Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰੀ ਵਿਖੇ ਲਾਇਨਜ਼ ਕੱਪ ਅੰਤਰਰਾਸ਼ਟਰੀ ਖੇਡ ਮੇਲੇ 'ਚ ਹੋਣਗੇ ਹਾਕੀ ਦੇ ਫਸਵੇਂ ਮੁਕਾਬਲੇ

Posted on July 23rd, 2013

<p>&nbsp;ਪੰਜਾਬੀ ਪ੍ਰੈੱਸ ਕਲੱਬ ਆਫ ਬੀ. ਸੀ. ਨਾਲ ਪ੍ਰੈੱਸ ਕਾਨਫਰੰਸ ਮੌਕੇ ਇਕੱਤਰ ਹੋਏ ਸਰੀ ਫੀਲਡ ਹਾਕੀ ਕਲੱਬ ਦੇ ਅਹੁਦੇਦਾਰ<br></p>


ਸਰੀ (ਗੁਰਪ੍ਰੀਤ ਸਿੰਘ ਸਹੋਤਾ)- ''ਸਰੀ ਫੀਲਡ ਹਾਕੀ ਕਲੱਬ ਵਲੋਂ ਅਗਸਤ 23, 24 ਅਤੇ 25 ਨੂੰ 6ਵਾਂ ਲਾਇਨਜ਼ ਕੱਪ ਅੰਤਰਰਾਸ਼ਟਰੀ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਕੈਨੇਡਾ-ਅਮਰੀਕਾ ਤੋਂ ਇਲਾਵਾ ਜਰਮਨੀ, ਇੰਗਲੈਂਡ ਅਤੇ ਭਾਰਤ ਤੋਂ ਵੀ ਹਾਕੀ ਟੀਮਾਂ ਪੁੱਜ ਰਹੀਆਂ ਹਨ। ਭਾਰਤ ਤੋਂ ‘ਨਾਮਧਾਰੀ ਇਲੈਵਨ ਅਤੇ ਧੰਨਰਾਜ ਪਿੱਲੇ ਵਲੋਂ ਤਿਆਰ ‘ਏਅਰ ਇੰਡੀਆ ਦੀਆਂ ਟੀਮਾਂ ਉਚੇਚੇ ਤੌਰ 'ਤੇ ਆ ਰਹੀਆਂ ਹਨ।” ਇਨ ਵਿਚਾਰਾਂ ਦਾ ਪ੍ਰਗਟਾਵਾ ਸੋਮਵਾਰ ਦੁਪਿਹਰ ਸਰੀ ਫੀਲਡ ਹਾਕੀ ਕਲੱਬ ਦੇ ਅਹੁਦੇਦਾਰਾਂ ਨੇ ਪੰਜਾਬੀ ਪ੍ਰੈੱਸ ਕਲੱਬ ਆਫ ਬੀ. ਸੀ. ਨਾਲ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।
ਸੰਸਥਾ ਦੇ ਅਹੁਦੇਦਾਰਾਂ ਸੁਖਮਿੰਦਰ ਸਿੰਘ ਸੇਖੋਂ, ਸੁਰਿੰਦਰ ਸਿੰਘ ਹੇਅਰ ਅਤੇ ਜਸਬੀਰ ਸਿੰਘ ਸਰਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦੱਸਿਆ ਕਿ ਅੰਤਰਰਾਸ਼ਟਰੀ ਹਾਕੀ ਦੇ ਅਸੂਲਾਂ ਅਨੁਸਾਰ ਹੋਣ ਜਾ ਰਹੇ ਇਸ ਖੇਡ ਮੇਲੇ ਵਿੱਚ ਬਹੁਤ ਹੀ ਫਸਵੇਂ ਮੈਚ ਵੇਖਣ ਨੂੰ ਮਿਲਣਗੇ। ਪਰਿਵਾਰਾਂ ਸਮੇਤ ਵੇਖਿਆ ਜਾ ਸਕਣ ਵਾਲਾ ਇਹ ਖੇਡ ਮੇਲਾ ਸਰੀ ਦੇ ਟਮਾਨਾਵਿਸ ਹਾਕੀ ਸਟੇਡੀਅਮ ਵਿਖੇ ਹੋਵੇਗਾ, ਜਿਸ 'ਤੇ ਲਗਭਗ ਸਵਾ ਲੱਖ ਡਾਲਰ ਦਾ ਖਰਚਾ ਆ ਰਿਹਾ ਹੈ। ਉਨ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਇਸ ਖੇਡ ਮੇਲੇ ਨੂੰ ਦਰਸ਼ਕਾਂ ਵਲੋਂ ਬੇਹੱਦ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਆਸ ਹੈ ਕਿ ਐਤਕੀਂ ਵੀ ਇਹ ਖੇਡ ਮੇਲਾ ਦਰਸ਼ਕਾਂ ਦੀ ਕਸੌਟੀ 'ਤੇ ਖਰਾ ਉਤਰੇਗਾ। ਇਸ ਮੌਕੇ ਅਮਰੀਕਾ ਦੀ ਕੌਮੀ ਹਾਕੀ ਟੀਮ ਦੇ ਕੋਚ ਰਹੇ ਸ਼ਿਵ ਜਗਦੇਵ ਅਤੇ ਉਲੰਪੀਅਨ ਤਰਲੋਚਨ ਸਿੰਘ ਸੰਧੂ ਸਮੇਤ ਹਾਕੀ ਨਾਲ ਜੁੜੀਆ ਬਹੁਤ ਸਾਰੀਆਂ ਸ਼ਖਸੀਅਤਾਂ ਮੌਜੂਦ ਸਨ। ਪ੍ਰਬੰਧਕਾਂ ਨੇ ਦੱਸਿਆ ਕਿ ਦੁਨੀਆ ਭਰ ਦੇ ਹਾਕੀ ਪ੍ਰੇਮੀ ਇਸ ਖੇਡ ਮੇਲੇ ਦਾ ਸਿੱਧਾ ਪ੍ਰਸਾਰਨ www.punjabisports.com 'ਤੇ ਵੇਖ ਸਕਣਗੇ।



Archive

RECENT STORIES