Posted on February 25th, 2026

-27 ਫਰਵਰੀ ਤੱਕ ਜਵਾਬ ਦੇਣ ਲਈ ਸਮਾਂ-ਸੀਮਾ ਜਾਰੀ ਕੀਤੀ-
ਕੈਨੇਡਾ ਦੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਨੇ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਡੇਢ ਦਰਜਨ ਦੇ ਕਰੀਬ ਸੰਸਦ ਮੈਂਬਰਾਂ ਦੇ ਨਾਲ-ਨਾਲ ਪ੍ਰਧਾਨ ਮੰਤਰੀ ਮਾਰਕ ਕਾਰਨੀ, ਟੋਰੀ ਆਗੂ ਪੀਅਰ ਪੌਲੀਏਵ ਅਤੇ ਐਨਡੀਪੀ ਆਗੂ ਡੌਨ ਡੇਵਿਸ ਨੂੰ ਚਿਠੀਆਂ ਲਿਖ ਕੇ ਸਿੱਖਾਂ ਨੂੰ ਕੈਨੇਡਾ ਵਿੱਚ ਖਤਰਿਆਂ ਅਤੇ ਭਾਰਤੀ ਧੱਕੇਸ਼ਾਹੀ ਬਾਰੇ ਜਵਾਬਦੇਹੀ ਮੰਗੀ ਹੈ।
ਇਨ੍ਹਾਂ ਚਿੱਠੀਆਂ ਵਿੱਚ ਲਿਖਿਆ ਹੈ, “ਸਰਕਾਰ ਦੀ ਮੂਲ ਜ਼ਿੰਮੇਵਾਰੀ ਹੈ ਕਿ ਉਹ ਕੈਨੇਡੀਅਨ ਲੋਕਾਂ ਦੀ ਰੱਖਿਆ ਕਰੇ ਅਤੇ ਕਾਨੂੰਨ ਦੇ ਰਾਜ ‘ਤੇ ਜਨਤਾ ਦਾ ਭਰੋਸਾ ਕਾਇਮ ਰੱਖੇ। ਲਗਾਤਾਰ ਚੁੱਪ ਉਨ੍ਹਾਂ ਭਾਈਚਾਰਿਆਂ ਨੂੰ ਹੋਰ ਨੁਕਸਾਨ ਪਹੁੰਚਾ ਸਕਦੀ ਹੈ, ਜੋ ਪਹਿਲਾਂ ਹੀ ਅੰਤਰਰਾਸ਼ਟਰੀ ਦਖ਼ਲਅੰਦਾਜ਼ੀ ਨਾਲ ਜੁੜੀ ਧਮਕੀਆਂ, ਜ਼ਬਰਦਸਤੀ ਵਸੂਲੀ ਅਤੇ ਹਿੰਸਾ ਦਾ ਸਾਹਮਣਾ ਕਰ ਰਹੇ ਹਨ। ਜੇ ਸਰਕਾਰ ਹੱਤਿਆ ਸੰਬੰਧੀ ਮਹੱਤਵਪੂਰਨ ਜਾਣਕਾਰੀ ਨੂੰ ਰੋਕਣ ਦਾ ਫੈਸਲਾ ਕਰਦੀ ਹੈ, ਤਾਂ ਇਹ ਪਿਛਲੀਆਂ ਕੈਨੇਡੀਅਨ ਸਰਕਾਰਾਂ ਦੀਆਂ ਗਲਤੀਆਂ ਨੂੰ ਦੁਹਰਾਉਣ ਦੇ ਬਰਾਬਰ ਹੋਵੇਗਾ — ਜਦੋਂ ਭਾਰਤੀ ਅਧਿਕਾਰੀਆਂ ਨਾਲ ਸਾਂਝ ਨੂੰ ਕੈਨੇਡੀਅਨ ਭਾਈਚਾਰਿਆਂ ਦੀ ਸੁਰੱਖਿਆ ਤੋਂ ਉੱਪਰ ਰੱਖਿਆ ਗਿਆ।
ਇਨ੍ਹਾਂ ਚਿੱਠੀਆਂ 'ਚ ਹੇਠ ਲਿਖੇ ਤਿੰਨ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਹੈ:
1. ਤੁਸੀਂ ਭਾਰਤੀ ਅੰਤਰਰਾਸ਼ਟਰੀ ਦਖ਼ਲਅੰਦਾਜ਼ੀ ਅਤੇ ਦਬਾਅ ਬਾਰੇ ਪੂਰੀ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਸਰਕਾਰ ਨੂੰ ਅਪੀਲ ਕਰਦੇ ਹੋਏ ਜਨਤਕ ਵਚਨਬੱਧਤਾ ਕਰੋ ਕਿ ਕੈਨੇਡਾ ਵਿੱਚ ਭਾਰਤੀ ਵਿਦੇਸ਼ੀ ਦਖਲ਼ਅੰਦਾਜੀ ਅਤੇ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਨਾਲ ਸੰਬੰਧਿਤ ਸਾਰੀ ਸੰਭਵ ਜਾਣਕਾਰੀ ਦਾ ਵੱਧ ਤੋਂ ਵੱਧ ਖੁਲਾਸਾ ਕੀਤਾ ਜਾਵੇ। ਜੇ Five Eyes ਸਾਥੀ ਦੇਸ਼ਾਂ ਦੀ ਖੁਫੀਆ ਜਾਣਕਾਰੀ ਸਰੋਤਾਂ ਜਾਂ ਤਰੀਕਿਆਂ ਦੀ ਰੱਖਿਆ ਲਈ ਜਨਤਕ ਨਹੀਂ ਕੀਤੀ ਜਾ ਸਕਦੀ, ਤਾਂ ਘੱਟੋ-ਘੱਟ ਉਸ ਦੀ ਜਨਤਕ ਸੰਖੇਪ ਰਿਪੋਰਟ ਜਾਰੀ ਕੀਤੀ ਜਾਵੇ।
2. ਤੁਸੀਂ ਕੈਨੇਡਾ ਸਰਕਾਰ ਨੂੰ ਅਪੀਲ ਕਰੋ ਕਿ ਅਕਤੂਬਰ 2024 ਵਿੱਚ ਸ਼ੁਰੂ ਹੋਈ ਸੰਸਦੀ ਸਮੀਖਿਆ ਦੀ ਕਾਰਵਾਈ — “ਭਾਰਤ ਸਰਕਾਰ ਦੇ ਏਜੰਟਾਂ ਦੁਆਰਾ ਕੈਨੇਡਾ ਦੀਆਂ ਵਿੱਚ ਚੋਣਾਂ ਵਿੱਚ ਦਖ਼ਲਅੰਦਾਜ਼ੀ ਅਤੇ ਅਪਰਾਧਕ ਗਤੀਵਿਧੀਆਂ” — ਨੂੰ ਜਾਰੀ ਰੱਖਿਆ ਜਾਵੇ ਅਤੇ ਇਸ ਦੀ ਅੰਤਿਮ ਰਿਪੋਰਟ ਹਾਊਸ ਆਫ ਕਾਮਨਜ਼ ਵਿੱਚ ਪੇਸ਼ ਕੀਤੀ ਜਾਵੇ।
3. ਤੁਸੀਂ ਕੈਨੇਡਾ ਦੀ ਸਰਕਾਰ ਨੂੰ ਅਪੀਲ ਕਰੋ ਕਿ ਉਹ ਜਲਦੀ ਤੋਂ ਜਲਦੀ ਇੱਕ ਸੁਤੰਤਰ ਜਨਤਕ ਜਾਂਚ ਕਮੇਟੀ ਬਣਾਉਣ ਦਾ ਵਚਨ ਦੇਵੇ, ਜੋ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਅਤੇ ਭਾਰਤ ਸਰਕਾਰ ਦੇ ਏਜੰਟਾਂ ਨਾਲ ਜੁੜੀ ਹੋਰ ਕਿਸੇ ਵੀ ਜ਼ਬਰਦਸਤੀ ਜਾਂ ਹਿੰਸਕ ਗਤੀਵਿਧੀ ਦੀ ਜਾਂਚ ਕਰੇ। ਚੱਲ ਰਹੀਆਂ ਅਪਰਾਧਕ ਜਾਂਚਾਂ ਜਾਂ ਮੁਕੱਦਮਿਆਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਸਰਕਾਰ ਇਸ ਜਾਂਚ ਦਾ ਐਲਾਨ ਕਰ ਸਕਦੀ ਹੈ।
ਇਨ੍ਹਾਂ ਚਿੱਠੀਆਂ ਵਿੱਚ ਸਿਆਸੀ ਆਗੂਆਂ ਤੋਂ ਜਵਾਬਦੇਹੀ ਮੰਗਦਿਆਂ ਲਿਖਿਆ ਹੈ ਕਿ ਕੈਨੇਡਾ ਭਰ ਦੀਆਂ ਸਿੱਖ ਸੰਸਥਾਵਾਂ ਅਤੇ ਭਾਈਚਾਰਿਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਸਾਂਝੀਆਂ ਸੰਸਥਾਵਾਂ ਵਜੋਂ, ਅਸੀਂ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਕਿ ਜੋ ਵੀ ਸਿਆਸੀ ਵਿਅਕਤੀ ਸੰਗਤ ਨਾਲ ਸੰਪਰਕ ਕਰਨਾ ਚਾਹੁੰਦਾ ਹੈ, ਉਹ ਪਹਿਲਾਂ ਪਾਰਦਰਸ਼ਤਾ ਅਤੇ ਕੈਨੇਡਾ ਵਿੱਚ ਬਿਨਾਂ ਕਿਸੇ ਡਰ, ਧਮਕੀ ਜਾਂ ਹੱਤਿਆ ਦੇ ਆਪਣੇ ਮੂਲ ਅਧਿਕਾਰਾਂ ਦੀ ਵਰਤੋਂ ਕਰਨ ਦੇ ਅਧਿਕਾਰ ਦੀ ਰੱਖਿਆ ਲਈ ਸਪੱਸ਼ਟ ਵਚਨਬੱਧਤਾ ਦਰਸਾਏ।
ਇਸ ਕਾਰਵਾਈ ਦੇ ਹਿੱਸੇ ਵਜੋਂ, ਕੈਨੇਡਾ ਭਰ ਦੀਆਂ ਸਿੱਖ ਸੰਸਥਾਵਾਂ ਗੁਰਦੁਆਰਿਆਂ ਅਤੇ ਨਗਰ ਕੀਰਤਨਾਂ ਵਿੱਚ ਦਿੱਤੇ ਜਾਣ ਵਾਲੇ ਸੱਦਿਆਂ ਅਤੇ ਬੋਲਣ ਦੇ ਮੌਕਿਆਂ ਸੰਬੰਧੀ ਆਪਣੇ ਨਿਯਮਾਂ ਦੀ ਸਮੀਖਿਆ ਕਰਨਗੀਆਂ।
ਇਨ੍ਹਾਂ ਮੰਚਾਂ ਤੱਕ ਪਹੁੰਚ ਇਸ ਗੱਲ ‘ਤੇ ਨਿਰਭਰ ਕਰੇਗੀ ਕਿ ਕੀ ਸੰਸਦ ਮੈਂਬਰਾਂ ਜਾਂ ਆਗੂਆਂ ਨੇ ਉਪਰੋਕਤ ਕਦਮਾਂ ਲਈ ਸਪਸ਼ਟ ਅਤੇ ਜਨਤਕ ਵਚਨਬੱਧਤਾ ਸ਼ੁੱਕਰਵਾਰ, 27 ਫਰਵਰੀ 2026 ਸਵੇਰੇ 8:00 ਵਜੇ (ਪੈਸਿਫਿਕ ਸਮਾਂ) ਤੱਕ ਪ੍ਰਦਾਨ ਕੀਤੀ ਹੈ ਜਾਂ ਨਹੀਂ।
ਇਹ ਕੈਨੇਡਾ ਦੀ ਲੋਕਤੰਤਰਿਕ ਜਵਾਬਦੇਹੀ ਅਤੇ ਕਾਨੂੰਨ ਅੱਗੇ ਸਭ ਲਈ ਬਰਾਬਰ ਸੁਰੱਖਿਆ ਪ੍ਰਤੀ ਵਚਨਬੱਧਤਾ ਵਾਸਤੇ ਇੱਕ ਨਿਰਣਾਇਕ ਪਲ ਹਨ।
ਜਵਾਬ ਦੀ ਮੰਗ ਕਰ ਵਾਲੀਆਂ ਸੰਸਥਾਵਾਂ ਵਿੱਚ ਸਿੱਖ ਫੈਡਰੇਸ਼ਨ (ਕੈਨੇਡਾ), ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ, ਵਰਲਡ ਸਿੱਖ ਆਰਗਨਾਈਜ਼ੇਸ਼ਨ, ਓਨਟਾਰਿਓ ਗੁਰਦੁਆਰਾ ਕਮੇਟੀ, ਦਸ਼ਮੇਸ਼ ਕਲਚਰ ਸੈਂਟਰ (ਅਲਬਰਟਾ) ਅਤੇ ਕਿਊਬੈਕ ਸਿੱਖ ਕੌਂਸਲ ਸ਼ਾਮਲ ਹਨ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026