Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੁਪਰੀਮ ਕੋਰਟ ਆਰ ਐਸ ਐਸ ਉਪਰ ਰੋਕ ਲਾਏ: ਮਾਇਆਵਤੀ

Posted on July 14th, 2013


ਲਖਨਊਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਦੋਸ਼ ਲਾਇਆ ਹੈ ਕਿ ਭਾਜਪਾ ਤੇ ਕਾਂਗਰਸ, ਦੋਵੇਂ ਅਯੁੱਧਿਆ ਮੁੱਦੇ ਉਪਰ ਸਿਆਸਤ ਕਰ ਰਹੀਆਂ ਹਨ। ਉਨ੍ਹਾਂ ਸੁਪਰੀਮ ਕੋਰਟ ਕੋਲੋਂ ਮੰਗ ਕੀਤੀ ਕਿ ਧਰਮ ਨਿਰਪੱਖਤਾ ਨੂੰ ਬਚਾਉਣ ਲਈ ਆਰ ਐਸ ਐਸ, ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਉਪਰ ਪਾਬੰਦੀ ਲਾਈ ਜਾਏ। ਇਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਤੇ ਕਾਂਗਰਸ ਚੋਣਾਂ ਨੇੜੇ ਹੋਣ ਕਾਰਨ ਅਯੁੱਧਿਆ ਮੁੱਦੇ ’ਤੇ ਸਿਆਸਤ ਕਰ ਰਹੀਆਂ ਹਨ। ਭਾਜਪਾ ਹਿੰਦੂ ਤੇ ਕਾਂਗਰਸ ਮੁਸਲਿਮ ਵੋਟਰਾਂ ਨੂੰ ਆਪੋ-ਆਪਣੇ ਵੱਲ ਆਕਰਸ਼ਿਤ ਕਰਨ ਲਈ ਫੈਜ਼ਾਬਾਦ ਜਾ ਰਹੀਆਂ ਹਨ। ਅਜਿਹੀਆਂ ਸਰਗਰਮੀਆਂ ਦੇਸ਼ ਦੀ ਧਰਮ ਨਿਰਪੱਖਤਾ ਲਈ ਖਤਰਾ ਹਨ, ਇਸ ਲਈ ਸੁਪਰੀਮ ਕੋਰਟ ਇਨ੍ਹਾਂ ਦਾ ਆਪਣੇ ਆਪ ਨੋਟਿਸ ਲੈ ਕੇ ਸਖਤ ਹਦਾਇਤਾਂ ਜਾਰੀ ਕਰੇ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਆਰ ਐਸ ਐਸ (ਰਾਸ਼ਟਰੀ ਸੋਇਮ ਸੰਘ) ਵਰਗੀਆਂ ਜਥੇਬੰਦੀਆਂ ਪਰਦੇ ਪਿੱਛੇ ਰਹਿ ਕੇ ਧਰਮ ਦੇ ਨਾਂ ਉਪਰ ਘਟੀਆ ਸਿਆਸਤ ਖੇਡ ਰਹੀਆਂ ਹਨ ਜੋ ਸੰਵਿਧਾਨ ਦੀ ਮੂਲ ਭਾਵਨਾ ਦੀ ਉਲੰਘਣਾ ਹੈ। ਉਨ੍ਹਾਂ ਜੇਲ੍ਹ ਵਿਚ ਬੈਠੇ ਵਿਅਕਤੀਆਂ ’ਤੇ ਚੋਣ ਲੜਨ ਦੀ ਪਾਬੰਦੀ ਨੂੰ ਪਸੰਦ ਨਹੀਂ ਕੀਤਾ ਸਗੋਂ ਕਿਹਾ ਕਿ ਇਸ ਦੀ ਦੁਰਵਰਤੋਂ ਹੋਵੇਗੀ। ਉਨ੍ਹਾਂ ਕੇਂਦਰ ਸਰਕਾਰ ਨੂੰ ਇਸ ਫੈਸਲੇ ਖ਼ਿਲਾਫ਼ ਅਪੀਲ ਕਰਨ ਲਈ ਕਿਹਾ। ਉਨ੍ਹਾਂ ਯੂਪੀ ਸਰਕਾਰ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਰਾਜ ਵਿਚ ਗੁੰਡਾ ਰਾਜ ਹੈ। ਉਨ੍ਹਾਂ ਉੱਤਰ ਪ੍ਰਦੇਸ਼ ਵਿਚ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਵੀ ਕੀਤੀ।



Archive

RECENT STORIES