Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬ ਦੀਆਂ ਜੇਲਾਂ ਵਿੱਚ ਬੰਦ ਕੈਦੀ ਫੇਸਬੁਕ ‘ਤੇ

Posted on July 27th, 2013


ਚੰਡੀਗੜ੍ਹ- ਪੰਜਾਬ ਦੀਆਂ ਜੇਲਾਂ ਵਿੱਚ ਬੰਦ ਕੈਦੀ ਅੱਜ-ਕੱਲ੍ਹ ਫੇਸਬੁਕ ‘ਤੇ ਆਨਲਾਈਨ ਹਨ। ਜੇਲ ਵਿੱਚ ਆਪਣੇ ਐਂਡਰਾਇਡ ਮੋਬਾਈਲ ਫੋਨ ਰਾਹੀਂ ਉਹ ਅੰਦਰ ਦੀਆਂ ਤਸਵੀਰਾਂ ਅਪਲੋਡ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ‘ਤੇ ਲਗਾਤਾਰ ਕਮੈਂਟ ਵੀ ਆ ਰਹੇ ਹਨ। ਇਹ ਕੈਦੀ ਪੰਜਾਬ ਦੀ ਕਪੂਰਥਲਾ, ਲੁਧਿਆਣਾ, ਹੁਸ਼ਿਆਰਪੁਰ, ਪਟਿਆਲਾ ਦੀਆਂ ਜੇਲਾਂ ਵਿੱਚ ਬੰਦ ਹਨ।


ਹੁਸ਼ਿਆਰਪੁਰ ਦਾ ਰਹਿਣ ਵਾਲਾ ਬਿੱਲਾ ਗੁੱਜਰ ਅਗਵਾ ਮਾਮਲੇ ਵਿੱਚ ਕਪੂਰਥਲਾ ਜੇਲ ਵਿੱਚ 10 ਸਾਲ ਕੈਦ ਦੀ ਸਜ਼ਾ ਭੁਗਤ ਰਿਹਾ ਹੈ ਪਰੰਤੂ ਅੱਜ ਕੱਲ੍ਹ ਉਹ ਫੇਸਬੁੱਕ ‘ਤੇ ਆਨਲਾਈਨ ਹੈ। ਪਿਛਲੇ ਤਿੰਨ ਸਾਲ ਵਿੱਚ ਉਹ ਕਦੇ ਹੁਸ਼ਿਆਰਪੁਰ ਤਾਂ ਕਦੇ ਕਪੂਰਥਲਾ ਦੀ ਜੇਲ ਵਿੱਚ ਸ਼ਿਫਟ ਹੁੰਦਾ ਰਿਹਾ ਹੈ। ਉਸਦੀ ਪ੍ਰੋਫਾਈਲ ਵਿੱਚ ਜੇਲ ਵਿੱਚ ਬੰਦ ਉਸ ਦੇ ਕਈ ਸਾਥੀ ਵੀ ਫੇਸਬੁੱਕ ਨਾਲ ਜੁੜੇ ਹਨ। ਉਸਦੀ ਫ੍ਰੈਂਡਲਿਸਟ ਵਿੱਚ 118 ਵਿਅਕਤੀ ਸ਼ਾਮਲ ਹਨ। ਉਸ ਦਾ ਸਾਥੀ ਬੇਂਜਾ ਨਾਈਸ ਵੀ ਇਸ ਵਿੱਚ ਸ਼ਾਮਲ ਹੈ। ਉਸ ਨੇ ਵੀ ਆਪਣੀਆਂ ਤਸਵੀਰਾਂ ਅਤੇ ਪ੍ਰੋਫਾਈਲ ਫੇਸਬੁਕ ‘ਤੇ ਅਪਲੋਡ ਕੀਤਾ ਹੈ।


ਕਪੂਰਥਲਾ ਜੇਲ ਵਿੱਚ ਬੰਦ ਅਮਰਿੰਦਰ ਸਿੰਘ ਗੁਰੂ ਦੇ ਪ੍ਰੋਫਾਈਲ ਵਿੱਚ ਸਤਨਾਮ ਗਿੱਲ ਨਾਮ ਦੇ ਵਿਅਕਤੀ ਦੀ ਤਸਵੀਰ ਹੈ, ਜੋ ਪੀਲੀ ਟੀ-ਸ਼ਰਟ ਅਤੇ ਨੀਲੀ ਪੱਗ ਬੰਨ੍ਹੀ ਹੋਈ ਹੈ। ਇਸ ਨੂੰ ਖਾੜਕੂ ਜੱਟ ਦੇ ਨਾਮ ਨਾਲ ਸੰਬੋਧਨ ਕੀਤਾ ਗਿਆ ਹੈ। ਅਮਰਿੰਦਰ ਦੇ ਪ੍ਰੋਫਾਈਲ ਵਿੱਚ ਹੀ ਕਪੂਰਥਲਾ ਜੇਲ ਵਿੱਚ ਬੰਦ ਜਤਿੰਦਰ ਮੰਡ ਦੀ ਤਸਵੀਰ ਲੱਗੀ ਹੋਈ ਹੈ ਜਿਸ ਦੀ ਸੱਜੀ ਬਾਂਹ ‘ਤੇ ਕਬੱਡੀ ਲਿਖਿਆ ਹੋਇਆ ਹੈ। ਅਮਰਿੰਦਰ ਦੀ ਪ੍ਰੋਫਾਈਲ ਵਿੱਚ ਹੋਰ ਵੀ ਤਸਵੀਰਾਂ ਜੇਲ ਤੋੋਂ ਅਪਲੋਡ ਕੀਤੀਆਂ ਗਈਆਂ ਹਨ। ਫੇਸਬੁਕ ‘ਤੇ ਲੋਡ ਇਨ੍ਹਾਂ ਫੋਟੋਆਂ ਨੇ ਜੇਲ ਪ੍ਰਸ਼ਾਸਨ ਦੀ ਪੋਲ ਖੋਲ੍ਹ ਦਿੱਤੀ ਹੈ।

ਇਨ੍ਹਾਂ ਸਾਰੇ ਕੈਦੀਆਂ ਨੇ ਆਖਰੀ ਵਾਰ ਆਪਣਾ ਫੇਸਬੁਕ ਅਕਾਊਂਟ 12 ਅਤੇ 14 ਜੁਲਾਈ ਨੂੰ ਅਪਡੇਟ ਕੀਤਾ, ਜਦ ਕਿ ਸਾਰੇ 6 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਜੇਲ ਵਿੱਚ ਬੰਦ ਹਨ। ਕਿਸੇ ਵੀ ਦਿਨ ਇਹ ਨਾ ਤਾਂ ਜ਼ਮਾਨਤ ‘ਤੇ ਬਾਹਰ ਆਏ ਹਨ ਅਤੇ ਨਾ ਹੀ ਪੈਰੋਲ ‘ਤੇ ਗਏ ਹਨ।

ਵਰਣਨ ਯੋਗ ਹੈ ਕਿ ਪੰਜਾਬ ਦੀਆਂ ਜੇਲਾਂ ਵਿੱਚ ਕਈ ਖਤਰਨਾਕ ਮੁਸਲਿਮ ਸੰਗਠਨਾਂ ਦੇ ਕੈਦੀ ਵੀ ਬੰਦ ਹਨ। ਅਜਿਹੇ ਵਿੱਚ ਉਹ ਇੰਟਰਨੈਟ ਰਾਹੀਂ ਆਸਾਨੀ ਨਾਲ ਪਾਕਿ ਦੀ ਖੁਫੀਆ ਏਜੰਸੀ ਆਈ ਐਸ ਆਈ ਜਾਂ ਦੂਜੀਆਂ ਦੇਸ਼ ਵਿਰੋਧੀ ਤਾਕਤਾਂ ਨਾਲ ਸੰਪਰਕ ਵਿੱਚ ਰਹਿ ਸਕਦੇ ਹਨ। ਸਰਚ ਰਾਤ ਦੇ ਸਮੇਂ ਹੁੰਦੀ ਹੈ। ਇਸ ਦੌਰਾਨ ਕੈਦੀਆਂ ਤੋਂ ਮੋਬਾਈਲ ਨਹੀਂ ਮਿਲਦੇ। ਮੁਲਾਜ਼ਮ ਸਵੇਰੇ ਹੀ ਕੈਦੀਆਂ ਨੂੰ ਆਪਣੇ ਫੋਨ ਦੇ ਦਿੰਦੇ ਹਨ। ਸ਼ਾਮ ਸੱਤ ਵਜੇ ਤੱਕ ਇਸਤੇਮਾਲ ਦੇ ਮਹੀਨੇ ਦੇ ਪੰਜ ਹਜ਼ਾਰ ਲੈਂਦੇ ਹਨ।

ਜਦੋਂ ਇਸ ਬਾਰੇ ਡੀ ਆਈ ਜੀ (ਜੇਲ), ਪੰਜਾਬ ਰਾਜਪਾਲ ਮੀਨਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ, ‘‘ਮੈਂ ਹੈਰਾਨ ਹਾਂ ਕਿ ਕੈਦੀ ਜੇਲ ਵਿੱਚ ਫੇਸਬੁਕ ਦੀ ਵਰਤੋਂ ਕਰ ਰਹੇ ਹਨ। ਮਾਮਲਾ ਗੰਭੀਰ ਹੈ। ਸਾਇਬਰ ਵਿੰਗ ਦੀ ਮਦਦ ਨਾਲ ਜਾਂਚ ਕੀਤੀ ਜਾਏਗੀ।”



Archive

RECENT STORIES