Posted on July 28th, 2013

ਛਪਰਾ- ਬਿਹਾਰ ਦੇ ਸਾਰਣ ਜ਼ਿਲੇ ਦੇ ਮਸ਼ਰਕ ਥਾਣਾ ਖੇਤਰ ਸਥਿਤ ਧਰਮਾਸਤੀ ਗੰਡਾਮਨ ਪ੍ਰਾਇਮਰੀ ਸਕੂਲ ਵਿੱਚ ਮਿਡ-ਡੇ ਮੀਲ ਖਾਣ ਕਾਰਨ ਹੋਈ 23 ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਨਵਾਂ ਖੁਲਾਸਾ ਹੋਇਆ ਹੈ। ਸਕੂਲ ਦੀ ਇੱਕ ਵਿਦਿਆਰਥਣ ਨੇ ਕੱਲ੍ਹ ਇਥੇ ਅਦਾਲਤ ਵਿੱਚ ਬਿਆਨ ਦਿੱਤਾ ਕਿ ਘਟਨਾ ਵਾਲੇ ਦਿਨ ਬੱਚਿਆਂ ਨੂੰ ਕੁੱਟ-ਕੁੱਟ ਕੇ ਮਿਡ-ਡੇ ਮੀਲ ਖੁਆਇਆ ਗਿਆ ਸੀ। ਮਾਮਲੇ ਵਿੱਚ ਤਿੰਨ ਬੱਚਿਆਂ ਦੇ ਮਾਪਿਆਂ ਦਾ ਵੀ ਬਿਆਨ ਦਰਜ ਕੀਤਾ ਗਿਆ ਹੈ।
ਬੱਚੀ ਨੇ ਅਦਾਲਤ ਨੂੰ ਦੱਸਿਆ ਕਿ ਘਟਨਾ ਵਾਲੇ ਦਿਨ ਖਾਣਾ ਕਾਲਾ ਹੋ ਗਿਆ ਸੀ। ਇਸ ਦੀ ਸ਼ਿਕਾਇਤ ਪ੍ਰਿੰਸੀਪਲ ਮੀਣਾ ਦੇਵੀ ਕੋਲ ਕਰਨ ‘ਤੇ ਉਨ੍ਹਾਂ ਨੇ ਧਿਆਨ ਨਹੀਂ ਦਿੱਤਾ ਅਤੇ ਬੱਚਿਆਂ ਨੂੰ ਕੁੱਟ-ਕੁੱਟ ਕੇ ਮਿਡ-ਡੇ ਮੀਲ ਖਵਾਇਆ ਗਿਆ। ਆਪਣੇ ਬੱਚਿਆਂ ਨੂੰ ਗੁਆ ਚੁੱਕੇ ਮਾਪਿਆਂ ਨੇ ਬਿਆਨ ਵਿੱਚ ਕਿਹਾ ਹੈ ਕਿ ਬੇਹੋਸ਼ੀ ਦੀ ਹਾਲਤ ਵਿੱਚ ਉਹ ਬੱਚਿਆਂ ਨੂੰ ਨਿੱਜੀ ਵਾਹਨ ਰਾਹੀਂ ਮਸ਼ਰਕ ਹਸਪਤਾਲ ਲੈ ਗਏ, ਜਿੱਥੇ ਕੋਈ ਵਿਵਸਥਾ ਨਹੀਂ ਸੀ। ਬਾਅਦ ਵਿੱਚ ਐਂਬੂਲੈਂਸ ਰਾਹੀਂ ਸਦਰ ਹਸਪਤਾਲ, ਛਪਰਾ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਦੇ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਲਈ ਪ੍ਰਿੰਸੀਪਲ ਹੀ ਦੋਸ਼ੀ ਹੈ।

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025

Posted on December 22nd, 2025