Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਾਬਕਾ ਕਾਂਗਰਸ ਪ੍ਰਧਾਨ ਦੂਲੋ ਆਪਣਿਆਂ ‘ਤੇ ਵਰ੍ਹੇ

Posted on July 24th, 2013

ਫਤਹਿਗੜ੍ਹ ਸਾਹਿਬ- ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਨੇ ਜਨਸੰਪਰਕ ਮੁਹਿੰਮ ਦੀ ਸ਼ੁਰੂਆਤ ਬਸ ਪਠਾਣਾ ਤੋਂ ਕਰ ਦਿੱਤੀ। ਪਾਰਟੀ ਪ੍ਰਧਾਨ ਬਾਜਵਾ ਨੇ ਦੱਸਿਆ ਕਿ ਮੁਹਿੰਮ ਦੀ ਸ਼ੁਰੂਆਤ ਗੁਰੂ ਨਗਰੀ ਦੀ ਪਵਿੱਤਰ ਧਰਤੀ ਤੋਂ ਗੁਰੂਆਂ ਦੇ ਆਸ਼ੀਰਵਾਦ ਨਾਲ ਹੋਈ ਹੈ। ਇਸ ਦੌਰਾਨ ਬਾਜਵਾ ਨੇ ਚਾਹੇ ਕਾਂਗਰਸ ਵਿੱਚ ਕਿਸੇ ਵੀ ਗੁੱਟਬਾਜ਼ੀ ਨੂੰ ਨਕਾਰਿਆ, ਪਰ ਸਾਬਕਾ ਪ੍ਰਦੇਸ਼ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਦੇ ਕਾਂਗਰਸ ਦੇ ਖਿਲਾਫ ਭਾਸ਼ਣ ਵਿੱਚ ਗੁੱਟਬਾਜ਼ੀ ਸਾਫ ਨਜ਼ਰ ਆਈ। ਜਨ ਸੰਪਰਕ ਮੁਹਿੰਮ ਵਿੱਚ ਉਸ ਵੇਲੇ ਸਾਰੇ ਦੰਗ ਰਹਿ ਗਏ, ਜਦ ਦੂਲੋ ਨੇ ਕਿਸੇ ਸੀਨੀਅਰ ਕਾਂਗਰਸੀ ਨੇਤਾ ਦਾ ਨਾਮ ਲਏ ਬਿਨਾ ਕਹਿ ਦਿੱਤਾ ਕਿ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਦਾ ਕਾਰਨ ਦਲਿਤ, ਮਜ਼ਦੂਰ ਤੇ ਹਿੰਦੂ ਵੋਟਰਾਂ ਨੂੰ ਅਣਦੇਖਾ ਕਰਨਾ ਸੀ। ਉਨ੍ਹਾਂ ਨੇ ਵਾਰ-ਵਾਰ ਪਾਰਟੀ ਬਦਲਣ ਵਾਲਿਆਂ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੂੰ ਟਿਚਕੂ ਤੱਕ ਕਹਿ ਦਿੱਤਾ। ਦੂਲੋ ਨੇ ਕਿਹਾ ਕਿ ਪਾਰਟੀ ਵਿੱਚ ਖਾੜਕੂਵਾਦੀ ਸੋਚ ਦੇ ਕੁਝ ਲੋਕ ਘੁਸਪੈਠ ਕਰ ਚੁੱਕੇ ਹਨ, ਜੋ ਖਾੜਕੂ ਬੋਲੀ ਬੋਲ ਰਹੇ ਹਨ। ਅਜਿਹੇ ਵਿੱਚ ਪਾਰਟੀ ਦੀ ਇਕਜੁੱਟਤਾ ‘ਤੇ ਵੀ ਪ੍ਰਸ਼ਨਚਿੰਨ੍ਹ ਹਨ। ਜਨਸੰਪਰਕ ਮੁਹਿੰਮ ਦੌਰਾਨ ਨੇਤਾਵਾਂ ਦੀ ਬਾਜਵਾ ਨਾਲ ਫੋਟੋ ਖਿਚਵਾਉਣ ਦੀ ਵੀ ਹੋੜ ਲੱਗੀ ਰਹੀ। ਕਾਂਗਰਸ ਮੁਤਾਬਕ ਪਾਰਟੀ ਹਰ ਹਫਤੇ ਚਾਰ ਵਿਧਾਮ ਸਭਾ ਖੇਤਰਾਂ ਵਿੱਚ ਰੈਲੀਆਂ ਕਰੇਗੀ।



Archive

RECENT STORIES