Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੋਧ ਗਯਾ ਧਮਾਕਾ ਮਾਮਲੇ 'ਚ ਸ਼ੱਕੀ ਦਾ ਸਕੈਚ ਜਾਰੀ

Posted on July 17th, 2013

ਨਵੀਂ ਦਿੱਲੀ : ਬੋਧ ਗਯਾ ਧਮਾਕਾ ਮਾਮਲੇ 'ਚ ਸਫਲਤਾ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਮੰਗਲਵਾਰ ਨੂੰ ਇਕ ਵਿਅਕਤੀ ਦਾ ਸਕੈਚ ਜਾਰੀ ਕੀਤਾ ਜਿਸ ਨੂੰ ਮਹਾਬੋਧੀ ਮੰਦਰ ਕੰਪਲੈਕਸ 'ਚ ਲੜੀਵਾਰ ਬੰਬ ਧਮਾਕਿਆਂ ਤੋਂ ਪਹਿਲਾਂ ਸ਼ੱਕੀ ਤਰੀਕੇ ਨਾਲ ਘੁੰਮਦੇ ਵੇਖਿਆ ਗਿਆ ਸੀ। ਐਨਆਈਏ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਅਕਤੀ ਦਾ ਪਤਾ ਲਗਾਉਣ ਦੇ ਯਤਨਾਂ ਦੇ ਹਾਲੇ ਤੱਕ ਕੋਈ ਨਤੀਜੇ ਸਾਹਮਣੇ ਨਹੀਂ ਆਏ ਹਨ ਜਿਸ ਕਾਰਨ ਏਜੰਸੀ ਨੂੰ ਸਕੈਚ ਜਾਰੀ ਕਰਨਾ ਪਿਆ ਹੈ। 

ਐਨਆਈਏ ਸੂਤਰਾਂ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਨੂੰ ਹੋਰ ਜ਼ਿਆਦਾ ਸਾਫ਼ ਕੀਤਾ ਜਾ ਰਿਹਾ ਹੈ ਤਾਂਕਿ ਸ਼ੱਕੀ ਵਿਅਕਤੀ ਦੀ ਸਪਸ਼ਟ ਤਸਵੀਰ ਮਿਲ ਸਕੇ। ਬੋਧ ਸਿੱਖਿਆ ਦੇ ਉਚ ਕੇਂਦਰ ਬੋਧ ਗਯਾ 'ਚ ਪਿਛਲੀ ਸੱਤ ਜੁਲਾਈ ਨੂੰ ਹੋਏ ਧਮਾਕਿਆਂ ਦੀ ਜਾਂਚ 'ਚ ਬਹੁਤ ਥੋੜ੍ਹੀ ਸਫਲਤਾ ਮਿਲੀ ਹੈ। ਏਜੰਸੀ ਨੇ ਰਾਜਕੋਟ ਵਿਖੇ ਘੜੀ ਬਣਾਉਣ ਵਾਲੀ ਇਕਾਈ 'ਚ ਆਪਣੇ ਦਲ ਭੇਜੇ ਹਨ। ਇਸ ਕਾਰਖਾਨੇ ਦੀਆਂ ਘੜੀਆਂ ਦੀ ਵਰਤੋਂ ਦੇਸੀ ਬੰਬ 'ਚ ਧਮਾਕਾ ਕਰਨ ਲਈ ਟਾਈਮਰ ਦੇ ਰੂਪ 'ਚ ਕੀਤੀ ਗਈ ਜਿਸ 'ਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਏਜੰਸੀਆਂ ਨੂੰ ਸ਼ੱਕ ਹੈ ਕਿ ਬਿਹਾਰ ਦੇ ਬੋਧ ਗਯਾ ਮੰਦਰ ਧਮਾਕੇ 'ਚ ਵਰਤੇ ਅੱਤਵਾਦ ਦਾ ਮਾਡਿਊਲ ਨਵਾਂ ਹੋ ਸਕਦਾ ਹੈ ਕਿਉਂਕਿ ਇਸ 'ਚ ਬਰਾਮਦ ਬਿਨਾਂ ਫਟੇ ਦੇਸੀ ਬੰਬ ਉਸ ਤਰ੍ਹਾਂ ਦੇ ਨਹੀਂ ਹਨ ਜਿਸ ਤਰ੍ਹਾਂ ਦੇ ਦੇਸ਼ 'ਚ ਪਹਿਲਾਂ ਹੋਏ ਅੱਤਵਾਦੀ ਹਮਲਿਆਂ 'ਚ ਵਰਤੇ ਜਾਂਦੇ ਰਹੇ ਹਨ। ਐਨਆਈਏ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੂੰ ਫੜਨ ਲਈ ਪਹਿਲਾਂ ਹੋਏ ਧਮਾਕਿਆਂ 'ਚ ਵਰਤੇ ਆਈਈਡੀ ਬਣਾਉਣ ਦੇ ਤਰੀਕੇ ਦਾ ਮਿਲਾਨ ਕੀਤਾ ਜਾਂਦਾ ਹੈ ਤਾਂਕਿ ਧਮਾਕਾ ਕਰਨ ਵਾਲੇ ਮਾਡਿਊਲ ਦੀ ਪਛਾਣ ਕੀਤੀ ਜਾ ਸਕੇ। 

ਹਾਲਾਂਕਿ ਉਨ੍ਹਾਂ ਕਿਹਾ ਕਿ ਜਾਂਚ ਕਰਤਾਵਾਂ ਵਲੋਂ ਕੱਿਢਆ ਇਹ ਨਤੀਜਾ ਬਹੁਤ ਮੁੱਢਲਾ ਨਤੀਜਾ ਹੈ ਅਤੇ ਅੱਗੇ ਦੀ ਜਾਂਚ ਨਾਲ ਤਸਵੀਰ ਸਪਸ਼ਟ ਹੋਵੇਗੀ। ਐਨਆਈਏ ਨੇ ਇਤਿਹਾਸਕ ਬੋਧ ਗਯਾ ਸ਼ਹਿਰ ਵਿਖੇ ਮਹਾਬੋਧੀ ਮੰਦਰ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਸਬੰਧ 'ਚ ਇਕ ਮਾਮਲਾ ਦਰਜ ਕੀਤਾ ਹੈ।



Archive

RECENT STORIES