Posted on March 14th, 2024

ਲਾਸਾਲ, ਮੌਂਟਰੀਅਲ- ਨਾਨਕਸ਼ਾਹੀ ਨਵੇਂ ਸਾਲ ਮੌਕੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਾਸਾਲ ਮੌਂਟਰੀਅਲ ਵਿਖੇ ਸਮਾਗਮ ਉਲੀਕੇ ਗਏ, ਜਿਸ ਵਿੱਚ ੩੦ ਫੱਗਣ ਦੀ ਸ਼ਾਮ ਰਹਿਰਾਸ ਸਾਹਿਬ ਜੀ ਦੇ ਨਿੱਤਨੇਮ ਤੋਂ ਉਪਰੰਤ ਸਹਿਜ ਪਾਠ ਦੇ ਭੋਗ ਅਤੇ ਫਿਰ ਲਗਾਤਾਰ ਰਾਤ 12 ਵਜੇ ਤੱਕ ਕੀਰਤਨ-ਕਥਾ ਦੇ ਪ੍ਰਵਾਹ ਚੱਲੇ ਅਤੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ।
ਇਸ ਮੌਕੇ ਜਥੇਦਾਰ ਸੰਤੋਖ ਸਿੰਘ ਖੇਲਾ ਨੇ ਬੋਲਦਿਆਂ ਹੋਇਆਂ ਸਿੱਖ ਰਾਜ ਖਾਲਿਸਤਾਨ ਪ੍ਰਤੀ ਜਿੱਥੇ ਆਪਣੀ ਦ੍ਰਿੜ੍ਹਤਾ ਪ੍ਰਗਟਾਈ ਉੱਥੇ ਖਾਲਿਸਤਾਨ ਦੇ ਨਾਹਰਿਆਂ-ਜੈਕਾਰਿਆਂ ਨਾਲ ਆਈਆਂ ਸੰਗਤਾਂ ਕੋਲ਼ੋਂ ਵੀ ਅਹਿਦ ਕਰਵਾਇਆ ਕੇ ਹਰ ਇੱਕ ਸਿੱਖ ਨੂੰ ਅਜ਼ਾਦੀ ਵਾਸਤੇ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ।
ਇਸੇ ਦੌਰਾਨ ਪੁਰਾਤਨ ਮਰਿਆਦਾ ਮੁਤਾਬਕ ਨਾਨਕਸ਼ਾਹੀ ਕੈਲੰਡਰ ਵੀ ਜਾਰੀ ਕੀਤਾ ਗਿਆ ਅਤੇ ਸੰਗਤਾਂ ਵਿੱਚ ਵੰਡਿਆ ਗਿਆ, ਜਿਸ ਵਿੱਚ ਇਸ ਗੱਲ ਨੂੰ ਵੀ ਲਾਜ਼ਮੀ ਬਣਾਇਆ ਗਿਆ ਕੇ ਈਸਵੀ ਕੈਲੰਡਰ ਦੇ ਜਨਵਰੀ-ਫ਼ਰਵਰੀ ਤਾਂ ਅੱਜ ਬੱਚੇ-ਬੱਚੇ ਦੇ ਕੋਲ ਵੱਖ-ਵੱਖ ਮਾਧਿਅਮਾਂ ਰਾਹੀਂ ਹਨ ਪਰ ਸਾਡੇ ਗੁਰਦੁਆਰਾ ਸਾਹਿਬਾਨਾਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਚੇਤ ਤੋਂ ਫੱਗਣ ਤੱਕ ਦੇ ਕੈਲੰਡਰ ਸੰਗਤਾਂ ਤੱਕ ਪਹੁੰਚਣੇ ਚਾਹੀਦੇ ਹਨ।
ਉਪਰੰਤ ਸਾਢੇ ਬਾਰਾਂ ਵਜੇ ਨਵੇਂ ਸਾਲ ਦੀ ਆਮਦ ਉੱਪਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ-ਖਾਲਿਸਤਾਨ ਜ਼ਿੰਦਾਬਾਦ ਅਤੇ ਰਾਜ ਕਰੇਗਾ ਖ਼ਾਲਸਾ ਦੇ ਨਾਹਰਿਆਂ ਜੈਕਾਰਿਆਂ ਨਾਲ ਨਵੇਂ ਸਾਲ 556 ਨੂੰ ਜੀਓ ਆਇਆਂ ਕਹਿੰਦਿਆਂ ਹੋਇਆਂ ਬੜੀ ਚੜ੍ਹਦੀ ਕਲਾ ਨਾਲ ਸਮਾਗਮਾਂ ਦੀ ਸਮਾਪਤੀ ਦੀ ਅਰਦਾਸ ਹੋਈ।

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026

Posted on April 2nd, 2026