Posted on July 26th, 2013

ਪ੍ਰਤਾਪਗੜ- ਉੱਤਰ ਪ੍ਰਦੇਸ਼ ਦੇ ਇੱਕ ਪਿੰਡ 'ਚ ਆਪਣੇ ਮਾਂ-ਬਾਪ ਦੀ ਏਡਸ ਨਾਲ ਮੌਤ ਹੋ ਜਾਣ ਤੋਂ ਬਾਅਦ ਪੰਜ ਬੱਚੇ ਕਬਰਿਸਤਾਨ 'ਚ ਰਹਿਣ ਨੂੰ ਮਜਬੂਰ ਹਨ। ਪ੍ਰਤਾਪਗੜ ਦੇ ਜਮੁਆ ਪਿੰਡ 'ਚ ਇਨ੍ਹਾਂ ਪੰਜ ਬੱਚਿਆਂ 'ਚ ਸਭ ਤੋਂ ਛੋਟਾ ਬੱਚਾ ਸੱਤ ਸਾਲ ਦਾ ਹੈ। ਇਹ ਸਾਰੇ ਬੱਚੇ ਆਪਣੇ ਮਾਤਾ-ਪਿਤਾ ਦੀ ਏਡਸ ਨਾਲ ਮੌਤ ਹੋ ਜਾਣ ਦੇ ਬਾਅਦ ਤੋਂ ਹੀ ਕਬਰਿਸਤਾਨ 'ਚ ਰਹਿਣ ਲਈ ਮਜ਼ਬੂਰ ਹਨ। ਬੱਚਿਆਂ 'ਚ ਇੱਕ ਕੁੜੀ ਤੇ ਚਾਰ ਮੁੰਡੇ ਹਨ। ਆਪਣੇ ਰਹਿਣ ਲਈ ਕਿਤੇ ਜਗ੍ਹਾ ਨਾ ਮਿਲਣ 'ਤੇ ਬੱਚੇ ਪਿੰਡ 'ਚ ਹੀ ਆਪਣੇ ਮਾਤਾ-ਪਿਤਾ ਦੀ ਕਬਰ ਦੇ ਕੋਲ ਰਹਿਣ ਲੱਗੇ। ਕਬਰ ਦੇ ਨੇੜੇ ਇੱਕ ਦਰੱਖਤ ਦੇ ਹੇਠਾਂ ਤਾਰਪੋਲੀਨ ਨਾਲ ਬਣਿਆ ਟੈਂਟ ਤੇ ਦੋ ਟੁੱਟੀਆਂ ਮੰਜੀਆਂ ਹੀ ਇਨ੍ਹਾਂ ਬੱਚਿਆਂ ਦਾ ਘਰ ਹੈ ਤੇ ਆਪਣੇ ਭੋਜਨ ਲਈ ਉਹ ਪੂਰੀ ਤਰ੍ਹਾਂ ਨਾਲ ਪਿੰਡ ਵਾਲਿਆਂ 'ਤੇ ਨਿਰਭਰ ਹਨ। ਏ. ਡੀ. ਐਮ ਪੁਨੀਤ ਸ਼ੁਕਲਾ ਨੇ ਕਿਹਾ ਕਿ ਬੱਚਿਆਂ ਨੂੰ ਸਮਾਜ ਦੀ ਮੁੱਖਧਾਰਾ 'ਚ ਲਿਆਉਣ ਲਈ ਕੋਸ਼ਿਸ਼ਾਂ ਜਾਰੀ ਹਨ। ਪਿੰਡ ਦੇ ਕੁੱਝ ਲੋਕ ਚਾਹੁੰਦੇ ਹਨ ਕਿ ਬੱਚੇ ਕਬਰਿਸਤਾਨ ਛੱਡਕੇ ਚਲੇ ਜਾਣ, ਕਿਉਂ ਕਿ ਉਹ ਸਮਝਦੇ ਹਨ ਕਿ ਬੱਚੇ ਇਲਾਕੇ ਨੂੰ ਗੰਦਾ ਕਰ ਦੇਣਗੇ।

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026

Posted on April 2nd, 2026