ ਕਿ ਅੱਤਵਾਦ ਵਿਰੋਧ ਕਾਨੂੰਨ ਨੂੰ ਮਜਬੂਤ ਕਰਨ ਲਈ ਸੰਸਦ ਅਤੇ 26/11 ਦੇ ਮੁੰਬਈ ਹਮਲਿਆਂ ਦੀ ਸਾਜਿਸ਼ ਰਚੀ ਗਈ ਸੀ। ਮਣੀ ਮੁਤਾਬਕ ਵਰਮਾ ਨੇ ਕਿਹਾ ਕਿ 13 ਦਸੰਬਰ 2001 ਨੂੰ ਸੰਸਦ 'ਤੇ ਹਮਲਾ ਹੋਇਆ ਸੀ ਉਸ ਪਿੱਛੋਂ ਪੋਟਾ ਕਾਨੂੰਨ ਲਾਗੂ ਕੀਤਾ ਗਿਆ। ਫਿਰ 26 ਨਵੰਬਰ 2008 ਨੂੰ ਹਮਲਾ ਹੋਇਆ ਉਸ ਤੋਂ ਬਾਅਦ ਯੂ. ਏ. ਪੀ. ਏ. ਕਾਨੂੰਨ ਲਾਗੂ ਕੀਤਾ ਗਿਆ। ਇਸ ਸਬੰਧੀ ਜਦੋਂ ਇਕ ਅੰਗਰੇਜ਼ੀ ਅਖ਼ਬਾਰ ਨੇ ਸਤੀਸ਼ ਵਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਗੁਜਰਾਤ ਕਾਡਰ ਦੇ ਆਈ. ਪੀ. ਐਸ. ਅਧਿਕਾਰੀ ਵਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕੀ ਸ਼ਿਕਾਇਤ ਹੈ ਅਤੇ ਕਿਸ ਨੇ ਕਦੋਂ ਕੀਤੀ ਸੀ। ਨਾ ਹੀ ਉਨ੍ਹਾਂ ਦੀ ਜਾਨਣ ਵਿਚ ਦਿਲਚਸਪੀ ਹੈ। ਇਨ੍ਹਾਂ ਮਾਮਲਿਆਂ ਵਿਚ ਉਹ ਮੀਡੀਆ ਨਾਲ ਗੱਲਬਾਤ ਨਹੀਂ ਕਰ ਸਕਦੇ। ਤੁਸੀਂ ਸੀ. ਬੀ. ਆਈ. ਤੋਂ ਪੁੱਛੋ। ਸ੍ਰੀ ਵਰਮਾ ਇਸ਼ਰਤਾ ਜਹਾਂ ਫਰਜ਼ੀ ਮੁਕਾਬਲਾ ਦੀ ਜਾਂਚ ਕਰ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਸਨ। ਹਾਲ ਹੀ ਵਿਚ ਉਨ੍ਹਾਂ ਦੀ ਬਦਲੀ ਹੋਈ ਹੈ ਅਤੇ ਉਹ ਜੂਨਾਗੜ੍ਹ ਪੁਲਿਸ ਟਰੇਨਿੰਗ ਕਾਲਜ ਦੇ ਪ੍ਰਿੰਸੀਪਲ ਬਣਾਏ ਗਏ ਹਨ। ਮਣੀ ਮੌਜੂਦਾ ਸਮੇਂ ਸ਼ਹਿਰੀ ਵਿਕਾਸ ਮੰਤਰਾਲੇ ਵਿਚ ਜ਼ਮੀਨ ਅਤੇ ਵਿਕਾਸ ਉਪ ਅਧਿਕਾਰੀ ਹਨ। ਉਨ੍ਹਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਲਿਖਿਆ ਕਿ ਸਤੀਸ਼ ਵਰਮਾ ਦੀ ਗੱਲ ਦਾ ਜਵਾਬ ਇਹ ਕਹਿੰਦੇ ਹੋਏ ਦਿੱਤਾ ਕਿ ਵਰਮਾ ਉਹੀ ਕਰ ਰਹੇ ਹਨ ਜੋਂ ਪਾਕਿਸਤਾਨੀ ਜਾਸੂਸੀ ਏਜੰਸੀ ਆਈ. ਐਸ. ਆਈ. ਕਹਿੰਦੀ ਹੈ। 

ਸ੍ਰੀ ਮਣੀ ਮੁਤਾਬਕ ਵਰਮਾ ਨੇ ਸਰਕਾਰ ਦੀ ਸਾਜਿਸ਼ ਦੀ ਗੱਲ 22 ਜੂਨ ਨੂੰ ਗਾਂਧੀਨਗਰ ਕਹੀ ਸੀ ਜਦੋਂ ਉਹ ਉਨ੍ਹਾਂ ਤੋਂ ਪੁੱਛਿਗਿੱਛ ਕਰ ਰਹੇ ਸੀ। ਸ੍ਰੀ ਮਣੀ ਨੇ ਸ਼ਹਿਰੀ ਵਿਕਾਸ ਮੰਤਰਾਲੇ ਦੇ ਜਾਇੰਟ ਸਕੱਤਰ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਕਿ ਵਰਮਾ ਨੇ ਉਨ੍ਹਾਂ 'ਤੇ ਇਕ ਬਿਆਨ 'ਤੇ ਦਸਤਖਤ ਕਰਨ ਲਈ ਦਬਾਅ ਪਾਇਆ ਸੀ। ਸ੍ਰੀ ਮਣੀ ਮੁਤਾਬਕ ਵਰਮਾ ਚਾਹੁੰਦੇ ਸੀ ਕਿ ਉਹ ਬਿਆਨ ਦੇਵੇ ਕਿ ਇਸ਼ਰਤ ਜਹਾਂ ਮਾਮਲੇ ਵਿਚ ਦਾਖਲ ਕੀਤਾ ਗਿਆ ਪਹਿਲਾ ਹਲਫਨਾਮਾ ਇੰਟੈਲੀਜੈਂਸ ਬਿਊਰੋ ਦੇ ਦੋ ਅਧਿਕਾਰੀਆਂ ਨੇ ਤਿਆਰ ਕੀਤਾ ਸੀ। ਉਨ੍ਹਾਂ ਕਿਹਾ ਕਿ ਉਹ ਚੰਗੀ ਤਰ੍ਹਾਂ ਸਮਝਦਾ ਸੀ ਕਿ ਇਸ ਤਰ੍ਹਾਂ ਦਾ ਬਿਆਨ ਉਨ੍ਹਾਂ ਦੇ ਉਸ ਸਮੇਂ ਦੇ ਸੀਨੀਅਰ ਅਧਿਕਾਰੀਆਂ ਝੂਠੇ ਦੋਸ਼ ਲਾਉਣ ਵਰਗਾ ਹੋਵੇਗਾ, ਇਸ ਲਈ ਉਸ ਨੇ ਇਸ ਬਿਆਨ 'ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਇਸ਼ਰਤ ਜਹਾਂ ਫਰਜ਼ੀ ਮੁਕਾਬਲੇ ਵਿਚ ਦੇਸ਼ ਦੀਅੰ ਦੋ ਪ੍ਰਮੁੱਖ ਏਜੰਸੀਆਂ ਸੀ. ਬੀ. ਆਈ. ਅਤੇ ਆਈ. ਬੀ. 'ਚ ਟਕਰਾਅ ਚਲ ਰਿਹਾ ਹੈ।



Archive

RECENT STORIES