Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗੁਰਦੁਆਰਾ ਸਾਹਿਬ ਫਰੀਮਾਂਟ ਵਿਚ ਗਰਮੀਆਂ ਦਾ ਸਿੱਖੀ ਕੈਂਪ ਲਗਿਆ

Posted on July 30th, 2013


ਫਰੀਮਾਂਟ (ਬਲਵਿੰਦਰਪਾਲ ਸਿੰਘ ਖਾਲਸਾ)- ਪਿਛਲੇ ਦੋ ਹਫਤੇ ਲੱਗੇ ਸਿੱਖੀ ਕੈਂਪ ਵਿਚ ਡੇਢ ਸੌ ਦੇ ਲਗਪਗ ਛੋਟੇ ਅਤੇ ਵਡੇ ਬੱਚੇ/ਬਚੀਆਂ ਨੇ ਗੁਰਬਾਣੀ ਸੰਥਿਆ, ਸਿੱਖ ਇਤਿਹਾਸ, ਗੁਰਮਤਿ ਸੰਗੀਤ, ਗਤਕਾ, ਗੁਰਮੁਖੀ-ਪੰਜਾਬੀ ਦੀ ਪੜਾਈ, ਅਤੇ ਖੇਡਾਂ ਨਾਲ ਸਾਂਝ ਪਾਈ। ਇਸ ਕੈਂਪ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਖਾਲਸਾ ਸਕੂਲ ਨੇ ਸਿੱਖ ਸੰਗਤਾਂ-ਪਰਵਾਰਾ ਦੇ ਆਪਸੀ ਸਹਿਯੋਗ ਨਾਲ ਕੀਤਾ ਗਿਆ।

ਦੋ ਹਫਤੇ ਦੌਰਾਨ ਬਚਿਆਂ ਨੇ ਨਿੱਤਨੇਮ, ਸੁਖਮਨੀ ਸਾਹਿਬ, ਆਸਾ ਦੀ ਵਾਰ, ਬਸੰਤ ਦੀ ਵਾਰ ਅਤੇ ਰਾਮਕਲੀ ਦੀ ਵਾਰ ਦੇ ਪਾਠ ਦੀ ਸਿਖਲਾਈ ਹਾਸਲ ਕੀਤੀ। ਉਮਰ ਦੇ ਹਿਸਾਬ ਨਾਲ ਵੱਖ ਵੱਖ ਸਿਖਲਾਈ ਦਾ ਪ੍ਰਬੰਧ ਕੀਤਾ ਗਿਆ। ਇਸ ਵਿਚ ਲਗਪਗ ੩੦ ਸੇਵਾਦਾਰਾਂ ਨੇ ਸਿਖਲਾਈ ਦੀ ਸੇਵਾ ਵਿਚ ਹਿੱਸਾ ਲਿਆ। ਜਿਸ ਵਿਚ ਪੜਾਉਣ, ਲੰਗਰ, ਸਾਂਭ-ਸੰਭਾਲ, ਗਤਕੇ ਦੀ ਸਿਖਲਾਈ ਵਾਲੇ ਸੇਵਾਦਾਰਾਂ ਨੇ ਤਨ ਤੇ ਮਨ ਨਾਲ ਸੇਵਾ ਕੀਤੀ। ਬਚਿਆਂ ਨੂੰ ਪ੍ਰੇਰਨਾ ਦੇਣ ਲਈ ਵੱਖ ਵੱਖ ਵਿਸ਼ਿਆ ਨਾਲ ਸੰਬਧਿਤ ਮਾਹਰ ਬੁਲਾ ਕੇ ਉਨਾਂ ਦੇ ਵੀਚਾਰਾਂ ਨਾਲ ਬੱਚਿਆਂ ਦੀ ਸਾਂਝ ਪੁਆਈ ਗਈ। ਸਿੱਖੀ ਸਰੂਪ ਦੀ ਲੋੜ, ਮਹਤੱਤਾ ਤੇ ਬਾਣੀ ਬਾਣੇ ਦੇ ਸੁਮੇਲ ਬਾਰੇ ਖਾਸ ਵੀਚਾਰ ਚਰਚਾ ਕੀਤੀ ਗਈ। ਬਾਸਕਟ ਬਾਲ, ਕਰਿਕਿਟ ਦਾ ਵੀ ਬੱਚਿਆਂ ਨੇ ਖੁਬ ਅਨੰਦ ਮਾਣਿਆ। ਕੈਂਪ ਦੇ ਅਖੀਰ ਵਿਚ ਬੱਚਿਆਂ ਨੂੰ ਇਨਾਮ ਦਿਤੇ ਗਏ ਤੇ ਦੋ ਹਫਤੇ ਤੋਂ ਜ਼ਿਆਦ ਕੈਂਪ ਲਾਉਣ ਬਾਰੇ ਗੰਭੀਰ ਵਿਚਾਰ ਚਰਚਾ ਕੀਤੀ ਗਈ ਅਤੇ ਇਹ ਵੀ ਫੈਸਲਾ ਹੋਇਆ ਕਿ ਸਰਦੀਆਂ ਤੇ ਗਰਮੀਆ ਵਿਚ ਮਿਲਣ ਵਾਲੀਆਂ ਸਾਰੀਆਂ ਛੁੱਟੀਆਂ ਵਿਚ ਕੈਂਪਾਂ ਦਾ ਪ੍ਰਬੰਧ ਕੀਤਾ ਜਾਵੇਗਾ। ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖਾਲਸਾ ਸਕੂਲ ਦੇ ਆਪਸੀ ਸਹਿਯੋਗ ਨਾਲ ਲੱਗੇ ਇਸ ਕੈਂਪ ਦੀ ਸੰਗਤਾਂ ਤੇ ਬਚਿਆਂ ਨੇ ਬੇਹੱਦ ਸਿਫਤ ਕੀਤੀ।


Archive

RECENT STORIES