Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਪੇਨ ਰੇਲ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 80 ਤੱਕ ਅੱਪੜੀ

Posted on July 26th, 2013


ਸਪੇਨ- ਸਪੇਨ ਵਿੱਚ ਜਿਸ ਰੇਲਗੱਡੀ ਨਾਲ ਹਾਦਸਾ ਪੇਸ਼ ਆਇਆ ਉਹ ਹੱਦੋਂ ਵੱਧ ਤੇਜ਼ ਰਫਤਾਰ ਨਾਲ ਜਾ ਰਹੀ ਸੀ ਕਿ ਇੱਕ ਨਿੱਕੇ ਜਿਹੇ ਮੋੜ ਉੱਤੇ ਹੀ ਉਹ ਸਾਰੀ ਦੀ ਸਾਰੀ ਇੱਕਠੀ ਹੋ ਕੇ ਰਹਿ ਗਈ। ਮੋੜ ਉੱਤੇ ਪਹਿਲਾਂ ਅੱਖ ਦੇ ਫੇਰ ਵਿੱਚ ਹੀ ਗੱਡੀ ਦਾ ਇੱਕ ਡੱਬਾ ਲੀਹ ਤੋਂ ਲੱਥਿਆ, ਫਿਰ ਬਾਕੀ ਦੇ ਡੱਬੇ ਵੀ ਇੱਧਰ ਉੱਧਰ ਖਿੱਲਰ ਗਏ। ਥੋੜ੍ਹੀ ਦੇਰ ਵਿੱਚ ਹੀ ਹਾਦਸੇ ਵਾਲੀ ਥਾਂ ਉੱਤੇ ਧਾਤ ਦਾ ਮਲਬਾ, ਮਿੱਟੀ ਤੇ ਧੂੰਆ ਨਜ਼ਰ ਆ ਰਹੇ ਸਨ। ਇਸ ਹਾਦਸੇ ਵਿੱਚ 80 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਇਸ ਹਾਦਸੇ ਮਗਰੋਂ ਇੱਕ ਸਵਾਲ ਨੇ ਸਾਰਿਆਂ ਉੱਤੇ ਗਲਬਾ ਕੱਸਿਆ ਹੋਇਆ ਹੈ ਕਿ ਆਖਿਰਕਾਰ ਇਹ ਗੱਡੀ ਐਨੀ ਤੇਜ਼ੀ ਨਾਲ ਕਿਉਂ ਜਾ ਰਹੀ ਸੀ। 

ਜਾਂਚਕਾਰਾਂ ਵੱਲੋਂ ਵੀਰਵਾਰ ਨੂੰ ਜਾਂਚ ਸੁ਼ਰੂ ਕੀਤੀ ਗਈ ਤੇ ਇਹ ਪਤਾ ਲਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ ਕਿਤੇ 52 ਸਾਲਾ ਡਰਾਈਵਰ ਤੋਂ ਕੋਈ ਕੁਤਾਹੀ ਤਾਂ ਨਹੀਂ ਹੋਈ। ਇਹ ਵੀ ਜਾਨਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ ਕੀ ਕਿਤੇ ਗੱਡੀ ਦੀ ਰਫਤਾਰ ਨੂੰ ਨਿਯੰਤਰਿਤ ਕਰਨ ਵਾਲੇ ਗੱਡੀ ਦੇ ਇਨ-ਬਿਲਟ ਸਿਸਟਮ ਵਿੱਚ ਤਾਂ ਕੋਈ ਗੜਬੜ ਨਹੀਂ ਸੀ ਹੋਈ। ਮਾਹਿਰਾਂ ਦਾ ਕਹਿਣਾ ਹੈ ਕਿ ਹਾਦਸੇ ਲਈ ਇੱਕ ਜਾਂ ਦੋਵੇਂ ਕਾਰਨ ਜਿੰ਼ਮੇਵਾਰ ਹੋ ਸਕਦੇ ਹਨ। ਇਸ ਗੱਡੀ ਵਿੱਚ ਕੁੱਲ 218 ਯਾਤਰੀ ਤੇ ਅਮਲੇ ਦੇ ਪੰਜ ਮੈਂਬਰ ਸਵਾਰ ਸਨ। ਪ੍ਰਧਾਨ ਮੰਤਰੀ ਮੈਰੀਆਨੋ ਰੇਜੌਏ ਨੇ ਆਖਿਆ ਕਿ ਸੈਨਟਿਐਗੋ ਦੇ ਮੂਲ ਵਾਸੀ ਹੋਣ ਨਾਤੇ ਉਨ੍ਹਾਂ ਲਈ ਇਹ ਸੱਭ ਤੋਂ ਉਦਾਸੀ ਭਰਿਆ ਦਿਨ ਸੀ। ਉਨ੍ਹਾਂ ਹਾਦਸੇ ਵਾਲੀ ਥਾਂ ਦਾ ਦੌਰਾ ਵੀ ਕੀਤਾ ਤੇ ਦੇਸ਼ ਭਰ ਵਿੱਚ ਤਿੰਨ ਦਿਨਾਂ ਦਾ ਸੋਗ ਵੀ ਐਲਾਨਿਆ ਗਿਆ ਹੈ। ਨਾਰਥਵੈਸਟ ਸਪੇਨ ਵਿੱਚ ਗੈਲੀਸ਼ੀਆ ਸਰਕਾਰ ਅਨੁਸਾਰ 94 ਲੋਕ ਅਜੇ ਹਸਪਤਾਲ ਵਿੱਚ ਜੇ਼ਰੇ ਇਲਾਜ ਹਨ ਜਿਨ੍ਹਾਂ ਵਿੱਚੋਂ 31 ਦੀ ਹਾਲਤ ਨਾਜ਼ੁਕ ਹੈ। ਜ਼ਖ਼ਮੀਆਂ ਵਿੱਚ ਚਾਰ ਬੱਚੇ ਵੀ ਸ਼ਾਮਲ ਹਨ।



Archive

RECENT STORIES