Posted on October 18th, 2024

ਭਾਰਤੀ ਸਫੀਰ, ਰਾਅ ਤੇ ਬਿਸ਼ਨੋਈ ਗੈਂਗ ਦਾ ਤਾਣਾ-ਬਾਣਾ ਕਨੇਡਾ ਵਿਚ ਹਿੰਸਾ ਕਰ ਰਿਹੈ: ਕਨੇਡਾ ਸਰਕਾਰ
ਅਮਰੀਕਾ ਵਿਚ ਭਾਰਤ ਦੀ ਰਾਅ ਏਜੰਸੀ ਦਾ ਅਧਿਕਾਰੀ ਵਿਕਾਸ ਯਾਦਵ ਕਤਲ ਦੀ ਸਾਜਿਸ ਚ ਨਾਮਜ਼ਦ
ਸਿੱਖਾਂ ਨੂੰ ਇਸ ਵੇਲੇ ਆਪਣੀਆਂ ਕੂਟਨੀਤਕ ਤੇ ਰਣਨੀਤਕ ਸਮਰੱਥਾਵਾਂ ਨੂੰ ਵਧਾਉਣ ਦੀ ਲੋੜ ਹੈ
ਲੁਧਿਆਣਾ- ਅੱਜ ਜਾਰੀ ਇਕ ਸਾਂਝੇ ਬਿਆਨ ਵਿਚ ਪੰਥ ਸੇਵਕ ਸਖਸ਼ੀਅਤਾਂ ਨੇ ਕਿਹਾ ਹੈ ਕਿ ਕਨੇਡਾ ਦੀ ਪੁਲਿਸ ਤੇ ਜਾਂਚ ਏਜੰਸੀ, ਵਿਦੇਸ਼ ਮੰਤਰੀ ਅਤੇ ਪ੍ਰਧਾਨ ਮੰਤਰੀ ਨੇ ਦਿੱਲੀ ਦਰਬਾਰ (ਇੰਡੀਅਨ ਸਟੇਟ) ਵੱਲੋਂ ਕਨੇਡਾ ਵਿਚ ਕਰਵਾਈਆਂ ਜਾ ਰਹੀਆਂ ਹਿੰਸਕ ਵਾਰਦਾਤਾਂ ਤੇ ਕਤਲਾਂ ਬਾਰੇ ਜੋ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਅਮਰੀਕਾ ਦੇ ਨਿਆ ਮਹਿਕਮੇ (ਜਸਟਿਸ ਡਿਪਾਰਟਮੈਂਟ) ਨੇ ਇੰਡੀਆ ਦੀ ਖੂਫੀਆ ਏਜੰਸੀ ਰਾਅ ਦੇ ਅਧਿਕਾਰੀ ਵਿਕਾਸ ਯਾਦਵ ਖਿਲਾਫ ਜੋ ਦੋਸ਼ ਨਿਊਯਾਰਕ ਦੀ ਅਦਾਲਤ ਵਿਚ ਦਾਖਲ ਕੀਤੇ ਹਨ, ਉਹਨਾ ਨੇ ਸਿੱਖਾਂ ਵੱਲੋਂ ਇੰਡੀਆ ਦੀਆਂ ਕਾਰਵਾਈਆਂ ਬਾਰੇ ਕਹੀਆਂ ਜਾਂਦੀਆਂ ਰਹੀਆਂ ਗੱਲਾਂ ਦੀ ਹੀ ਪੁਸ਼ਟੀ ਕੀਤੀ ਹੈ।
ਸਾਂਝੇ ਬਿਆਨ ਵਿਚ ਪੰਥ ਸੇਵਕ ਸਖਸ਼ੀਅਤਾਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਨੇ ਕਿਹਾ ਹੈ ਕਿ “ਇੰਡੀਆ ਦੀ ਸਰਕਾਰ ਲੰਮੇ ਸਮੇਂ ਤੋਂ ਸਿੱਖਾਂ ਨੂੰ ਹਿੰਸਕ ਤੇ ਦਹਿਸ਼ਤਗਰਤ ਗਰਦਾਨ ਕੇ ਦੁਨੀਆ ਵਿਚ ਬਦਨਾਮ ਕਰਨ ਦਾ ਯਤਨ ਕਰਦੀ ਆ ਰਹੀ ਹੈ ਪਰ ਅੱਜ ਦੁਨੀਆ ਦੀਆਂ ਸਰਕਾਰਾਂ ਇੰਡੀਆ ਵੱਲੋਂ ਕੀਤੀ ਜਾ ਰਹੀ ਵਿਦੇਸ਼ੀ ਦਖਲਅੰਦਾਜ਼ੀ ਤੇ ਕੌਮਾਂਤਰੀ ਪੱਧਰ ’ਤੇ ਜ਼ਬਰ (ਟ੍ਰਾਂਸਨੈਸ਼ਨਲ ਰਿਪਰੈਸ਼ਨ) ਦੀ ਨੀਤੀ ਜੱਗ ਜ਼ਾਹਰ ਕਰ ਰਹੀਆਂ ਹਨ”।
ਉਹਨਾ ਕਿਹਾ ਕਿ ਅਸੀਂ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਸਾਂ ਕਿ ਦਿੱਲੀ ਦਰਬਾਰ ਇਕ ਸੋਚੀ-ਸਮਝੀ ਨੀਤੀ ਤਹਿਤ ਖਾਲਿਸਤਾਨ ਦੀ ਅਜ਼ਾਦੀ ਦੇ ਸੰਘਰਸ਼ ਨੂੰ ਗੈਂਗਵਾਦ ਤੇ ਨਸ਼ਿਆਂ ਦੇ ਵਪਾਰ ਨਾਲ ਜੋੜ ਕੇ ਝੂਠਾ ਬਿਰਤ੍ਰਾਂਤ ਖੜ੍ਹਾ ਕਰ ਰਿਹਾ ਹੈ ਜਦਕਿ ਅਸਲ ਵਿਚ ਦਿੱਲੀ ਦਰਬਾਰ ਖੁਦ ਇਸ ਵੇਲੇ ਗੈਂਗਵਾਦ ਤੇ ਜ਼ੁਰਮ ਦੀ ਦੁਨੀਆ ਦਾ ਇਸਤੇਲਾਮ ਆਪਣੀਆਂ ਗੈਰ-ਕਾਨੂੰਨੀ ਤੇ ਦਹਿਸ਼ਤੀ ਕਾਰਵਾਈਆਂ ਨੂੰ ਸਰਅੰਜਾਮ ਦੇਣ ਲਈ ਕਰ ਰਿਹਾ ਹੈ। ਕਨੇਡਾ ਸਰਕਾਰ ਦੇ ਖੁਲਾਸੇ ਕਿ ਕਨੇਡਾ ਵਿਚ ਸੰਗਠਤ ਜ਼ੁਰਮਾਂ, ਕਤਲਾਂ ਤੇ ਅੱਗਜ਼ਨੀ ਦੀਆਂ ਵਾਰਦਾਤਾਂ ਬਿਸ਼ਨੋਈ ਗਿਰੋਹ ਇੰਡੀਆ ਦੀ ਸਰਕਾਰ ਦੇ ਇਸ਼ਾਰੇ ਉੱਤੇ ਕਰ ਰਿਹਾ ਹੈ, ਨੇ ਇੰਡੀਅਨ ਸਟੇਟ ਦਾ ਅਸਲ ਚਿਹਰਾ ਸੰਸਾਰ ਸਾਹਮਣੇ ਬੇਪਰਦ ਕੀਤਾ ਹੈ।
ਪੰਥ ਸੇਵਕਾਂ ਨੇ ਕਿਹਾ ਹੈ ਕਿ ਬਦਲ ਰਹੇ ਭੂ-ਰਾਜਨੀਤਕ ਤੇ ਕੌਮਾਂਤਰੀ ਹਾਲਾਤ ਵਿਚ ਇੰਡੀਆ ਵਿਚਲੀ ਬਿਪਰਵਾਦੀ ਹਕੂਮਤ ਸਿੱਖਾਂ ਦੀ ਸੰਭਾਵੀ ਸਮਰੱਥਾ ਤੋਂ ਭੈਭੀਤ ਹੋਈ ਹੈ ਜਿਸ ਕਾਰਨ ਉਸ ਵੱਲੋਂ ਸਿੱਖਾਂ ਦੀ ਸਾਖ ਤੇ ਸਮਰੱਥਾ ਨੂੰ ਢਾਹ ਲਾਉਣ ਦਾ ਅਮਲ ਚਲਾਇਆ ਜਾ ਰਿਹਾ ਹੈ।
ਉਹਨਾ ਕਿਹਾ ਕਿ ਇੰਡੀਆ ਬਾਰੇ ਕਨੇਡਾ ਤੇ ਅਮਰੀਕਾ ਵੱਲੋਂ ਚੁੱਕੇ ਗਏ ਕਦਮ ਪੱਛਮੀ ਤਾਕਤਾਂ ਦੀ ਸੋਚ-ਸਮਝ ਕੇ ਕੀਤੀ ਕਾਰਵਾਈ ਹੈ। ਇਹ ਮਾਮਲੇ ਖਾਲਿਸਤਾਨੀ ਸਿੱਖ ਆਗੂਆਂ ਦੇ ਕਤਲਾਂ ਦੀ ਸਾਜਿਸ਼ ਨਾਲ ਜੁੜੇ ਹੋਣ ਕਰਕੇ ਇਹ ਕਾਰਵਾਈਆਂ ਸਿੱਖਾਂ ਲਈ ਬਹੁਤ ਅਹਿਮ ਹਨ। ਇਹ ਮਾਮਲੇ ਕੌਮਾਂਤਰੀ ਤਾਕਤਾਂ ਦੇ ਭੇੜ ਦਾ ਇਕ ਅਜਿਹਾ ਨੁਕਤਾ ਬਣ ਰਹੇ ਹਨ ਜਿਸ ਦੇ ਐਨ ਕੇਂਦਰ ਵਿਚ ਸਿੱਖ ਅਤੇ ਖਾਲਿਸਤਾਨ ਦਾ ਮਸਲਾ ਆ ਗਿਆ ਹੈ। ਇਹ ਸਮਾਂ ਸਿੱਖਾਂ ਲਈ ਸੁਚੇਤ ਹੋ ਕੇ ਚੱਲਣ ਦਾ ਹੈ। ਸਿੱਖਾਂ ਨੂੰ ਇਸ ਵੇਲੇ ਆਪਣੀਆਂ ਕੂਟਨੀਤਕ ਤੇ ਰਣਨੀਤਕ ਸਮਰੱਥਾਵਾਂ ਨੂੰ ਵਧਾਉਣ ਦੀ ਲੋੜ ਹੈ।

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026

Posted on August 7th, 2026