Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕੀ ਫੌਜ 'ਚ ਸਿੱਖਾਂ ਦੀ ਭਰਤੀ ਲਈ ਕੋਸ਼ਿਸ਼

Posted on July 16th, 2013


ਵਾਸ਼ਿੰਗਟਨ- ਇੱਕ ਉੱਚ ਅਮਰੀਕੀ ਸੰਸਦ ਨੇ ਦੇਸ਼ ਦੀ ਫੌਜ 'ਚ ਸਿੱਖਾਂ ਦੀ ਭਰਤੀ ਲਈ ਨਵੇਂ ਸਿਰੇ ਤੋਂ ਕੋਸ਼ਿਸ਼ ਸ਼ੁਰੂ ਕੀਤੀ ਹੈ ਤਾਂ ਕਿ ਉਹ ਆਪਣੀ ਸ਼ਰਧਾ ਦਾ ਪਾਲਣ ਕਰਦੇ ਹੋਏ ਸੈਨਾ ਦੀ ਸੇਵਾ ਕਰ ਸਕਣ। ਅਮਰੀਕੀ ਰੱਖਿਆ ਮੰਤਰੀ ਚਕ ਹੇਗਲ ਨੂੰ ਲਿਖੇ ਇੱਕ ਪੱਤਰ 'ਚ ਕਾਂਗਰਸ ਮੈਂਬਰ ਜੋਏ ਕਰਾਉਲੇ ਨੇ ਕਿਹਾ ਹੈ ਕਿ ਦੁਨੀਆ ਭਰ 'ਚ ਤੇ ਹੁਣ ਅਮਰੀਕਾ 'ਚ ਸਿੱਖ ਸਿਪਾਹੀ ਪੂਰੀ ਸਮਰੱਥਾ ਤੇ ਈਮਾਨਦਾਰੀ ਨਾਲ ਕੰਮ ਕਰਦੇ ਹੋਏ ਆਪਣੀ ਧਾਰਮਿਕ ਪ੍ਰਤੀਬੱਧਤਾ ਬਣਾਏ ਰੱਖਣ 'ਚ ਸਪੱਸ਼ਟ ਰੂਪ ਤੋਂ ਕਾਬਿਲ ਹਨ। ਪੱਤਰ 'ਚ ਕਿਹਾ ਗਿਆ ਹੈ ਕਿ ਭਾਰਤੀ ਫੌਜ ਦੇ ਵਰਤਮਾਨ ਚੀਫ ਆਫ ਆਰਮੀ ਸਟਾਫ ਪਗੜੀ ਬੰਨਣ ਵਾਲੇ ਤੇ ਦਾੜੀ ਰੱਖਣ ਵਾਲੇ ਇੱਕ ਸਿੱਖ ਹਨ। ਅਜਿਹਾ ਤਦ ਹੈ ਜਦ ਕਿ ਭਾਰਤ ਦੀ ਕੁਲ ਆਬਾਦੀ 'ਚ ਸਿੱਖਾਂ ਦੀ ਗਿਣਤੀ ਦੋ ਫੀਸਦੀ ਤੋਂ ਵੀ ਘੱਟ ਹੈ। ਸੰਸਦਾਂ ਦੇ ਦਸਤਖਤਾਂ ਲਈ ਇਸ ਪੱਤਰ ਨੂੰ ਕਾਂਗਰਸ 'ਚ ਵੰਡਿਆ ਜਾ ਰਿਹਾ ਹੈ। ਫੌਜ 'ਚ ਫਿਲਹਾਲ ਤਿੰਨ ਸਿੱਖ ਅਮਰੀਕੀ ਹਨ ਤੇ ਇਨ੍ਹਾਂ ਨੂੰ ਅਫਗਾਨਿਸਤਾਨ ਸਮੇਤ ਦੂਜੇ ਦੇਸ਼ਾਂ 'ਚ ਵਧੀਆ ਸੇਵਾ ਲਈ ਪੁਰਸਕਾਰ ਵੀ ਦਿੱਤੇ ਜਾ ਚੁੱਕੇ ਹਨ।



Archive

RECENT STORIES