Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਸਰੀ ਕੈਂਪਸ 'ਚ ਪੰਜਾਬੀ ਦੀ ਪੜ੍ਹਾਈ ਸ਼ੁਰੂ

Posted on July 23rd, 2013

<p>ਸਾਈਮਨ ਫਰੇਜ਼ਰ ਯੂਨੀਵਰਸਿਟੀ (ਐਸ. ਐਫ. ਯੂ.) ਦਾ&nbsp;ਸਰੀ ਕੈਂਪਸ<br></p>

ਸਰੀ, 23 ਜੁਲਾਈ (ਗੁਰਪ੍ਰੀਤ ਸਿੰਘ ਸਹੋਤਾ)-ਦੁਨੀਆ ਭਰ ਦੇ ਪੰਜਾਬੀ ਪ੍ਰੇਮੀਆਂ ਵਲੋਂ ਇਹ ਖਬਰ ਬਹੁਤ ਖੁਸ਼ੀ ਨਾਲ ਪੜ੍ਹੀ ਜਾਵੇਗੀ ਕਿ ਆਉਣ ਵਾਲੇ ਪੱਤਝੜ ਦੇ ਸਮੈਸਟਰ ਦੌਰਾਨ ਕੈਨੇਡਾ ਦੀ ਨਾਮਵਰ ਸਾਈਮਨ ਫਰੇਜ਼ਰ ਯੂਨੀਵਰਸਿਟੀ (ਐਸ. ਐਫ. ਯੂ.) ਵਲੋਂ ਆਪਣੇ ਸਰੀ ਕੈਂਪਸ 'ਚ ਪੰਜਾਬੀ ਦੇ ਦੋ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ | ਪਹਿਲਾ ਕੋਰਸ 'ਇੰਟਰੋਡਕਸ਼ਨ ਟੂ ਪੰਜਾਬੀ' (ਲੈਂਗੂਏਜ਼ 148) ਸਤੰਬਰ 2013 ਤੋਂ ਸ਼ੁਰੂ ਹੋਵੇਗਾ | ਇਹ ਵਿਸ਼ੇਸ਼ ਕੋਰਸ ਹੈ, ਜਿਸ ਵਿੱਚ 24 ਵਿਦਿਆਰਥੀ ਦਾਖਲਾ ਲੈ ਸਕਣਗੇ | ਇਹ ਜਮਾਤਾਂ ਮੰਗਲਵਾਰ ਤੇ ਵੀਰਵਾਰ 12:30 ਤੋਂ 2:30 (ਦਿਨ ਵੇਲੇ) ਤੇ ਸੋਮਵਾਰ ਤੇ ਬੁੱਧਵਾਰ 4:30 ਤੋਂ 6:30 (ਸ਼ਾਮ ਵੇਲੇ) ਹੋਣਗੀਆਂ | ਐਸ. ਐਫ. ਯੂ. ਦੀ ਆਰਟਸ ਐਾਡ ਸੋਸ਼ਲ ਸਾਇੰਸਜ਼ ਦੀ ਫੈਕਲਟੀ (ਐਫ. ਏ. ਐਸ. ਐਸ.) ਵਲੋਂ ਅਗਲੇ ਸਾਲ ਦੇ ਜਨਵਰੀ 'ਚ ਸ਼ੁਰੂ ਹੋਣ ਵਾਲੇ ਸਮੈਸਟਰ 'ਚ ਵੀ ਇਨ੍ਹਾਂ ਜਮਾਤਾਂ ਨੂੰ ਚਲਦੇ ਰੱਖਣ ਦੀ ਯੋਜਨਾ ਹੈ | ਜੇ ਵਿਦਿਆਰਥੀਆਂ ਦੀ ਤਰਫੋਂ ਭਰਵਾਂ ਹੁੰਗਾਰਾ ਮਿਲਿਆ ਤਾਂ ਫੈਕਲਟੀ ਵਲੋਂ ਪੰਜਾਬੀ ਭਾਸ਼ਾ ਦੇ ਰੈਗੂਲਰ ਕੋਰਸ ਲੈਂਗ-106 (ਇੰਟਰੋਡਕਸ਼ਨ ਟੂ ਪੰਜਾਬੀ-1) ਤੇ ਲੈਂਗ-156 (ਇੰਟਰੋਡਕਸ਼ਨ ਟੂ ਪੰਜਾਬੀ-2) ਚਾਲੂ ਕੀਤੇ ਜਾਣਗੇ | ਇਸ ਤੋਂ ਪਹਿਲਾਂ ਵੈਨਕੂਵਰ ਦੀ ਸਾਈਮਨ ਫਰੇਜ਼ਰ ਯੂਨੀਵਰਸਿਟੀ 'ਚ ਵੀ ਪੰਜਾਬੀ ਪੜ੍ਹਾਈ ਜਾ ਰਹੀ ਹੈ | ਪੰਜਾਬੀਆਂ ਨਾਲ ਭਵਿੱਖ 'ਚ ਤਾਲਮੇਲ ਰੱਖਣ ਦੀ ਸੰਭਾਵਨਾ ਹੋਣ ਕਾਰਨ ਕਈ ਗੋਰੇ ਤੇ ਚੀਨੀ ਮੂਲ ਦੇ ਵਿਦਿਆਰਥੀ ਵੀ ਪੰਜਾਬੀ ਸਿੱਖ ਰਹੇ ਹਨ |

ਕੈਨੇਡਾ 'ਚ ਪੰਜਾਬੀ ਦੀ ਤਰੱਕੀ ਲਈ ਤਰੱਦਦ ਕਰਨ ਵਾਲੀ ਸੰਸਥਾ ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਵਲੋਂ ਐਸ. ਐਫ. ਯੂ. ਦੇ ਪ੍ਰੈਜ਼ੀਡੈਂਟ ਡਾਕਟਰ ਐਾਡਰਿਊ ਪੇਟਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਬੇਹੱਦ ਧੰਨਵਾਦ ਕੀਤਾ ਗਿਆ ਹੈ, ਜਿਨ੍ਹਾਂ ਨੇ ਸੰਸਥਾ ਦੀ ਬੇਨਤੀ ਨੂੰ ਹਾਂ-ਪੱਖੀ ਹੁੰਗਾਰਾ ਦਿੱਤਾ ਅਤੇ ਸਰੀ ਕੈਂਪਸ 'ਚ ਪੰਜਾਬੀ ਜਮਾਤਾਂ ਚਾਲੂ ਕਰਵਾਉਣ ਲਈ ਮਦਦ ਕੀਤੀ | ਇਸ ਸਫਲਤਾ ਲਈ ਸਾਥ ਦੇਣ ਵਾਸਤੇ ਉਨ੍ਹਾਂ ਨਾਲ ਹੀ ਸਾਬਕਾ ਮੰਤਰੀ ਹਰਬ ਧਾਲੀਵਾਲ ਦਾ ਵੀ ਇਸ ਕੋਸ਼ਿਸ਼ 'ਚ ਸਹਾਇਤਾ ਲਈ ਧੰਨਵਾਦ ਕੀਤਾ ਗਿਆ | ਡਾਕਟਰ ਐਾਡਰਿਊ ਪੈਟਰ ਨੂੰ ਕੀਤੀ ਅਪੀਲ 'ਚ ਪਲੀ ਵਲੋਂ ਐਸ. ਐਫ. ਯੂ. ਨੂੰ ਪੰਜਾਬੀ ਦੀ ਪੜ੍ਹਾਈ ਚਾਲੂ ਕਰਨ ਦੇ ਨਾਲ-ਨਾਲ ਇਹ ਵੀ ਬੇਨਤੀ ਕੀਤੀ ਸੀ ਕਿ ਪੰਜਾਬੀ 'ਚ ਚਾਰ ਸਾਲ ਦੀ ਡਿਗਰੀ ਦਾ ਪ੍ਰੋਗਰਾਮ ਤੇ ਪੰਜਾਬੀ ਅਧਿਆਪਕਾਂ ਨੂੰ ਸਿੱਖਿਆ ਦੇਣ ਦੇ ਪ੍ਰੋਗਰਾਮ ਬਾਰੇ ਵੀ ਵਿਚਾਰ ਕੀਤਾ ਜਾਵੇ | ਐਸ. ਐਫ. ਯੂ. ਨੂੰ ਪਲੀ ਤੇ ਸਮੁੱਚੇ ਪੰਜਾਬੀ ਭਾਈਚਾਰੇ ਨਾਲ ਮਿਲ ਕੇ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਚੇਅਰ ਸਥਾਪਤ ਕਰਨ ਬਾਰੇ ਵੀ ਵਿਚਾਰ ਕਰਨ ਦੀ ਬੇਨਤੀ ਕੀਤੀ ਗਈ ਹੈ | ਐਸ. ਐਫ. ਯੂ. ਵਰਗੇ ਕੈਨੇਡਾ ਦੇ ਸਿਰ ਕੱਢਵੇਂ ਅਕਾਦਮਿਕ ਅਦਾਰੇ ਤੇ ਪੰਜਾਬੀ ਭਾਈਚਾਰੇ ਦਰਮਿਆਨ ਇਸ ਕਿਸਮ ਦੀਆਂ ਸਾਂਝੀਆਂ ਕੋਸ਼ਿਸ਼ਾਂ ਵਧੀਆ ਭਵਿੱਖ ਲਈ ਬਹੁਤ ਸਾਰਥਿਕ ਹੋਣਗੀਆਂ |



Archive

RECENT STORIES