Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਲੰਡਰ ਕੋਈ ਗੁਰਬਾਣੀ ਨਹੀਂ, ਇਸ ਵਿੱਚ ਸੋਧ ਦੁਬਾਰਾ ਹੋ ਸਕਦੀ ਹੈ- ਜਥੇਦਾਰ ਅਕਾਲ ਤਖਤ

Posted on July 18th, 2013


ਬਠਿੰਡਾ- ਕੈਲੰਡਰ ਕੋਈ ਗੁਰਬਾਣੀ ਨਹੀਂ, ਇਹ ਵਿਦਵਾਨਾਂ ਨੇ ਬਣਾਇਆ ਹੈ। ਇਸ ਲਈ ਇਸ ਵਿੱਚ ਸੋਧ ਵੀ ਹੋ ਸਕਦੀ ਹੈ। ਇਹ ਸ਼ਬਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬੀਤੇ ਦਿਨੀਂ ਇਥੇ ਖਾਲਸਾ ਦੀਵਾਨ ਗੁਰਦੁਆਰਾ ਸ੍ਰੀ ਸਿੰਘ ਸਭਾ ਵਿੱਚ ਕਹੇ।
ਜਥੇਦਾਰ ਸਾਹਿਬ ਨੂੰ ਸ਼ਹਿਰ ਦੇ ਸਮੂਹ ਗੁਰਦੁਆਰਾ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਸੰਗਠਨਾਂ ਦੇ ਅਹੁਦੇਦਾਰਾਂ ਨੇ ਨਵੀਂ ਸੋਧ ਰੱਦ ਕਰਕੇ ਮੂਲ ਨਾਨਕਸ਼ਾਹੀ ਕੈਲੰਡਰ ਮੁੜ ਲਾਗੂ ਕਰਨ ਅਤੇ ਤਿੰਨ ਦਿਵਸ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ, ਬੰਦੀਛੋੜ ਦਿਵਸ ਤੇ ਹੋਲਾ ਮਹੱਲਾ, ਜੋ ਉਸ ਸਮੇਂ ਪੁਰਾਤਨ ਮਰਿਆਦਾ ਅਨੁਸਾਰ ਚੰਦਰ ਸਾਲ ਦੀਆਂ ਤਰੀਕਾਂ ਮੁਤਾਬਕ ਰੱਖੇ ਗਏ ਸਨ, ਨੂੰ ਨਾਨਕਸ਼ਾਹੀ ਤਰੀਕ ਅਨੁਸਾਰ ਨਿਸ਼ਚਿਤ ਕਰਨ ਦਾ ਮਤਾ ਸੌਂਪਿਆ।
ਗਿਆਨੀ ਗੁਰਬਚਨ ਸਿੰਘ ਨੇ ਮਤਾ ਪਾਸ ਕਰਦੇ ਹੋਏ ਭਰੋਸਾ ਦਿੱਤਾ ਕਿ ਪੰਜੇ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਵਿਚਾਰ ਕਰਕੇ ਕੈਲੰਡਰ ਨੂੰ ਮੁੜ ਸੋਧ ਲਈ ਵਿਦਵਾਨਾਂ ਦੀ ਕਮੇਟੀ ਬਣਾਈ ਜਾਵੇਗੀ।
ਗਿਆਨੀ ਗੁਰਬਚਨ ਸਿੰਘ ਦੇ ਇਥੇ ਪਹੁੰਚਣ ‘ਤੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਨੇ ਸਵਾਗਤ ਕੀਤਾ। ਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ 2003 ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਤੋਂ ਪਹਿਲਾਂ ਗੁਰਪੁਰਬ ਤੇ ਹੋਰ ਦਿਹਾੜੇ ਸਥਿਰ ਤਰੀਕਾਂ ਨੂੰ ਨਾ ਆਉਣ ਕਾਰਨ ਸਿੱਖ ਸੰਗਤ ਨੂੰ ਯਾਦ ਨਹੀਂ ਰਹਿੰਦੇ ਸਨ। ਪਾਲ ਸਿੰਘ ਪੁਰੇਵਾਲ ਵੱਲੋਂ ਮਿਹਨਤ ਨਾਲ ਤਿਆਰ ਤੇ ਸ਼੍ਰੋਮਣੀ ਕਮੇਟੀ ਵਲੋਂ 2003 ਵਿੱਚ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨਾਲ ਇਹ ਸਮੱਸਿਆ ਹੱਲ ਹੋ ਗਈ, ਪ੍ਰੰਤੂ 2010 ਵਿੱਚ ਕੀਤੀ ਸੋਧ ਨਾਲ ਸਥਿਤੀ ਉਲਝ ਗਈ ਹੈ।



Archive

RECENT STORIES