Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਖਹਿਰਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ- ਮਲੂਕਾ

Posted on July 21st, 2013

ਚੰਡੀਗੜ੍ਹ- ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਜੋ ਅੱਜ ਕੱਲ੍ਹ ਕਰੋੜਾਂ ਰੁਪਏ ਦੇ 'ਪੁਸਤਕ ਘੁਟਾਲੇ'' ਦੀ ਜਾਂਚ ਦਾ ਸਾਹਮਣਾ ਕਰ ਰਹੇ ਹਨ, ਨੇ ਰਾਜ ਦੇ ਕਾਂਗਰਸੀ ਆਗੂਆਂ ਦੇ ਇਸ ਬਿਆਨ ਨੂੰ ਝੂਠਾ ਪੁਲੰਦਾ ਕਰਾਰ ਦਿੱਤਾ ਹੈ ਕਿ 'ਕੇਂਦਰੀ ਸਰਕਾਰ ਦੀ ਜਾਂਚ ਟੀਮ ਨੇ ਮੈਨੂੰ ਕਿਤਾਬਾਂ ਦੀ ਤਿਆਰੀ ਤੇ ਖ਼ਰੀਦ ਵਿਚ ਬੇਕਾਇਦਗੀਆਂ ਦਾ ਦੋਸ਼ੀ ਠਹਿਰਾਇਆ ਹੈ, ਲਿਹਾਜ਼ਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮੈਨੂੰ ਮੰਤਰੀ ਦੇ ਅਹੁਦੇ 'ਤੇ ਤੁਰੰਤ ਡਿਸਮਿਸ ਕਰ ਦੇਣਾ ਚਾਹੀਦਾ ਹੈ।' 

ਇੱਥੇ ਸ. ਬਾਦਲ ਨੂੰ ਮਿਲਣ ਪਿੱਛੋਂ ਗੱਲਬਾਤ ਕਰਦੇ ਹੋਏ ਸ. ਮਲੂਕਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਸ. ਸੁਖਪਾਲ ਸਿੰਘ ਖਹਿਰਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਚੈਲੰਜ ਕੀਤਾ ਕਿ 'ਜੇ ਉਨ੍ਹਾਂ ਕੋਲ ਕੇਂਦਰੀ ਜਾਂਚ ਟੀਮ ਦੀ ਰਿਪੋਰਟ ਦੀ ਕਾਪੀ ਹੈ ਤਾਂ ਉਹ ਪ੍ਰੈੱਸ ਨੂੰ ਜਾਰੀ ਕਿਉਂ ਨਹੀਂ ਕਰਦੇ? ਉਨ੍ਹਾਂ ਕਿਹਾ ਕਿ ਸ. ਖਹਿਰਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ, ਰਿਪੋਰਟ ਤਾਂ ਆਉਣ ਦਿਓ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆ ਜਾਏਗਾ। ਸ. ਮਲੂਕਾ ਨੇ ਕਿਹਾ ਕਿ ਕਾਂਗਰਸੀਆਂ ਨੂੰ ਫੋਕੀ ਬਿਆਨਬਾਜ਼ੀ ਕਰਨ ਦੀ ਬਜਾਏ ਆਪਣਾ ਪੱਖ ਜਿੰਦਲ ਕਮਿਸ਼ਨ ਦੇ ਸਾਹਮਣੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਜਿੰਦਲ ਕਮਿਸ਼ਨ ਨੇ ਮੈਨੂੰ ਬੁਲਾਇਆ ਤਾਂ ਮੈਂ ਜ਼ਰੂਰ ਉਨ੍ਹਾਂ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਾਂਗਾ।



Archive

RECENT STORIES