Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਰਾਮਦੇਵ ਠੱਗ : ਦਿਗਵਿਜੈ ਸਿੰਘ

Posted on July 14th, 2013



ਭੋਪਾਲ- ਮੱਧ ਪ੍ਰਦੇਸ਼ ਵਿੱਚ ਯੋਗ ਗੁਰੂ ਬਾਬਾ ਰਾਮਦੇਵ ਅਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਿਚਾਲੇ ਹੋਈ ਮੁਲਾਕਾਤ 'ਤੇ ਵਿਅੰਗ ਕਰਦਿਆਂ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਦਿਗਵਿਜੈ ਸਿੰਘ ਨੇ ਇਸ ਮੁਲਾਕਾਤ ਨੂੰ ਠੱਗ ਅਤੇ ਪੱਪੂ ਦੀ ਮੁਲਾਕਾਤ ਕਰਾਰ ਦਿੱਤਾ। ਸੂਬੇ ਦੀ ਰਿਹਾਇਸ਼ 'ਤੇ ਆਏ ਦਿਗਵਿਜੈ ਸਿੰਘ ਨੇ ਐਤਵਾਰ ਨੂੰ ਪੱਤਰਕਾਰਾਂ ਨਾਲ ਗ਼ੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਰਾਮਦੇਵ ਅਤੇ ਸ਼ਿਵਰਾਜ ਸਿੰਘ ਦੀ ਤਸਵੀਰ ਦੇਖੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਮਦੇਵ ਦੀ ਭਰੋਸੇਯੋਗਤਾ ਨਹੀਂ ਰਹੀ, ਉਸਦੀ ਠੱਗੀ ਸਾਬਤ ਹੋ ਚੁੱਕੀ ਹੈ, ਉਸਦਾ ਅਤੇ ਉਸਦੇ ਨਜ਼ਦੀਕੀ ਸਾਥੀ ਬਾਲਕ੍ਰਿਸ਼ਨ ਦਾ ਪਾਸਪੋਰਟ ਫਰਜ਼ੀ ਨਿਕਲਿਆ ਹੈ, ਉਥੇ ਹੀ ਸ਼ਿਵਰਾਜ ਸਿੰਘ ਚੌਹਾਨ ਨੂੰ ਰਾਮਦੇਵ ਦਾ ਸਰਟੀਫਿਕੇਟ ਪ੍ਰਾਪਤ ਕਰਨ ਦੀ ਲੋੜ ਪੈ ਗਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਸ ਵੇਲੇ ਬਹੁਤ ਖੁਸ਼ੀ ਹੋਈ, ਜਦੋਂ ਉਨ੍ਹਾਂ ਨੇ ਇੱਕ ਠੱਗ ਰਾਮਦੇਵ ਅਤੇ ਸ਼ਿਵਰਾਜ ਪੱਪੂ ਦੀ ਤਸਵੀਰ ਅਖ਼ਬਾਰਾਂ ਵਿੱਚ ਦੇਖੀ। ਪਿਛਲੇ ਦਿਨੀਂ ਕੀਤੇ ਗਏ ਟਵੀਟ 'ਤੇ ਵੀ ਦਿਗਵਿਜੈ ਸਿੰਘ ਨੇ ਸਫ਼ਾਈ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਟਵੀਟ ਕੀਤਾ ਸੀ, 'ਬੱਚਾ-ਬੱਚਾ ਰਾਮ ਕਾ, ਰਾਘਵ ਜੀ ਕੇ ਕਾਮ ਕਾ' ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਦਿਮਾਗ਼ ਵਿੱਚ ਫਤੂਰ ਹੁੰਦਾ ਹੈ, ਉਹ ਉਸਨੂੰ ਗ਼ਲਤ ਕੰਮ ਨਾਲ ਜੋੜਦੇ ਹਨ। ਉਨ੍ਹਾਂ ਕਿਹਾ ਕਿ ਭਗਵਾਨ ਰਾਘਵ ਜੀ (ਰਾਮ) ਉਨ੍ਹਾਂ ਦੇ ਪੂਜਨੀਕ ਹਨ, ਉਨ੍ਹਾਂ ਕਿਹਾ ਕਿ ਉਹ ਰਾਘਵ ਗੜ੍ਹ ਦੇ ਰਹਿਣ ਵਾਲੇ ਹਨ, ਜਿਥੇ ਘਰਾਂ ਵਿੱਚ ਰਾਮ ਦਾ ਮੰਦਰ ਹੈ ਅਤੇ 4 ਵਾਰ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਕਾਂਗਰਸ ਵਿਧਾਇਕ ਚੌਧਰੀ ਰਾਕੇਸ਼ ਸਿੰਘ ਚਤੁਰਬੇਦੀ ਦੇ ਭਾਜਪਾ ਵਿੱਚ ਸ਼ਾਮਲ ਹੋਣ 'ਤੇ ਦਿਗਵਿਜੈ ਸਿੰਘ ਨੇ ਕਿਹਾ ਕਿ ਚੌਧਰੀ ਦੀ ਰਾਤ ਨੂੰ 1 ਵਜੇ ਕਿਸ ਨਾਲ ਕਿੱਥੇ ਮੁਲਾਕਾਤ ਹੋਈ, ਕਾਂਗਰਸ ਇਸਦੀ ਜਾਂਚ ਕਰਵਾ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਬਾਬਾ ਰਾਮਦੇਵ ਅਤੇ ਮੁੱਖ ਮੰਤਰੀ ਚੌਹਾਨ ਦੀ ਮੁਲਾਕਾਤ ਹੋਈ ਸੀ। ਇਸ ਮੌਕੇ 'ਤੇ ਰਾਮਦੇਵ ਨੇ ਚੌਹਾਨ ਦੀ ਡੱਟ ਕੇ ਤਾਰੀਫ਼ ਕੀਤੀ ਸੀ ਅਤੇ ਕਿਹਾ ਸੀ ਕਿ ਕਰੋੜਾਂ ਲੋਕਾਂ ਵਿੱਚੋਂ ਚੌਹਾਨ ਵਰਗਾ ਇਕ ਵਿਅਕਤੀ ਹੁੰਦਾ ਹੈ, ਉਥੇ ਹੀ ਉਨ੍ਹਾਂ ਕਿਹਾ ਸੀ ਕਿ ਰਾਹੁਲ ਗਾਂਧੀ ਨੂੰ ਸ਼ੋਸ਼ਲ ਮੀਡੀਆ 'ਤੇ ਪੱਪੂ ਕਿਹਾ ਜਾਂਦਾ ਹੈ।



Archive

RECENT STORIES