Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਾਡੀ ਗ਼ਲਤੀ ਕਾਰਨ ਹੀ ਕਾਂਗਰਸ ਨੂੰ ਸੱਤਾ 'ਚ ਆਉਣ ਦਾ ਮੌਕਾ ਮਿਲਿਆ- ਯੇਦੀਯੁਰੱਪਾ

Posted on July 17th, 2013

ਬੰਗਲੌਰ : ਕਰਨਾਟਕ 'ਚ ਭਾਜਪਾ ਦੀ ਸੱਤਾ ਤੋਂ ਬੇਦਖ਼ਲੀ ਦੀ ਮੁੱਖ ਵਜ੍ਹਾ ਰਹੇ ਸਾਬਕਾ ਮੁੱਖ ਮੰਤਰੀ ਤੇ ਕਰਨਾਟਕ ਜਨਤਾ ਪਾਰਟੀ (ਕੇਜੇਪੀ) ਦੇ ਮੁਖੀ ਬੀ ਐਸ ਯੇਦੀਯੁਰੱਪਾ ਨੂੰ ਬਹੁਤ ਛੇਤੀ ਹੀ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਹੈ। ਭਾਜਪਾ 'ਚ ਵਾਪਸੀ ਦੀ ਸੰਭਾਵਨਾ ਵਿਚਕਾਰ ਯੇਦੀਯੁਰੱਪਾ ਨੇ ਮੰਗਲਵਾਰ ਨੂੰ ਵਿਧਾਨ ਸਭਾ 'ਚ ਜਨਤਕ ਤੌਰ 'ਤੇ ਆਪਣੀ ਭੁੱਲ ਸਵੀਕਾਰ ਕੀਤੀ ਤੇ ਕਿਹਾ ਕਿ ਸਾਡੀ ਗ਼ਲਤੀ ਕਾਰਨ ਹੀ ਕਾਂਗਰਸ ਨੂੰ ਸੱਤਾ 'ਚ ਆਉਣ ਦਾ ਮੌਕਾ ਮਿਲਿਆ। ਅਸੀਂ ਇਸ ਤੋਂ ਸਬਕ ਸਿੱਖਿਆ ਹੈ। ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਅਸੀਂ ਕਾਂਗਰਸ ਨੂੰ ਸੂਬੇ ਦੀਆਂ 28 ਸੀਟਾਂ 'ਚੋਂ ਸਿਰਫ਼ 7-8 'ਤੇ ਸਮੇਟ ਦੇਵਾਂਗੇ। ਕਾਰਜ ਯੋਜਨਾ ਤੇ ਪ੍ਰੋਗਰਾਮ ਦੇ ਜ਼ੋਰ 'ਤੇ ਅਸੀਂ ਸੂਬੇ ਦੀ ਸੱਤਾ 'ਤੇ ਮੁੜ ਤੋਂ ਕਾਬਜ਼ ਹੋਵਾਂਗੇ, ਹੌਂਸਲਾ ਰੱਖੋ। ਕਰਨਾਟਕ ਵਿਧਾਨ ਸਭਾ 'ਚ ਮੰਗਲਵਾਰ ਨੂੰ ਬੀ ਐਸ ਯੇਦੀਯੁਰੱਪਾ ਨੇ ਭਾਜਪਾ ਨਾਲ ਮੁੜ ਦੋਸਤੀ ਦੇ ਸੰਕੇਤ ਦਿੰਦਿਆਂ ਕਾਂਗਰਸ 'ਤੇ ਜ਼ੋਰਦਾਰ ਹੱਲਾ ਬੋਲਿਆ। 

ਸਾਬਕਾ ਵਿਧਾਨ ਸਭਾ ਪ੍ਰਧਾਨ ਕੇ ਆਰ ਰਮੇਸ਼ ਕੁਮਾਰ ਵਲੋਂ ਪਹਿਲਾਂ ਵਾਲੀ ਭਾਜਪਾ ਸਰਕਾਰ ਦੇ ਕੰਮਕਾਜ 'ਤੇ ਸਵਾਲ ਉਠਾਏ ਜਾਣ 'ਤੇ ਭੜਕੇ ਯੇਦੀਯੁਰੱਪਾ ਨੇ ਕਿਹਾ ਕਿ ਸਾਡੀ ਗ਼ਲਤੀ ਦੀ ਵਜ੍ਹਾ ਨਾਲ ਸੂਬੇ ਦੀ ਜਨਤਾ ਨੇ ਕਾਂਗਰਸ ਨੂੰ ਸੱਤਾ ਸੌਂਪ ਦਿੱਤੀ, ਜਦਕਿ ਉਹ ਇਸ ਪਾਰਟੀ ਨੂੰ ਸ਼ਾਸਨ ਦੀ ਕੁੰਜੀ ਨਹੀਂ ਦੇਣਾ ਚਾਹੁੰਦੀ ਸੀ। ਦੁਪਹਿਰ 'ਚ ਬਜਟ 'ਤੇ ਚਰਚਾ ਦੀ ਲੜੀ 'ਚ ਸਾਬਕਾ ਮੁੱਖ ਮੰਤਰੀ ਜਗਦੀਸ਼ ਸ਼ੈਟਾਰ ਦੇ ਸੰਬੋਧਨ ਦੌਰਾਨ ਸੱਤਾ ਧਿਰ ਦੀ ਗ਼ੈਰ ਮੌਜੂਦਗੀ ਵੀ ਯੇਦੀਯੁਰੱਪਾ ਨੂੰ ਚੁੱਭੀ। ਸ਼ੈਟਾਰ ਨੇ ਕਾਂਗਰਸ 'ਤੇ ਸਦਨ ਦੀ ਕਾਰਵਾਈ ਪ੍ਰਤੀ ਲਾਪਰਵਾਹ ਹੋਣ ਦਾ ਦੋਸ਼ ਲਗਾਉਂਦਿਆਂ ਪਾਰਟੀ ਵਿਧਾਇਕਾਂ ਨਾਲ ਸਦਨ ਦਾ ਬਾਈਕਾਟ ਕੀਤਾ। ਉਥੇ, ਭਾਜਪਾ ਬੁਲਾਰੇ ਤੇ ਵਿਧਾਇਕ ਸੀ ਟੀ ਰਵੀ ਨੇ ਯੇਦੀਯੁਰੱਪਾ ਦੇ ਬਿਆਨ ਦਾ ਸਵਾਗਤ ਕਰਦਿਆਂ ਕਿਹਾ ਕਿ ਬੁਰੇ ਸਮੇਂ 'ਚ ਅਸੀਂ ਵੱਖ ਹੋ ਗਏ ਸੀ, ਚੰਗੇ ਸਮੇਂ 'ਚ ਮੁੜ ਤੋਂ ਇਕ ਹੋਣ 'ਚ ਕੀ ਗ਼ਲਤ ਹੈ। ਕਾਂਗਰਸ ਦੀ ਲੀਡਰਸ਼ਿਪ ਵਾਲੀ ਯੂਪੀਏ ਖ਼ਿਲਾਫ਼ ਸਾਂਝੇ ਮੋਰਚੇ ਦੀ ਲੋੜ ਹੈ। ਖ਼ਾਸ ਗੱਲ ਇਹ ਹੈ ਕਿ ਭਾਜਪਾ ਦਾ ਇਕ ਧੜਾ ਯੇਦੀਯੁਰੱਪਾ ਨੂੰ ਪਾਰਟੀ 'ਚ ਮੁੜ ਤੋਂ ਲਿਆਉਣ ਲਈ ਸਰਗਰਮ ਹੈ। ਸਾਬਕਾ ਮੰਤਰੀ ਬੀ ਸ਼੫ੀਮਾਲੂ ਵੀ ਵਾਪਸੀ ਲਈ ਪਾਰਟੀ ਦਾ ਦਰਵਾਜ਼ਾ ਖੜਕਾ ਰਹੇ ਹਨ, ਜਿਨ੍ਹਾਂ ਨੇ ਭਾਜਪਾ ਛੱਡ ਕੇ ਬੀਐਸਆਰ ਕਾਂਗਰਸ ਦਾ ਗਠਨ ਕੀਤਾ ਸੀ। ਯਾਦ ਰਹੇ ਕਿ ਕਰਨਾਟਕ 'ਚ ਪੰਜ ਮਈ ਨੂੰ ਸੂਬਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀ ਐਸ ਯੇਦੀਯੁਰੱਪਾ ਨੇ ਭਾਜਪਾ ਤੋਂ ਵੱਖ ਹੋ ਕੇ ਕੇਜੇਪੀ ਨਾਂ ਤੋਂ ਪਾਰਟੀ ਬਣਾ ਲਈ ਸੀ। ਹਾਲਾਂਕਿ ਚੋਣਾਂ 'ਚ ਉਨ੍ਹਾਂ ਦੀ ਪਾਰਟੀ ਨੂੰ ਸਿਰਫ਼ ਛੇ ਸੀਟਾਂ ਹਾਸਲ ਹੋਈਆਂ ਪਰ ਵੋਟਾਂ ਦੇ ਬਟਵਾਰੇ ਨੇ ਕਾਂਗਰਸ ਨੂੰ ਜ਼ਬਰਦਸਤ ਫਾਇਦਾ ਪਹੁੰਚਾਇਆ, ਜਦਕਿ ਭਾਜਪਾ 224 ਮੈਂਬਰੀ ਵਿਧਾਨ ਸਭਾ 'ਚ ਸਿਰਫ਼ 40 ਸੀਟਾਂ 'ਤੇ ਸੀਮਤ ਰਹੀ।



Archive

RECENT STORIES