Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੱਤਾ 'ਚ ਆਏ ਤਾਂ ਕੈਨੇਡਾ 'ਚ ਪਰਿਵਾਰਾਂ ਲਈ ਇਮੀਗ੍ਰੇਸ਼ਨ ਮੁੜ ਖੋਲ੍ਹਾਂਗੇ-ਜਸਟਿਨ ਟਰੂਡੋ

Posted on July 26th, 2013

<h3> ਲਿਬਰਲ ਪਾਰਟੀ ਦੇ ਨੇਤਾ ਜਸਟਿਨ ਟਰੂਡੋ </h3>

ਸਰੀ (ਗੁਰਪ੍ਰੀਤ ਸਿੰਘ ਸਹੋਤਾ)-ਬੀ. ਸੀ. ਦੌਰੇ 'ਤੇ ਆਏ ਕੈਨੇਡਾ ਦੀ ਮੁੱਖ ਵਿਰੋਧੀ ਧਿਰ ਲਿਬਰਲ ਪਾਰਟੀ ਦੇ ਨੇਤਾ ਜਸਟਿਨ ਟਰੂਡੋ ਨੇ ਸਰੀ ਵਿਖੇ ਪਾਰਟੀ ਸਮਰਥਕਾਂ ਦੇ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2015 ਦੀਆਂ ਚੋਣਾਂ ਦੌਰਾਨ ਜੇਕਰ ਉਨ੍ਹਾਂ ਦੀ ਪਾਰਟੀ ਕੈਨੇਡਾ ਅੰਦਰ ਸਰਕਾਰ ਬਣਾਉਣ 'ਚ ਕਾਮਯਾਬ ਰਹੀ ਤਾਂ ਉਹ ਕੇਵਲ ਪਰਿਵਾਰਾਂ ਲਈ ਇਮੀਗ੍ਰੇਸ਼ਨ ਹੀ ਨਹੀਂ ਖੋਲ੍ਹਣਗੇ ਬਲਕਿ ਉਨ੍ਹਾਂ ਨੂੰ ਮੁਲਕ ਦੇ ਨਿਰਾਮਾਤਾ ਵਜੋਂ ਵੀ ਦੇਖਣਗੇ ਨਾ ਕਿ ਸਿਰਫ ਕਾਮਿਆਂ ਵਜੋਂ |
ਸਰੀ-ਡੈਲਟਾ ਤੋਂ ਲਿਬਰਲ ਪਾਰਟੀ ਦੀ ਟਿਕਟ 'ਤੇ ਸੰਸਦ ਮੈਂਬਰ ਦੀ ਚੋਣ ਲੜਨ ਦੇ ਚਾਹਵਾਨ ਸਾਬਕਾ ਵਿਧਾਇਕ ਗੁਲਜ਼ਾਰ ਸਿੰਘ ਚੀਮਾ ਤੇ ਹੋਰ ਲਿਬਰਲ ਸਮਰਥਕਾਂ ਵਲੋਂ ਸਰੀ ਦੇ ਮਿਰਾਜ ਬੈਂਕੁਇਟ ਹਾਲ 'ਚ ਉਲੀਕੇ ਗਏ ਇਸ ਇਕੱਠ ਦੌਰਾਨ 600 ਤੋਂ ਵਧੇਰੇ ਵਿਅਕਤੀ 100-100 ਡਾਲਰ ਦੀ ਟਿਕਟ ਖਰੀਦ ਕੇ ਆਪਣੇ ਚਹੇਤੇ ਆਗੂ ਦੇ ਵਿਚਾਰ ਸੁਣਨ ਲਈ ਪੁੱਜੇ ਹੋਏ ਸਨ | ਸੱਤਾਧਾਰੀ ਕੰਜ਼ਰਵੇਟਿਵ ਪਾਰਟੀ 'ਤੇ ਹੱਲਾ ਬੋਲਦਿਆਂ ਟਰੂਡੋ ਨੇ ਆਖਿਆ ਕਿ ਇਹ ਪਾਰਟੀ ਪ੍ਰਵਾਸੀਆਂ ਲਈ ਹੌਲੀ-ਹੌਲੀ ਕੈਨੇਡਾ ਦੇ ਦਰਵਾਜੇ ਬੰਦ ਕਰ ਰਹੀ ਹੈ | ਕੰਜ਼ਰਵੇਟਿਵ ਪਾਰਟੀ ਦੇ ਆਗੂ ਪ੍ਰਵਾਸੀਆਂ ਨੂੰ ਕੇਵਲ ਕਾਮਿਆਂ ਵਜੋਂ ਹੀ ਵੇਖ ਰਹੇ ਹਨ ਜਦਕਿ ਪ੍ਰਵਾਸੀ ਆਪਣੀ ਮਿਹਨਤ ਨਾਲ ਇਸ ਮੁਲਕ ਨੂੰ ਇੱਥੋਂ ਤੱਕ ਪਹੁੰਚਾਉਣ ਵਾਲੇ ਹਨ | ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਦੂਰਦਿ੍ਸ਼ਟੀ ਤੋਂ ਕੰਮ ਨਹੀਂ ਲੈ ਰਹੀ | 
ਦੱਸਣਯੋਗ ਹੈ ਕਿ ਜਸਟਿਨ ਟਰੂਡੋ ਸਾਬਕਾ ਸਵਰਗਵਾਸੀ ਪ੍ਰਧਾਨ ਮੰਤਰੀ ਪੀਅਰ ਐਲੀਅਟ ਟਰੂਡੋ ਦੇ ਸਪੁੱਤਰ ਹਨ, ਜਿਨ੍ਹਾਂ ਦੇ ਯਤਨਾਂ ਤੇ ਦੂਰ-ਦਿ੍ਸ਼ਟੀ ਸਦਕਾ 1980ਵਿਆਂ 'ਚ ਹਜ਼ਾਰਾਂ ਪੰਜਾਬੀਆਂ ਨੂੰ ਕੈਨੇਡਾ ਦੀ ਇਮੀਗ੍ਰੇਸ਼ਨ ਨਸੀਬ ਹੋਈ ਸੀ ਤੇ ਇਹ ਦੌਰ 1990ਵਿਆਂ 'ਚ ਵੀ ਜਾਰੀ ਰਿਹਾ ਸੀ | ਪ੍ਰਵਾਸੀਆਂ 'ਚ ਇਸ ਪਰਿਵਾਰ ਪ੍ਰਤੀ ਡਾਢਾ ਮੋਹ ਪਾਇਆ ਜਾਂਦਾ ਹੈ | ਸ਼ਾਇਦ ਇਹੀ ਕਾਰਨ ਹੈ ਕਿ ਜਸਟਿਨ ਟਰੂਡੋ ਵਲੋਂ ਪਾਰਟੀ ਦੀ ਵਾਗਡੋਰ ਸੰਭਾਲਣ ਉਪਰੰਤ ਪਾਰਟੀ ਦੀ ਹਰਮਨਪਿਆਰਾ 'ਚ ਬੇਹੱਦ ਵਾਧਾ ਹੋਇਆ ਹੈ |



Archive

RECENT STORIES