Posted on July 23rd, 2013

ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਆਯੋਜਿਤ ਕਾਂਗਰਸ ਦੀ ਦੋ ਰੋਜ਼ਾ ਮੀਡੀਆ ਵਰਕਸ਼ਾਪ ਦੇ ਦੂਜੇ ਦਿਨ ਸੀਨੀਅਰ ਕਾਂਗਰਸੀ ਆਗੂ ਮਨੀਸ਼ ਤਿਵਾੜੀ ਵੱਲੋਂ ਕਾਂਗਰਸੀ ਕਾਰਕੁਨਾਂ ਨੂੰ ਸਾਕਾਰਾਤਮਕ ਰਾਜਨੀਤੀ ਅਤੇ ਕਿਸੇ ਵੀ ਸੰਵੇਦਨਸ਼ੀਲ ਮੁੱਦੇ 'ਤੇ ਵਿਚਾਰ ਤੋਂ ਪਿੱਛੇ ਨਾ ਹਟਣ ਦੀ ਕੀਤੀ ਗਈ ਹਿਦਾਇਤ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਮਨੀਸ਼ ਤਿਵਾੜੀ ਦਾ ਧਿਆਨ 1984 ਦੇ ਮੁੱਦੇ ਵੱਲ ਖਿੱਚਦਿਆਂ ਕਿਹਾ ਕਿ 1984 ਦਾ ਮਸਲਾ ਵੀ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ। ਨਵੰਬਰ ਦਾ ਮਹੀਨਾ ਹਰ ਵਰ੍ਹੇ ਆਉਂਦਾ ਹੈ ਅਤੇ ਕਾਂਗਰਸ ਨੂੰ ਉਸ ਮੌਕੇ ਸੁਰੱਖਿਆਤਮਕ ਰਵੱਈਆ ਅਖਤਿਆਰ ਕਰਨਾ ਪੈਂਦਾ ਹੈ। ਵਿਰੋਧੀ ਧਿਰਾਂ ਵੱਲੋਂ ਇਸ ਮੁੱਦੇ ਨੂੰ ਲੈ ਕੇ ਹਰ ਵਰ੍ਹੇ ਸਿਆਸੀ ਰੋਟੀਆਂ ਸੇਕੀਆਂ ਜਾਂਦੀਆਂ ਹਨ, ਇਸ ਲਈ ਇਸ ਦਾ ਕੋਈ ਪੁਖਤਾ ਹੱਲ ਲੱਭਿਆ ਜਾਣਾ ਜ਼ਰੂਰੀ ਹੈ।
ਭਰੋਸੇਯੋਗ ਸੂਤਰਾਂ ਮੁਤਾਬਿਕ ਸ: ਖਹਿਰਾ ਨੇ ਇਹ ਵੀ ਕਿਹਾ ਕਿ ਬੇਸ਼ੱਕ ਪਿਛਲੇ ਸਮਿਆਂ ਦੌਰਾਨ ਕਾਂਗਰਸ ਨੇ '84 ਪੀੜਤਾਂ ਦੀ ਭਲਾਈ ਨਾਲ ਸੰਬੰਧਿਤ ਕਈ ਠੋਸ ਕਦਮ ਚੁੱਕੇ ਹਨ ਪ੍ਰੰਤੂ ਅਜਿਹੇ ਕਦਮਾਂ ਦੀ ਅਜੇ ਹੋਰ ਲੋੜ ਹੈ ਜਿਸ ਨਾਲ ਪੀੜਤਾਂ ਦੇ ਜ਼ਖ਼ਮਾਂ ਨੂੰ ਮੱਲ੍ਹਮ ਲੱਗਣ ਦੇ ਨਾਲ ਪੀੜਤਾਂ ਨੂੰ ਇਹ ਅਹਿਸਾਸ ਵੀ ਹੋ ਸਕੇ ਕਿ ਕਾਂਗਰਸ ਪਾਰਟੀ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਹੈ। ਸ: ਖਹਿਰਾ ਨੇ ਬਿਨਾ ਕਿਸੇ ਆਗੂ ਦਾ ਨਾਂਅ ਲਏ ਸਵਾਲੀਆਂ ਅੰਦਾਜ਼ ਵਿਚ ਕਿਹਾ ਕਿ ਆਖਿਰ ਦੋ-ਚਾਰ ਲੋਕਾਂ ਦੀ ਖਾਤਿਰ ਪਾਰਟੀ ਦੇ ਅਕਸ ਨੂੰ ਕਿਉਂ ਦਾਅ 'ਤੇ ਲਗਾਇਆ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਜਦੋਂ ਵੀ ਗੋਧਰਾ ਜਾਂ ਅਜਿਹੇ ਹੋਰ ਕਿਸੇ ਮੁੱਦੇ ਨੂੰ ਚੁੱਕਿਆ ਜਾਂਦਾ ਹੈ ਤਦ ਵਿਰੋਧੀ ਧਿਰਾਂ ਵੱਲੋਂ ਫੌਰਨ ਹੀ 1984 ਦੇ ਮੁੱਦੇ ਨੂੰ ਅੱਗੇ ਕਰ ਕੇ ਕਾਂਗਰਸ 'ਤੇ ਹਮਲੇ ਸ਼ੁਰੂ ਕਰ ਦਿੱਤੇ ਜਾਂਦੇ ਹਨ, ਇਸ ਲਈ ਇਸ ਮੁੱਦੇ ਵੱਲ ਗੰਭੀਰਤਾ ਨਾਲ ਤਵੱਜੋ ਦੇਣ ਦੀ ਲੋੜ ਹੈ। ਇਸ ਤੋਂ ਇਲਾਵਾ ਸ: ਖਹਿਰਾ ਨੇ ਕੇਂਦਰ ਸਰਕਾਰ ਦੀਆਂ ਸਕੀਮਾਂ ਸੂਬਾ ਸਰਕਾਰ ਵੱਲੋਂ ਹਾਈਜੈਕ ਕਰਨ ਦੇ ਮੁੱਦੇ ਵੱਲ ਵੀ ਧਿਆਨ ਦਿਵਾਇਆ।
ਸ: ਸੁਖਪਾਲ ਖਹਿਰਾ ਤੋਂ ਬਾਅਦ ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ 1984 ਅਤੇ ਗੁਜਰਾਤ ਦੇ ਮੁੱਦੇ ਸਬੰਧੀ ਇਕ ਵੱਡਾ ਫਰਕ ਇਹ ਹੈ ਕਿ 1984 ਦੀ ਮੰਦਭਾਗੀ ਘਟਨਾ ਲਈ ਕਾਂਗਰਸ ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਵੱਲੋਂ ਜਨਤਕ ਤੌਰ 'ਤੇ ਅਫਸੋਸ ਜ਼ਾਹਿਰ ਕਰਨ ਅਤੇ ਪੀੜਤਾਂ ਨਾਲ ਸੱਚੇ ਦਿਲੋਂ ਹਮਦਰਦੀ ਪ੍ਰਗਟਾਏ ਜਾਣ ਦੇ ਨਾਲ ਨਾਲ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵੱਲੋਂ ਵੀ ਸੰਸਦ ਵਿਚ ਮੁਆਫੀ ਮੰਗੀ ਜਾ ਚੁੱਕੀ ਹੈ, ਪ੍ਰੰਤੂ ਦੂਜੇ ਪਾਸੇ ਗੁਜਰਾਤ ਦੰਗਿਆਂ ਬਾਰੇ ਭਾਜਪਾ ਜਾਂ ਨਰਿੰਦਰ ਮੋਦੀ ਵੱਲੋਂ ਇਕ ਵਾਰ ਵੀ ਇਸ ਨੂੰ ਮੰਦਭਾਗਾ ਕਰਾਰ ਨਹੀਂ ਦਿੱਤਾ ਗਿਆ ਅਤੇ ਨਾ ਹੀ ਪੀੜਤਾਂ ਪਾਸੋਂ ਮੁਆਫ਼ੀ ਮੰਗੀ ਗਈ ਹੈ, ਬਲਕਿ ਨਰਿੰਦਰ ਮੋਦੀ ਨੇ ਤਾਂ ਗੁਜਰਾਤ ਪੀੜਤਾਂ ਦੀ ਤੁਲਨਾ ਕਾਰ ਦੇ ਹੇਠਾਂ ਆ ਕੇ ਜਾਨ ਦੇਣ ਵਾਲੇ ਕੁੱਤੇ ਦੇ ਬੱਚੇ ਨਾਲ ਕਰ ਕੇ ਪੀੜਤਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਹੈ।

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025

Posted on December 22nd, 2025