Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਲੁਧਿਆਣਾ ਵਿਖੇ 7 ਸਾਲਾਂ ਵਿੱਚ ਠੇਕੇ 878 ਤੋਂ ਵੱਧਕੇ 1374 ਹੋਏ

Posted on July 14th, 2013

<p>Mobile Theka in Punjab</p>


ਲੁਧਿਆਣਾ- ਪੰਜਾਬ ਸਰਕਾਰ ਵੱਲੋਂ ਸੂਬਾ ਨੂੰ ਨਸ਼ਾ ਮੁਕਤ ਬਣਾਉਣ ਦੇ ਜ਼ੋਰ-ਸ਼ੋਰ ਨਾਲ ਕੀਤੇ ਜਾ ਰਹੇ ਪ੍ਰਚਾਰ ਨੂੰ ਉਸ ਵੇਲੇ ਵੱਡਾ ਧੱਕਾ ਲੱਗਾ ਜਦੋਂ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਅਤੇ ਲੁਧਿਆਣਾ ਨਗਰ ਨਿਗਮ ਵਿੱਚ ਹੁੰਦੀਆਂ ਧਾਂਦਲੀਆਂ ਨੂੰ ਲੋਕਾਂ ਸਾਹਮਣੇ ਲਿਆਉਣ ਵਾਲੇ ਡਾ. ਕੁਲਦੀਪ ਸਿੰਘ ਖਹਿਰਾ ਨੇ ਐਕਸਸਾਈਜ਼ ਐਂਡ ਟੈਕਕੇਸ਼ਨ ਵਿਭਾਗ ਤੋਂ ਲੁਧਿਆਣਾ ਵਿਖੇ ਠੇਕਿਆਂ ਦੀ ਗਿਣਤੀ ਦਾ ਆਰ.ਟੀ.ਆਈ. ਐਕਟ ਅਧੀਨ ਪਿਛਲੇ 7 ਸਾਲਾਂ ਦਾ ਵੇਰਵਾ ਲਿਆ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ। 

ਪ੍ਰਾਪਤ ਕੀਤੀ ਜਾਣਕਾਰੀ ਅਧੀਨ 2007-08 ਅਧੀਨ ਜ਼ਿਲ੍ਹਾ ਲੁਧਿਆਣਾ ਵਿੱਚ ਠੇਕਿਆਂ ਦੀ ਗਿਣਤੀ 878 ਸੀ ਜੋ ਕਿ ਹਰੇਕ ਸਾਲ ਵਧਦੀ-ਵਧਦੀ ਹੁਣ 2013-14 ਵਿੱਚ 1374 ਹੋ ਗਈ, ਜਿਸ ਕਾਰਨ ਦੂਰ-ਦੂਰਾਡੇ ਚੱਲਣ ਵਾਲੇ ਠੇਕੇ ਹੁਣ ਗਲੀਆਂ ਮੁਹੱਲਿਆਂ ਵਿੱਚ ਖੁੱਲ੍ਹ ਗਏ ਜਿਸਦੇ ਸਿੱਟੇ ਵਜੋਂ ਪੰਜਾਬ ਦੇ ਲੋਕ ਖਾਸ ਕਰਕੇ ਨੌਜਵਾਨ ਸ਼ਰਾਬ ਦੇ ਆਦੀ ਹੁੰਦੇ ਜਾ ਰਹੇ ਹਨ ਅਤੇ ਨਸ਼ੇ ਦੀ ਪੂਰਤੀ ਲਈ ਗੈਰਕਾਨੂੰਨੀ ਕੰਮ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਇਸ ਲਈ ਸੂਬੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਸਰਕਾਰ ਆਪਣੀ ਆਮਦਨ ਖਾਤਰ ਪੰਜਾਬ ਵਾਸੀਆਂ ਨੂੰ ਨਸ਼ੇ ਦਾ ਆਦੀ ਬਣਾਉਦੇ ਹੋਏ ਪੰਜਾਬ ਨੂੰ ਖੋਖਲਾ ਕਰ ਰਹੀ ਹੈ।



Archive

RECENT STORIES