Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੋਦੀ ਨੂੰ ਵੀਜ਼ਾ ਨਾ ਦੇਣ ਬਾਰੇ 65 ਸੰਸਦ ਮੈਂਬਰਾਂ ਵੱਲੋਂ ਅਮਰੀਕਾ ਨੂੰ ਚਿੱਠੀ

Posted on July 23rd, 2013

ਵਾਸ਼ਿੰਗਟਨ- ਭਾਜਪਾ ਦੇ ਪ੍ਰਧਾਨ ਰਾਜਨਾਥ ਸਿੰਘ ਵੱਲੋਂ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਨੂੰ ਅਮਰੀਕੀ ਵੀਜ਼ਾ ਦੇਣ ਦੀ ਵਕਾਲਤ ਕਰਨ ਤੋਂ ਬਾਅਦ ਭਾਰਤ ਦੇ 65 ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਇਸ ਭਾਜਪਾ ਆਗੂ ਨੂੰ ਵੀਜ਼ਾ ਨਾ ਦੇਣ ਦੀ ਨੀਤੀ ’ਤੇ ਦ੍ਰਿੜ੍ਹ ਰਿਹਾ ਜਾਵੇ।


ਤਕਰੀਬਨ 12 ਪਾਰਟੀਆਂ ਨਾਲ ਸਬੰਧਤ ਸੰਸਦ ਮੈਂਬਰਾਂ ਨੇ ਲਿਖੀ ਚਿੱਠੀ ਵਿਚ ਕਿਹਾ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਬਾਰੇ ਅਮਰੀਕਾ ਦੀ ਵੀਜ਼ਾ ਨੀਤੀ ਕਾਇਮ ਰੱਖੀ ਜਾਵੇ। ਇਸ ਚਿੱਠੀ ’ਤੇ 25 ਰਾਜ ਸਭਾ ਤੇ 40 ਲੋਕ ਸਭਾ ਮੈਂਬਰਾਂ ਦੇ ਦਸਤਖ਼ਤ ਹਨ। ਇਹ ਚਿੱਠੀ 26 ਨਵੰਬਰ ਤੇ 5 ਦਸੰਬਰ, 2012 ਨੂੰ ਲਿਖੀ ਗਈ ਸੀ ਜੋ ਲੰਘੀ ਐਤਵਾਰ ਨੂੰ ਵਾਈਟ ਹਾਊਸ ਨੂੰ ਮੁੜ ਫੈਕਸ ਕੀਤੀ ਗਈ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਦੌਰੇ ’ਤੇ ਗਏ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਵੱਲੋਂ ਅਮਰੀਕੀ ਸੰਸਦ ਮੈਂਬਰਾਂ ਤੇ ਅਧਿਕਾਰੀਆਂ ਨਾਲ ਮੀਟਿੰਗਾਂ ਦੌਰਾਨ ਮੋਦੀ ਦੇ ਵੀਜ਼ੇ ਲਈ ਲਾਮਬੰਦੀ ਕੀਤੀ ਜਾ ਰਹੀ ਹੈ।  ਇਸ ਦੇ ਵਿਰੋਧ ਵਿਚ ਨਿੱਤਰਦਿਆਂ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਦੇ ਸੰਸਦ ਮੈਂਬਰਾਂ ਦੇ ਦਸਤਖ਼ਤਾਂ ਵਾਲੀ ਚਿੱਠੀ ਦੀਆਂ ਕਾਪੀਆਂ ਪੇਸ਼ ਕੀਤੀਆਂ ਹਨ। ਆਜ਼ਾਦ ਰਾਜ ਸਭਾ ਮੈਂਬਰ ਮੁਹੰਮਦ ਅਕੀਬ ਨੇ ਮੋਦੀ ਦੇ ਵੀਜ਼ੇ ਖ਼ਿਲਾਫ਼ ਮੁਹਿੰਮ ਵਿੱਢੀ ਸੀ।



Archive

RECENT STORIES