Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਾਰ ਸੇਵਕਾਂ’ ‘ਤੇ ਗੋਲੀ ਚਲਵਾਉਣ ਦਾ ਅਫਸੋਸ- ਮੁਲਾਇਮ ਸਿੰਘ ਯਾਦਵ

Posted on July 17th, 2013

ਨਵੀਂ ਦਿੱਲੀ- ਸਮਾਜਵਾਦੀ ਪਾਰਟੀ ਮੁਖੀ ਮੁਲਾਇਮ ਸਿੰਘ ਯਾਦਵ ਨੇ ਅਫਸੋਸ ਪ੍ਰਗਟਾਇਆ ਹੈ ਕਿ ਉਨ੍ਹਾਂ ਨੇ 23 ਸਾਲ ਪਹਿਲਾਂ ਬਤੌਰ ਮੁੱਖ ਮੰਤਰੀ ਕਾਰਸੇਵਕਾਂ ‘ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ। ਰਾਮ ਮੰਦਰ ਅੰਦੋਲਨ ਦੌਰਾਨ 2 ਨਵੰਬਰ 1990 ਨੂੰ ਬੇਕਾਬੂ ਕਾਰਸੇਵਕਾਂ ‘ਤੇ ਉਤਰ ਪ੍ਰਦੇਸ਼ ਪੁਲਸ ਨੇ ਫਾਇਰਿੰਗ ਕੀਤੀ ਸੀ। ਇਸ ਵਿੱਚ ਕਈ ਕਾਰ ਸੇਵਕ ਮਾਰੇ ਗਏ ਸਨ।
ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਮੁਲਾਇਮ ਸਿੰਘ ਯਾਦਵ ਨੇ ਕਿਹਾ, ‘ਉਸ ਸਮੇਂ ਮੇਰੇ ਸਾਹਮਣੇ ਮੰਦਰ-ਮਸਜਿਦ ਅਤੇ ਦੇਸ਼ ਦੀ ਏਕਤਾ ਦਾ ਸਵਾਲ ਸੀ। ਭਾਜਪਾ ਨੇ ਅਯੁੱਧਿਆ ਵਿੱਚ 11 ਲੱਖ ਲੋਕਾਂ ਦੀ ਭੀੜ ਕਾਰਸੇਵਾ ਦੇ ਨਾਮ ‘ਤੇ ਲਿਆ ਕੇ ਖੜੀ ਕਰ ਦਿੱਤੀ ਸੀ। ਦੇਸ਼ ਦੀ ਏਕਤਾ ਲਈ ਮੈਨੂੰ ਗੋਲੀ ਚਲਵਾਉਣੀ ਪਈ, ਹਾਲਾਂਕਿ ਮੈਨੂੰ ਇਸ ਦਾ ਅਫਸੋਸ ਹੈ। ਪਰੰਤੂ ਕੋਈ ਹੋਰ ਰਾਹ ਨਜ਼ਰ ਨਹੀਂ ਆ ਰਿਹਾ ਸੀ।’
1996 ਦੀ ਸਾਂਝਾ ਮੋਰਚਾ ਸਰਕਾਰ ਵਿੱਚ ਪ੍ਰਧਾਨ ਮੰਤਰੀ ਅਹੁਦੇ ਲਈ ਨਾਮ ਤੈਅ ਹੋਣ ਦੇ ਮਸਲੇ ‘ਤੇ ਮੁਲਾਇਮ ਨੇ ਕਿਹਾ, ‘ਹਾਂ, ਉਸ ਵੇਲੇ ਅਜਿਹਾ ਹੋਇਆ ਸੀ। ਮੈਂ ਮਾਰਕਸੀ ਕਮਿਊਨਿਸਟ ਪਾਰਟੀ ਦੇ ਜੋਤੀ ਬਸੂ ਦਾ ਨਾਮ ਪੇਸ਼ ਕੀਤਾ ਸੀ। ਉਨ੍ਹਾਂ ਨੇ ਇਨਕਾਰ ਕੀਤਾ ਅਤੇ ਮੇਰਾ ਨਾਮ ਅੱਗੇ ਰੱਖਿਆ। ਸਾਰੇ ਉਸ ‘ਤੇ ਰਾਜ਼ੀ ਸਨ। ਪਰੰਤੂ ਤਿੰਨ-ਚਾਰ ਜਣਿਆਂ ਨੇ ਅੜਿੱਕਾ ਢਾਹ ਦਿੱਤਾ। ਮੈਂ ਉਨ੍ਹਾਂ ਦੇ ਨਾਮ ਨਹੀਂ ਲਵਾਂਗਾ।’



Archive

RECENT STORIES