Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕਾ ਵਿੱਚ ਸ਼ਾਇਦ ਹੀ ਕੋਈ ਅਜਿਹਾ ਕਾਲਾ ਵਿਅਕਤੀ ਹੋਵੇਗਾ, ਜਿਸ ਨੇ ਭੇਦਭਾਵ ਦਾ ਅਨੁਭਵ ਨਾ ਕੀਤਾ ਹੋਵੇ- ਓਬਾਮਾ

Posted on July 22nd, 2013



ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਾਲੇ ਨੌਜਵਾਨ ਟ੍ਰੇਵਾਨ ਮਾਰਟਿਨ ਦੇ ਕਤਲ ਦੇ ਕੇਸ ਵਿੱਚ ਅਦਾਲਤ ਦੇ ਫੈਸਲੇ 'ਤੇ ਪਹਿਲੀ ਵਾਰ ਟਿੱਪਣੀ ਕਰਦੇ ਹੋਏ ਕਿਹਾ ਕਿ 35 ਸਾਲ ਪਹਿਲਾਂ ਮੈਂ ਵੀ ਉਸ ਨੌਜਵਾਨ ਦੀ ਥਾਂ ਹੋ ਸਕਦਾ ਸੀ। ਕਾਲੇ ਲੋਕਾਂ ਨਾਲ ਨਸਲੀ ਭੇਦਭਾਵ ਦੀ ਗੱਲ ਸਵੀਕਾਰ ਕਰਦੇ ਹੋਏ ਓਬਾਮਾ ਨੇ ਕਿਹਾ ਕਿ ਅਮਰੀਕਾ ਵਿੱਚ ਸ਼ਾਇਦ ਹੀ ਕੋਈ ਅਜਿਹਾ ਕਾਲਾ ਵਿਅਕਤੀ ਹੋਵੇਗਾ, ਜਿਸ ਨੇ ਇਸ ਦਾ ਅਨੁਭਵ ਨਾ ਕੀਤਾ ਹੋਵੇ। ਮਾਰਟਿਨ ਦੇ ਕਤਲ ਦੀ ਖਬਰ ਸੁਣ ਕੇ ਮੇਰੇ ਮੂੰਹ 'ਚੋਂ ਬਸ ਇੰਨਾ ਨਿਕਲਿਆ ਸੀ ਕਿ ਇਸ ਦੀ ਥਾਂ ਮੇਰਾ ਬੇਟਾ ਵੀ ਹੋ ਸਕਦਾ ਸੀ।

ਫਰਵਰੀ 2012 ਵਿੱਚ ਫਲੋਰੀਡਾ ਵਿੱਚ ਨਿਹੱਥੇ ਮਾਰਟਿਨ (17) ਦਾ ਗੋਲੀ ਮਾਰ ਕੇ ਕਤਲ ਕਰ ਦਿੱਤੀ ਗਿਆ ਤਾਂ ਕਤਲ ਦੇ ਦੋਸ਼ੀ ਜਾਰਜ ਜਿਮਰਮੈਨ (29) ਨੇ ਆਪਣੇ ਬਚਾਅ ਲਈ ਮਾਰਟਿਨ 'ਤੇ ਗੋਲੀ ਚਲਾਉਣ ਦੀ ਦਲੀਲ ਦਿੱਤੀ ਸੀ। ਪਿਛਲੇ ਹਫਤੇ ਫਲੋਰੀਡਾ ਦੀ ਅਦਾਲਤ ਨੇ ਉਸ ਦੀ ਇਹ ਦਲੀਲ ਮੰਨਦੇ ਹੋਏ ਉਸ ਨੂੰ ਬਰੀ ਕਰ ਦਿੱਤਾ। ਫੈਸਲੇ ਦੇ ਬਾਅਦ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਵਿਖਾਵੇ ਹੋਏ ਸਨ।

ਓਬਾਮਾ ਨੇ ਕਿਹਾ ਕਿ ਇਸ ਫੈਸਲੇ ਨਾਲ ਅਫਰੀਕੀ-ਅਮਰੀਕੀ ਨਾਗਰਿਕਾਂ ਨੂੰ ਦੁੱਖ ਮਹਿਸੂਸ ਹੋਇਆ ਹੈ। ਉਹ ਅਜਿਹੀ ਘਟਨਾ ਨੂੰ ਖੁਦ ਨਾਲ ਜੋੜ ਕੇ ਦੇਖਦੇ ਹਨ। ਉਹ ਜਾਣਦੇ ਹਨ ਕਿ ਕਾਨੂੰਨ ਦੀ ਪਾਲਣਾ ਵਿੱਚ ਨਸਲੀ ਭੇਦਭਵ ਹੁੰਦਾ ਹੈ। ਇਸੇ ਤਰ੍ਹਾਂ ਦਾ ਅਪਰਾਧ ਕਿਸੇ ਗੋਰੇ ਨੌਜਵਾਨ ਨੇ ਕੀਤਾ ਹੁੰਦਾ ਤਾਂ ਸ਼ਾਇਦ ਇਸਦਾ ਨਤੀਜਾ ਕੁਝ ਹੋਰ ਹੁੰਦਾ।

ਰਾਸ਼ਟਰਪਤੀ ਨੇ ਆਪਣੇ ਨਾਲ ਹੋਏ ਨਸਲੀ ਵਿਤਕਰੇ ਦੇ ਅਨੁਭਵਾਂ ਨੂੰ ਵੀ ਸਾਂਝਾ ਕੀਤਾ ਤੇ ਕਿਹਾ ਕਿ ਇਥੇ ਕੇਵਲ ਕੁਝ ਹੀ ਅਜਿਹੇ ਅਫਰੀਕੀ-ਅਮਰੀਕੀ ਹੋਣਗੇ, ਜਿਨ੍ਹਾਂ ਨੇ ਸੜਕਾਂ ਤੋਂ ਲੰਘਣ ਵੇਲੇ ਵਿਤਕਰਾ ਅਨੁਭਵ ਨਹੀਂ ਕੀਤਾ ਹੋਵੇਗਾ। ਲੋਕ ਉਨ੍ਹਾਂ ਦੇ ਆਉਂਦੇ ਹੀ ਕਾਰ ਦੇ ਦਰਵਾਜ਼ੇ ਲਾਕ ਕਰ ਦਿੰਦੇ ਹਨ।



Archive

RECENT STORIES