Posted on July 24th, 2025
** 'ਗੁਰੂ ਨਾਨਕ ਜਹਾਜ਼' ਨਾਂ ਦੀ ਬਹਾਲੀ ਲਈ ਸਮੂਹ ਸੰਸਥਾਵਾਂ ਇਕਜੁਟ ਹੋਈਆਂ**
ਗੁਰੂ ਨਾਨਕ ਜਹਾਜ਼ ਦੇ ਮੁਸਾਫਿਰ ਭਾਈ ਹਰਿਨਾਮ ਸਿੰਘ ਖਾਲੜਾ ਦੇ ਪੋਤਰੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਪੁੱਤਰ ਭਾਈ ਜਨਮੀਤ ਸਿੰਘ ਖਾਲੜਾ ਨੂੰ ਐਲਾਨਨਾਮਾ ਭੇਟ
ਸਰੀ: 23 ਜੁਲਾਈ ਨੂੰ ਇਤਿਹਾਸਿਕ ਉਪਰਾਲਾ ਕਰਦਿਆਂ ਸਰੀ ਸਿਟੀ ਕੌਂਸਲ ਵੱਲੋਂ ਸਿਟੀ ਹਾਲ ਵਿਚ ਗੁਰੂ ਨਾਨਕ ਜਹਾਜ਼ 111ਵੀਂ ਵਰੇਗੰਢ ਮੌਕੇ ਐਲਾਨਨਾਮਾ ਜਾਰੀ ਕੀਤਾ ਗਿਆ ਹੈ। ਇਸ ਮੌਕੇ ਤੇ ਕੌਂਸਲ ਚੈਂਬਰ ਦੇ ਖਚਾ-ਖਚ ਭਰੇ ਹਾਲ ਕੈਨੇਡਾ ਦੀਆਂ ਦੋ ਦਰਜਨ ਤੋਂ ਵੱਧ ਸੰਸਥਾਵਾਂ ਨੇ ਇੱਕਜੁਟਤਾ ਵਿਖਾਉਂਦਿਆਂ ਬ੍ਰਿਟਿਸ਼ ਬਸਤੀਵਾਦੀ ਨਾਮ ਕਮਾਗਾਟਾਮਾਰੂ ਦੀ ਥਾਂ ਗੁਰਦਿਤ ਸਿੰਘ ਜੀ ਅਤੇ ਮੁਸਾਫਿਰਾਂ ਵੱਲੋਂ ਜਹਾਜ 66,000 ਡਾਲਰ ਤੇ ਚਾਰਟਰ ਕਰਨ ਮਗਰੋਂ ਰੱਖੇ ਗਏ 'ਗੁਰੂ ਨਾਨਕ ਜਹਾਜ਼' ਨਾਂ ਨੂੰ ਬਹਾਲ ਕਰਨ ਲਈ ਅਹਿਦ ਲਿਆ।
ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਪ੍ਰੋਗਰਾਮ ਦੌਰਾਨ ਡਾ. ਗੁਰਵਿੰਦਰ ਸਿੰਘ ਨੇ ਗੁਰੂ ਨਾਨਕ ਜਹਾਜ਼ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸੰਗਤਾਂ ਨੂੰ ਜੀ ਆਇਆਂ ਆਖਿਆ। ਗੁਰੂ ਨਾਨਕ ਜਹਾਜ਼ ਦਿਹਾੜੇ ਵਜੋਂ ਇਤਿਹਾਸਿਕ ਮਾਨਤਾ ਮਿਲਣ 'ਤੇ ਇਸ ਸਮਾਗਮ ਵਿੱਚ ਧਾਰਮਿਕ, ਵਿਦਿਅਕ, ਸਮਾਜਿਕ ਅਤੇ ਸਭਿਆਚਾਰਕ ਜਥੇਬੰਦੀਆਂ ਨੇ ਬੇਮਿਸਾਲ ਉਤਸਾਹ ਦਿਖਾਇਆ।
ਸਰੀ ਸਿਟੀ ਦੀ ਮੇਅਰ ਮੇਅਰ ਬਰਿੰਡਾ ਲੌਕ ਵੱਲੋਂ ਜਾਰੀ ਐਲਾਨਨਾਮੇ ਨੂੰ ਕੌਂਸਲਰ ਹੈਰੀ ਬੈਂਸ, ਮਨਦੀਪ ਸਿੰਘ ਨਾਗਰਾ ਲਿੰਡਾ ਵਲੋਂ ਸ਼ਹੀਦ ਭਾਈ ਜਸਸੰਤ ਸਿੰਘ ਖਾਲੜਾ ਦੇ ਪੁੱਤਰ ਜਨਮੀਤ ਸਿੰਘ ਖਾਲੜਾ ਨੂੰ ਭੇਟ ਕੀਤਾ, ਜਿਸ ਦੇ ਪੜਦਾਦਾ ਭਾਈ ਹਰਨਾਮ ਸਿੰਘ ਖਾਲੜਾ ਗੁਰੂ ਨਾਨਕ ਜਹਾਜ਼ ਰਾਹੀਂ ਕੈਨੇਡਾ ਪਹੁੰਚੇ ਸਨ। ਇਸ ਐਲਾਨਨਾਮੇ ਦੇ ਉਪਰਾਲੇ ਵਿੱਚ ਭਾਈਚਾਰੇ ਦੀ ਨਾਮਵਰ ਸ਼ਖਸੀਅਤ ਸ. ਸਰਬਜੀਤ ਸਿੰਘ ਬੈਂਸ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਇਸ ਮੌਕੇ 'ਤੇ ਸੈਨੇਟਰ ਬਲਤੇਜ ਸਿੰਘ ਢਿੱਲੋ ਨੇ ਸ਼ਬਦ ਸਾਂਝੇ ਕਰਦਿਆਂ ਗੁਰੂ ਨਾਨਕ ਜਹਾਜ਼ ਦੀ ਅਹਿਮੀਅਤ ਬਾਰੇ ਗੱਲ ਕੀਤੀ। ਐਮਪੀ ਸੁਖ ਧਾਲੀਵਾਲ, ਐਮਪੀ ਗੁਰਬਖਸ਼ ਸਿੰਘ ਸੈਣੀ, ਐਮਐਲਏਜ ਅਮੀਨਾ ਸ਼ਾਹ, ਗੈਰੀ ਬੈਗ,ਮਨਦੀਪ ਸਿੰਘ ਧਾਲੀਵਾਲ,ਹਰਮਨ ਭੰਗੂ ਤੇ ਜੁਡੀ ਤੂਰ ਨੇ ਵਿਚਾਰ ਸਾਂਝੇ ਕੀਤੇ।
ਪੰਜਾਬ ਤੋਂ ਭਾਈ ਬਲਦੀਪ ਸਿੰਘ ਪ੍ਰਸਿੱਧ ਸੰਗੀਤਕਾਰ ਅਤੇ ਹਰਿੰਦਰ ਸਿੰਘ ਸਿੱਖ ਵਿਦਵਾਨ, ਗਿਆਨ ਸਿੰਘ ਸੰਧੂ, ਪੰਜਾਬ ਪਾਕਿਸਤਾਨ ਤੋਂ ਸਤਿਕਾਰਤ ਸ਼ਖਸੀਅਤ ਰਾਏ ਅਜੀਜ ਉਲਾ ਖਾਨ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜੇ ਮੌਕੇ ਪਹੁੰਚੇ ਹੋਏ ਸਨ। ਖਾਲਸਾ ਸਕੂਲ ਦੀ ਟੀਮ ਨੇ ਗੱਤਕੇ ਦੇ ਜੌਹਰ ਦਿਖਾਏ। ਪ੍ਰੋਗਰਾਮ ਦੀ ਆਰੰਭਤਾ ਮੂਲ ਨਿਵਾਸੀਆਂ ਨੇ ਭਾਵਪੂਰਤ ਤਰੀਕੇ ਨਾਲ ਕੀਤੀ ਇਸ ਮਗਰੋਂ ਕੈਨੇਡਾ ਦਾ ਰਾਸ਼ਟਰੀ ਗੀਤ ਅਤੇ ਸ਼ਬਦ ਗਾਇਨ ਕੀਤੇ ਗਏ।
ਸਮਾਗਮ ਵਿੱਚ ਹਾਜ਼ਰ ਸੰਸਥਾਵਾਂ ਨੂੰ ਗੁਰੂ ਨਾਨਕ ਦਾ ਜਹਾਜ਼ ਯਾਦਗਾਰੀ ਦਿਹਾੜੇ 'ਤੇ ਜਾਰੀ ਐਲਾਨਨਾਮੇ ਭੇਟ ਕੀਤੇ ਗਏ। ਯਾਦਗਾਰੀ ਸਮਾਗਮ ਦੇ ਅਖੀਰ ਵਿੱਚ ਧੰਨਵਾਦ ਰਾਜ ਸਿੰਘ ਭੰਡਾਲ ਵੱਲੋਂ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਇਤਿਹਾਸਿਕ ਹਵਾਲਿਆਂ ਦੀ ਗੱਲ ਕਰਦਿਆਂ, ਕੈਨੇਡਾ ਵਿੱਚ ਫੈਡਰਲ ਪੱਧਰ ਦੇ ਮਾਫੀਨਾਮੇ ਵਿੱਚ ਵੀ ਮੁੱਖ ਨਾਂ ਗੁਰੂ ਨਾਨਕ ਜਹਾਜ਼ ਕਰਕੇ ਗਲਤੀ ਦੀ ਸੁਧਾਈ ਦਾ ਸੁਨੇਹਾ ਦਿੱਤਾ ਗਿਆ। ਇਤਿਹਾਸ ਗਲਤੀਆਂ ਨੂੰ ਦਰੁਸਤ ਕਰਨ ਤੇ ਗੁਰੂ ਨਾਨਕ ਜਹਾਜ਼ ਨਾਂ ਦੀ ਬਹਾਲੀ ਵਾਸਤੇ ਕੀਤੀ ਗਏ ਇਸ ਪ੍ਰੋਗਰਾਮ ਦਾ ਸੰਚਾਲਨ ਸਾਹਿਬ ਕੌਰ ਵੱਲੋਂ ਕੀਤਾ ਗਿਆ।
ਪ੍ਰੋਗਰਾਮ ਦੌਰਾਨ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਵਲੋਂ 23 ਜੁਲਾਈ ਦਾ ਦਿਨ ਪੰਜਾਬ ਅਤੇ ਭਾਰਤ ਪੱਧਰ 'ਤੇ ਗੁਰੂ ਨਾਨਕ ਜਹਾਜ ਯਾਦਗਾਰੀ ਦਿਹਾੜਾ ਐਲਾਨੇ ਜਾਣ ਅਤੇ ਇਸ ਸਬੰਧੀ ਇਤਿਹਾਸ ਦੀਆਂ ਕਿਤਾਬਾਂ ਦਰੁਸਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਧੰਨਵਾਦ ਕੀਤਾ ਗਿਆ।
Posted on September 10th, 2025
Posted on September 9th, 2025
Posted on September 8th, 2025
Posted on September 5th, 2025
Posted on September 4th, 2025
Posted on September 3rd, 2025
Posted on September 2nd, 2025
Posted on August 29th, 2025
Posted on August 28th, 2025
Posted on August 27th, 2025
Posted on August 26th, 2025
Posted on August 25th, 2025