Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੰਘ ਦਾ ਉਦੇਸ਼ ਹਿੰਦੂਤਵ ’ਤੇ ਟੇਕ ਰੱਖ ਕੇ ਮਜ਼ਬੂਤ ਭਾਰਤ ਸਿਰਜਣਾ: ਭਾਗਵਤ

Posted on July 22nd, 2013

ਪਟਨਾ-ਸੰਘ ਨੂੰ ਭਾਜਪਾ ਦਾ ਵਿਚਾਰਧਾਰਕ ਸਰੋਤ ਕਹੇ ਜਾਣ ਨੂੰ ਗਲਤ ਧਾਰਨਾ ਕਰਾਰ ਦਿੰਦਿਆਂ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਹੈ ਕਿ  ਇਸ ਦੀਆਂ ਗਤੀਵਿਧੀਆਂ ਦਾ ਮੂਲ ਆਧਾਰ ਹਿੰਦਤਵ ਨੂੰ ਟੇਕ ਮੰਨ ਕੇ ਮਜ਼ਬੂਤ ਭਾਰਤ ਦੀ ਸਿਰਜਣਾ ਕਰਨਾ ਹੈ।

ਸ੍ਰਾਵਣ ਪੂਰਨਿਮਾ ਦੀ ਪੂਰਵ ਸੰਧਿਆ ’ਤੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ ਕਿ ਵੱਖ-ਵੱਖ ਕਾਰਨਾਂ ਕਰਕੇ ਸਮਾਜ ’ਚ ਸੰਘ ਬਾਰੇ ਬਹੁਤ ਸਾਰੇ ਭਰਮ-ਭੁਲੇਖੇ ਤੇ ਤੌਖਲੇ ਪ੍ਰਚਲਿਤ ਹਨ ਪਰ ਇਸ ਦੀਆਂ ਗਤੀਵਿਧੀਆਂ ਦੀ ਮੂਲ ਟੇਕ ਬਾਰੇ ਬਹੁਤਿਆਂ ਨੂੰ ਪਤਾ ਨਹੀਂ। ਉਨ੍ਹਾਂ ਕਿਹਾ ਕਿ ਸੰਘ ਦੀਆਂ ਗਤੀਵਿਧੀਆਂ ਦਾ ਮੂਲ ਉਦੇਸ਼ ਹਿੰਦਤਵ ’ਤੇ ਟੇਕ ਰੱਖਦਿਆਂ ਮਜ਼ਬੂਤ ਭਾਰਤ ਦੀ ਸਿਰਜਣਾ ਕਰਨਾ ਹੈ। ਉਨ੍ਹਾਂ ਕਿਹਾ ਕਿ ਹਿੰਦਤਵ ਹਿੰਦੁਸਤਾਨ ਦਾ ਕੇਂਦਰ ਬਿੰਦੂ ਹੈ, ਇਹ ਇਸ ਦੀ ਪਛਾਣ ਹੈ। ਉਨ੍ਹਾਂ ਕਿਹਾ ਕਿ ਹਿੰਦਤਵ ਨੂੰ ਕਿਸੇ ਖਾਸ ਧਰਮ ਜਾਂ ਭਾਈਚਾਰੇ ਦੀ ਵਿਚਾਰਧਾਰਾ ਵਜੋਂ ਦੇਖਣਾ ਗਲਤ ਹੈ। ਸੰਘ ਦੇ ਮੁਖੀ ਨੇ ਕਿਹਾ ਕਿ ਕੋਈ ਵੀ ਆਗੂ ਜਾਂ ਸਿਆਸੀ ਪਾਰਟੀ ਉਦੋਂ ਤਕ ਦੇਸ਼ ਨੂੰ ਮਜ਼ਬੂਤ ਕਰਨ ਲਈ ਕੁਝ ਨਹੀਂ ਕਰ ਸਕਦੇ ਜਦੋਂ ਤਕ ਸਮਾਜ ਵਿਚ ‘ਠੀਕ’ ਵਿਚਾਰਧਾਰਾ ’ਤੇ ਆਧਾਰਤ ਸੁਧਾਰ ਨਾ ਹੋਣ।ਭਾਗਵਤ, ਜਿਸ ਦਾ ਸੰਗਠਨ (ਆਰਐਸਐਸ) ਲੋਕ ਸਭਾ ਚੋਣਾਂ ’ਚ ਨਰਿੰਦਰ ਮੋਦੀ ਦਾ ਸਮਰਥਕ ਹੈ, ਨੇ ਕਿਹਾ ਕਿ ਸੰਘ ਦਾ ਟੀਚਾ ਦੇਸ਼ ਦੀ ਵਾਗਡੋਰ ‘ਸਹੀ’ ਆਗੂ ਦੇ ਹੱਥਾਂ ਵਿਚ ਸੌਂਪ ਕੇ ਸਮਾਜ ’ਚ ਤਬਦੀਲੀ ਲਿਆਉਣਾ ਹੈ। 

ਉਨ੍ਹਾਂ ਕਿਹਾ ਕਿ ਤਬਦੀਲੀ ਹਮੇਸ਼ਾ ਸਮਾਜ ਵਿਚੋਂ ਆਉਂਦੀ ਹੈ, ਸਿਆਸਤ ਰਾਹੀਂ ਨਹੀਂ। ਕੇਵਲ ਸੱਤਾ ਵਿਚਲੇ ਲੋਕਾਂ ਨੂੰ ਬਦਲਣ ਨਾਲ ਤਬਦੀਲੀ ਨਹੀਂ ਆਏਗੀ, ਹਿੰਦਤਵ ਦੀ ਵਿਚਾਰਧਾਰਾ ਦੇ ਆਧਾਰ ’ਤੇ ਸਮਾਜ ’ਚ ਠੀਕ ਤਬਦੀਲੀ ਲਿਆਉਣ ਦੀ ਲੋੜ ਹੈ। ਭਾਗਵਤ, ਬਿਹਾਰ ਤੋਂ ਭਾਜਪਾ ਦੇ ਸੀਨੀਅਰ ਆਗੂਆਂ, ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ, ਨੰਦ ਕਿਸ਼ੋਰ ਯਾਦਵ, ਬਿਹਾਰ ਭਾਜਪਾ ਦੇ ਉਪ ਪ੍ਰਧਾਨ ਸੀ.ਪੀ. ਠਾਕੁਰ ਤੇ ਸੂਬਾਈ ਭਾਜਪਾ ਪ੍ਰਧਾਨ ਮੰਗਲ ਪਾਂਡੇ ਦੀ ਹਾਜ਼ਰੀ ’ਚ ਬੋਲ ਰਹੇ ਸਨ। ਉਨ੍ਹਾਂ ਨੇ ਸੰਘ ਦੇ ਇਤਿਹਾਸ ਦਾ ਵੀ ਜ਼ਿਕਰ ਕਰਦਿਆਂ ਇਸ ਦਾ ਰਾਹ ਸਹੀ ਹੋਣ ਦਾ ਦਾਅਵਾ ਕੀਤਾ।



Archive

RECENT STORIES