Posted on July 9th, 2026
-2023 ਵਿੱਚ ਕੈਨੇਡਾ ਸਰਕਾਰ ਨੇ ਛੇ ਭਾਰਤੀ ਡਿਪਲੋਮੈਟ ਕੈਨੇਡਾ ‘ਚੋਂ ਬਾਹਰ ਕੱਢੇ। ਜ਼ਾਹਰ ਹੈ ਕਿ ਉਨ੍ਹਾਂ ‘ਤੇ ਕੈਨੇਡਾ ਵਿੱਚ ਗਲਤ ਕੰਮ ਕਰਨ ਦੇ ਦੋਸ਼ ਸਨ। ਮੁੜਕੇ ਉਨ੍ਹਾਂ ਨੂੰ ਅੱਜ ਤੱਕ ਵੀਜਾ ਨੀ ਦਿੱਤਾ ਗਿਆ, ਉਲਟਾ ਪੰਜਾਬ ਪੁਲਿਸ ਸਮੇਤ ਭਾਰਤੀ ਫੋਰਸਾਂ ਦੇ ਅਧਿਕਾਰੀਆਂ ਨੂੰ ਕੈਨੇਡਾ ਵੀਜੇ ਨਹੀਂ ਦੇ ਰਿਹਾ, ਜਿਨ੍ਹਾਂ ਕੋਲ ਪੁਰਾਣੇ ਮਲਟੀ-ਪਰਪਜ਼ ਵੀਜੇ ਸਨ, ਉਹ ਕੈਨੇਡੀਅਨ ਹਵਾਈ ਅੱਡਿਆਂ ਤੋਂ ਮੋੜੇ ਜਾ ਰਹੇ ਹਨ। ਆਪਣੇ ਨਜਦ਼ੀਕੀ ਭਾਰਤੀ ਪੁਲਿਸ ਵਾਲਿਆਂ ਨੂੰ ਪੁੱਛ ਸਕਦੇ ਹੋ।
-ਇੰਗਲੈਂਡ ਦੀਆਂ ਖੁਫੀਆ ਏਜੰਸੀਆਂ ਦੇ ਵੱਡੇ ਅਧਿਕਾਰੀ ਨੇ ਖ਼ੁਦ ਕੈਨੇਡਾ ਆ ਕੇ ਅਤਿ ਗੁਪਤ ਦਸਤਾਵੇਜ਼ ਕੈਨੇਡਾ ਨੂੰ ਸੌਂਪਿਆ, ਜਿਸ ਵਿੱਚ ਸਬੂਤ ਹਨ ਕਿ ਭਾਰਤੀ ਏਜੰਟ ਭਾਈ ਨਿੱਝਰ ਨੂੰ ਮਰਵਾਉਣ ਦੀ ਸਾਜ਼ਿਸ਼ ਘੜਦੇ ਅਤੇ ਜ਼ਿੰਮੇਵਾਰੀ ਲੈਂਦੇ ਇੰਗਲੈਂਡ ਵਿੱਚ ਰਿਕਾਰਡ ਹੋ ਗਏ ਸਨ। ਉਸਤੋਂ ਬਾਅਦ ਹੀ ਟਰੂਡੋ ਨੇ ਪਾਰਲੀਮੈਂਟ ਵਿੱਚ ਖੜ੍ਹ ਕੇ ਭਾਈ ਨਿੱਝਰ ਨੂੰ ਖਤਮ ਕਰਾਉਣ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦੀ ਭੂਮਿਕਾ ਨੰਗੀ ਕੀਤੀ।
-ਭਾਰਤੀ ਏਜੰਟ ਨਿਖਿਲ ਗੁਪਤਾ ਅਮਰੀਕਾ ਦੀ ਅਦਾਲਤ ਵਿੱਚ ਆਪਣਾ ਗੁਨਾਹ ਕਬੂਲ ਕਰ ਚੁੱਕਾ ਕਿ ਭਾਰਤੀ ਖੁਫੀਆ ਏਜੰਸੀ “ਰਾਅ” ਨੇ ਉਸਨੂੰ ਗੁਰਪਤਵੰਤ ਸਿੰਘ ਪੰਨੂ ਨੂੰ ਮਰਵਾਉਣ ਦਾ ਕੰਮ ਸੌਂਪਿਆ ਸੀ, ਪਰ ਉਹ ਅਮਰੀਕਨ ਜਾਲ ਵਿੱਚ ਫਸ ਗਿਆ।
-ਨਿਖਿਲ ਗੁਪਤਾ ਅਮਰੀਕਾ ਦੀ ਅਦਾਲਤ ਵਿੱਚ ਮੰਨਿਆ ਕਿ ਉਸਨੇ ਅਮਰੀਕਨ ਅੰਡਰਕਵਰ ਅਧਿਕਾਰੀ ਨੂੰ ਵੀਡੀਓ ਦਿਖਾਈ, ਜੋ ਭਾਈ ਹਰਦੀਪ ਸਿੰਘ ਨਿੱਝਰ ਨੂੰ ਕਤਲ ਕਰਨ ਤੋਂ ਬਾਅਦ ਬਣਾਈ ਗਈ ਸੀ। ਉਸਨੇ ਇਸ ਅੰਡਰਕਵਰ ਏਜੰਟ ਨੂੰ ਕਿਹਾ ਕਿ ਸਾਡੀ ਕੈਨੇਡਾ ਵਿਚਲੀ ਟੀਮ ਨੇ ਆਪਣਾ ਕੰਮ ਕਰ ਦਿੱਤਾ ਹੈ, ਹੁਣ ਤੂੰ ਆਪਣਾ ਕੰਮ ਜਲਦੀ ਕਰ, ਮਤਲਬ ਪੰਨੂੰ ਨੂੰ ਖ਼ਤਮ ਕਰ। -“ਰਾਅ” ਦਾ ਦਿੱਲੀ ਵਿਚਲਾ ਏਜੰਟ ਵਿਕਾਸ਼ ਯਾਦਵ ਨਿਖਿਲ ਗੁਪਤਾ ਦਾ ਹੈਂਡਲਰ ਸੀ ਤੇ ਅਮਰੀਕਾ ਉਸਨੂੰ “ਵਾਂਟਡ” ਕਰਾਰ ਦੇ ਕੇ ਉਸਦੀ ਹਵਾਲਗੀ ਚਾਹ ਰਿਹਾ।
-ਅਮਰੀਕੀ ਅਦਾਲਤ ਵਿੱਚ ਨਿਖਿਲ ਗੁਪਤਾ ਮੰਨ ਰਿਹਾ ਕਿ ਉਸਨੇ ਅਮਰੀਕੀ ਏਜੰਟ ਦੀ “ਰਾਅ” ਦੇ ਦਿੱਲੀ ਬੈਠੇ ਅਧਿਕਾਰੀਆਂ ਨਾਲ ਵੀਡੀਓ ਚੈਟ ਕਰਵਾਈ ਸੀ, ਜਿਸਦੇ ਸਬੂਤ ਅਦਾਲਤ ਵਿੱਚ ਪੇਸ਼ ਕੀਤੇ ਗਏ ਸਨ।
-ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਸੁਰੱਖਿਅਤ ਰੱਖੇ ਲਾਰੈਂਸ ਬਿਸ਼ਨੋਈ ਦੀ ਜੇਲ੍ਹਾਂ ਵਿੱਚੋਂ ਦੋ ਵਾਰ ਇੰਟਰਵਿਊ ਹੁੰਦੀ, ਨਾ ਉਸਨੂੰ ਕੁਝ ਕਿਹਾ ਜਾਂਦਾ ਤੇ ਨਾ ਇੰਟਰਵਿਊ ਕਰਨ ਵਾਲੇ ਪੱਤਰਕਾਰ ਜਗਵਿੰਦਰ ਪਟਿਆਲ ਨੂੰ। ਪੰਜਾਬ ਦੀ ਅਦਾਲਤ ਨੋਟਿਸ ਵੀ ਲੈਂਦੀ ਪਰ ਕੇਸ ਸੁਣਨ ਵਾਲਾ ਜੱਜ ਹੀ ਬਦਲ ਦਿੱਤਾ ਜਾਂਦਾ।
-ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਡਿਪੋਰਟ ਕਰਦਾ ਪਰ ਭਾਰਤੀ ਗ੍ਰਹਿ ਵਿਭਾਗ ਮਹਾਰਾਸ਼ਟਰ ਸਮੇਤ ਹੋਰ ਸੂਬਿਆਂ ਦੀਆਂ ਸਰਕਾਰਾਂ ਨੂੰ ਉਸਦਾ ਰਿਮਾਂਡ ਨਹੀਂ ਲੈਣ ਦਿੰਦਾ, ਜਿੱਥੇ ਕਿ ਉਸਤੋਂ ਬਾਬਾ ਸਿੱਦੀਕੀ ਅਤੇ ਸਿੱਧੂ ਮੂਸੇਵਾਲੇ ਦੇ ਵੱਡੇ ਕਤਲਾਂ ‘ਚ ਪੁੱਛਗਿੱਛ ਹੋਣੀ ਸੀ।
-ਪੰਜਾਬ ਪੁਲਿਸ ਦੇ ਅਧਿਕਾਰੀ ਗੁਰਿੰਦਰਜੀਤ ਸਿੰਘ ਨਾਗਰਾ ਖ਼ਿਲਾਫ਼ ਅਮਰੀਕਾ ਵਿੱਚ ਚਾਰਜਸ਼ੀਟ ਪੇਸ਼ ਕੀਤੀ ਗਈ ਹੈ ਕਿ ਉਹ ਅਮਰੀਕਨਾਂ ਤੋਂ ਫਿਰੌਤੀ ਮੰਗਣ ਦੀ ਕਾਰਵਾਈ ਵਿੱਚ ਸ਼ਾਮਲ ਸੀ।
ਏਨਾ ਕੁਝ ਹੋਣ ਦੇ ਬਾਵਜੂਦ ਵੀ ਸੰਘੀ ਆਈਟੀ ਸੈੱਲ ਅਤੇ ਕੈਨੇਡਾ-ਅਮਰੀਕਾ ਵਿਚਲੇ ਮੀਡੀਏ ਅੰਦਰ ਕੰਮ ਕਰਦੇ ਝੋਲੀਚੁੱਕ ਪੁੱਛ ਰਹੇ ਹਨ ਕਿ ਸਬੂਤ ਦਿਓ ਭਾਰਤ ਦਾ ਹੱਥ ਸੀ। ਸ਼ਰੇਆਮ ਮੁੱਕਰ ਰਹੇ ਹਨ ਕਿ ਕੋਈ ਹੱਥ ਨਹੀਂ।
ਏਨੇ ਸਬੂਤ ਕਾਫ਼ੀ ਨਹੀਂ?
ਕਾਰਨੀ ਸਰਕਾਰ ਦੀ ਭਾਰਤ ਪੱਖੀ ਨੀਤੀ ਕਾਰਨ ਆਰਸੀਐਮਪੀ ਦੇ ਕੁਝ ਅਧਿਕਾਰੀ ਵੀ ਗੋਲਮੋਲ ਗੱਲਾਂ ਕਰ ਰਹੇ ਹਨ ਪਰ ਲਿਖਤੀ ਰਿਪੋਰਟਾਂ ਵਿੱਚ ਆਰਸੀਐਮਪੀ ਤੇ ਸੀਸਸ ਮੰਨ ਰਹੇ ਹਨ ਕਿ ਭਾਰਤ ਦਾ ਹੱਥ ਸੀ ਤੇ ਭਾਰਤ ਅੱਜ ਵੀ ਉਨ੍ਹਾਂ ਮੁਲਕਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਦੇ ਟਰਾਂਸ ਨੈਸ਼ਨਲ ਰਿਪਰੈਸ਼ਨ ਤੋਂ ਕੈਨੇਡੀਅਨ ਲੋਕਾਂ ਨੂੰ ਖਤਰਾ ਹੈ।
ਲੋਕ ਭੁੱਲੇ ਨਹੀਂ ਕਿ 2023–2024 ਦੌਰਾਨ ਇਹੋ ਹੀ ਸੋਸ਼ਲ ਮੀਡੀਆ ਹੈਂਡਲ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਖੁੱਲ੍ਹੇਆਮ ਜ਼ਿੰਮੇਵਾਰੀ ਲੈਂਦੇ ਹੋਏ “ਘੁੱਸ ਕੇ ਮਾਰਾਂਗੇ” ਵਰਗੇ ਨਾਅਰੇ ਲਾ ਰਹੇ ਸਨ। ਇਹੋ ਹੀ ਹੈਂਡਲ ਜਸਟਿਨ ਟਰੂਡੋ ਨੂੰ ਖੁੱਲ੍ਹੇਆਮ ਗਾਲਾਂ ਕੱਢਦੇ ਸਨ, ਲਾਰੈਂਸ ਬਿਸ਼ਨੋਈ ਨੂੰ ਆਪਣਾ ਹੀਰੋ ਦੱਸਦੇ ਸਨ ਅਤੇ ਕੈਨੇਡਾ ਦੇ ਹਿੰਦੂ ਮੰਦਰਾਂ ਵਿੱਚ “ਬਿਸ਼ਨੋਈ ਜ਼ਿੰਦਾਬਾਦ” ਦੇ ਨਾਅਰੇ ਵੀ ਲਗਾਉਂਦੇ ਸਨ। ਹੁਣ ਜਦੋਂ ਅਮਰੀਕਾ ਬਿਸ਼ਨੋਈ ਗੈਂਗ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਿਹਾ ਹੈ, ਤਾਂ ਇਹੀ ਲੋਕ ਬਿਸ਼ਨੋਈ ਤੋਂ ਪੱਲਾ ਝਾੜ ਰਹੇ ਹਨ ਅਤੇ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਦਾ ਉਸ ਨਾਲ ਕਦੇ ਕੋਈ ਸਬੰਧ ਹੀ ਨਹੀਂ ਸੀ, ਬਿਸ਼ਨੋਈ ਹੁਣ ਖਾਲਿਸਤਾਨੀ ਬਣਾ ਦਿੱਤਾ।
ਇਨ੍ਹਾਂ ਸੰਘੀਆਂ ਨੂੰ ਝੂਠ ਬੋਲਦਿਆਂ ਸ਼ਰਮ ਇਸ ਲਈ ਨਹੀਂ ਆ ਰਹੀ ਕਿਉਂਕਿ ਹਜ਼ਾਰਾਂ ਸਾਲਾਂ ਤੋਂ ਇਹ ਇਸੇ ਨੀਤੀ ਤਹਿਤ ਚੱਲੇ ਹਨ ਤੇ ਝੂਠ ਨੂੰ ਵਾਰ-ਵਾਰ ਬੋਲ ਕੇ ਸੱਚ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਹ ਅਕਸਰ ਇਸ ਵਿੱਚ ਸਫ਼ਲ ਵੀ ਹੋ ਜਾਂਦੇ ਹਨ ਕਿਉਂਕਿ ਬੁਨਿਆਦ ਹੀ ਝੂਠ ‘ਤੇ ਟਿਕੀ ਹੋਈ ਹੈ ਤੇ ਇਹ ਨੀਤੀ ਹਜ਼ਾਰਾਂ ਸਾਲਾਂ ਤੋਂ ਵਾਰ ਵਾਰ ਸਫਲ ਹੁੰਦੀ ਚੱਲੀ ਆ ਰਹੀ ਹੈ।
ਇਨ੍ਹਾਂ ਦੇ ਪੁਰਾਤਨ ਸਾਹਿਤ ਵਿੱਚ ਬਕਾਇਦਾ ਅਜਿਹਾ ਕਰਨ ਦੇ ਤਰੀਕੇ ਉਦਾਹਰਨਾਂ ਦੇ ਕੇ ਸਮਝਾਏ ਹੋਏ ਹਨ, ਜਿਸਦੀ ਇੱਕ ਵੰਨਗੀ ਪਹਿਲੇ ਕੁਮੈਂਟ ਵਿੱਚ ਦੇਖ ਸਕਦੇ ਹੋ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
Posted on July 9th, 2026

Posted on July 8th, 2026
Posted on July 7th, 2026

Posted on July 6th, 2026

Posted on July 3rd, 2026

Posted on July 2nd, 2026

Posted on June 30th, 2026

Posted on June 29th, 2026

Posted on June 26th, 2026

Posted on June 25th, 2026

Posted on June 24th, 2026

Posted on June 23rd, 2026