Posted on August 1st, 2013

ਨਵੀਂ ਦਿੱਲੀ : ਕਰੀਬ ਦੋ ਸਾਲ ਦੀ ਜੱਦੋਜਹਿਦ ਤੋਂ ਬਾਅਦ ਆਖ਼ਿਰਕਾਰ ਬਲੈਕਬੇਰੀ ਮੋਬਾਈਲ ਸੇਵਾ 'ਤੇ ਖ਼ੁਫ਼ੀਆ ਏਜੰਸੀਆਂ ਦੀ ਨਜ਼ਰਸਾਨੀ ਯਾਨੀ ਟੈਪਿੰਗ ਦਾ ਤੰਤਰ ਤਿਆਰ ਹੋ ਗਿਆ ਹੈ। ਦਿਲਚਸਪ ਇਹ ਹੈ, ਬਲੈਕਬੇਰੀ ਦੀ ਖ਼ੁਫ਼ੀਆ ਮਾਨੀਟਰਿੰਗ ਇਸੇ ਕੰਪਨੀ ਤੋਂ ਮਿਲੀ ਟੈਪਿੰਗ ਤਕਨੀਕ ਰਾਹੀਂ ਹੋਵੇਗੀ ਕਿਉਂਕਿ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਬਲੈਕਬੇਰੀ ਸੁਨੇਹਿਆਂ ਨੂੰ ਖੋਲ੍ਹਣ ਦੀ ਤਕਨੀਕ ਦੇਸ਼ ਵਿਚ ਤਿਆਰ ਨਹੀਂ ਹੋ ਸਕੀ।
ਮੁੰਬਈ 'ਚ ਵੋਡਾਫੋਨ ਦੇ ਨੈਟਵਰਕ 'ਤੇ ਬਲੈਕਬੇਰੀ ਦੀ ਟੈਪਿੰਗ ਦੀ ਪਰਖ਼ ਪੂਰੀ ਹੋ ਗਈ ਹੈ। ਬਲੈਕਬੇਰੀ ਸੇਵਾਵਾਂ ਦੇਣ ਵਾਲੇ ਦੇਸ਼ ਦੇ 10 ਮੋਬਾਈਲ ਆਪਰੇਟਰਾਂ ਦੇ ਨੈਟਵਰਕ 'ਤੇ ਇਸਦਾ ਅਮਲ ਸ਼ੁਰੂ ਹੋ ਗਿਆ ਹੈ। ਭਾਰਤ ਤੋਂ ਜਾਣ ਵਾਲੇ ਟ੍ਰੈਫਿਕ ਦੀ ਮਾਨੀਟਰਿੰਗ ਲਈ ਬਲੈਕਬੇਰੀ ਦਾ ਸਰਵਰ ਮੁੰਬਈ 'ਚ ਸਥਾਪਤ ਹੋਵੇਗਾ। ਇਸ ਜ਼ਰੀਏ ਭਾਰਤੀ ਖ਼ੁਫ਼ੀਆ ਏਜੰਸੀਆਂ ਮੇਲ, ਮੈਸੇਜਿੰਗ ਅਤੇ ਬਲੈਕਬੇਰੀ ਇੰਟਰਨੈਟ ਬ੍ਰਾਊਜ਼ਿੰਗ ਦੀ ਮਾਨੀਟਰਿੰਗ ਕਰਨਗੀਆਂ। ਟੈਪਿੰਗ ਪ੍ਰਣਾਲੀ ਦੇ ਤਕਨੀਕੀ ਅਮਲ ਤੋਂ ਸੰਤੁਸ਼ਟ ਸਰਕਾਰ ਹੁਣ ਬਲੈਕਬੇਰੀ ਸੇਵਾ ਦੀ ਮਾਲਿਕ ਕੰਪਨੀ ਰਿਸਰਚ ਇਨ ਮੋਸ਼ਨ ਨਾਲ ਕਾਗ਼ਜ਼ੀ ਕਾਰਵਾਈ ਪੂਰੀ ਕਰੇਗੀ।
ਦੂਰਸੰਚਾਰ ਵਿਭਾਗ ਖ਼ੁਫ਼ੀਆ ਏਜੰਸੀਆਂ ਨੂੰ ਅਮਲ ਦੇ ਨਾਲ ਹੀ ਟੈਪਿੰਗ ਸਹੂਲਤਾਂ ਦੀ ਵਰਤੋਂ ਸ਼ੁਰੂ ਕਰਨ ਨੂੰ ਕਿਹਾ ਹੈ। ਹਾਲਾਂਕਿ ਸੂਤਰਾਂ ਮੁਤਾਬਿਕ ਗ੍ਰਹਿ ਮੰਤਰਾਲੇ ਨੇ ਹਾਲੇ ਇਹ ਫ਼ੈਸਲਾ ਕਰਨਾ ਹੈ ਕਿ ਬਲੈਕਬੇਰੀ ਦੇ ਨੈਟਵਰਕ ਦੀ ਮਾਨੀਟਰਿੰਗ ਦੀ ਕਮਾਂਡ ਕਿਸ ਏਜੰਸੀ ਨੂੰ ਸੌਂਪੀ ਜਾਵੇ। ਬਲੈਕਬੇਰੀ ਸੇਵਾ ਦੀ ਟੈਪਿੰਗ ਨਾਲ ਜੁੜੇ ਤਾਜ਼ਾ ਦਸਤਾਵੇਜ਼ ਦੱਸਦੇ ਹਨ ਕਿ ਖ਼ੁਫ਼ੀਆ ਏਜੰਸੀਆਂ ਤੇ ਮੋਬਾਈਲ ਆਪਰੇਟਰਾਂ ਦੇ ਸਟਾਫ ਨੂੰ ਬਲੈਕਬੇਰੀ ਨਾਲ ਸਿੱਖਿਅਤ ਕਰਾਉਣ ਦਾ ਪ੍ਰਸਤਾਵ ਵੀ ਹੈ ਤਾਂ ਜੋ ਦੈਨਿਕ ਸੰਚਾਲਨ 'ਚ ਰੁਕਾਵਟ ਨਾ ਆਵੇ। ਬਲੈਕਬੇਰੀ ਸੁਨੇਹਾ ਇਨਕ੍ਰਿਪਟਡ ਯਾਨੀ ਕੂਟ ਭਾਸ਼ਾ 'ਚ ਹੁੰਦੇ ਹਨ, ਜਿਨ੍ਹਾਂ ਨੂੰ ਖੋਲ੍ਹਣ ਲਈ ਵਿਸ਼ੇਸ਼ ਤਕਨੀਕ ਦੀ ਮੰਗ ਸੀ। ਇਸ ਲਈ ਪਿਛਲੇ ਇਕ ਸਾਲ ਤੋਂ ਕਵਾਇਦ ਜਾਰੀ ਸੀ। ਆਖ਼ਿਰਕਾਰ ਸਰਕਾਰ ਨੂੰ ਖ਼ੁਦ ਬਲੈਕਬੇਰੀ ਦੀ ਸ਼ਰਨ 'ਚ ਜਾਣਾ ਪਿਆ।
ਰਿਸਰਚ ਇਨ ਮੋਸ਼ਨ ਨੇ ਜਿਹੜੀ ਤਕਨੀਕ ਮੁਹੱਈਆ ਕਰਵਾਈ ਹੈ, ਉਸ ਜ਼ਰੀਏ ਬਲੈਕਬੇਰੀ ਮੈਸੰਜਰ, ਪਿਨ ਟੂ ਪਿਨ ਅਤੇ ਵੱਖ-ਵੱਖ ਸੰਗਿਠਤ ਗਾਹਕਾਂ ਨੂੰ ਦਿੱਤੀ ਜਾਣ ਵਾਲੀ ਇੰਟਰਪ੍ਰਾਈਜ਼ ਸੇਵਾ ਦੀ ਟੈਪਿੰਗ ਕੀਤੀ ਜਾ ਸਕੇਗੀ। ਇਸ ਤਕਨੀਕ ਜ਼ਰੀਏ ਭਾਰਤੀ ਏਜੰਸੀਆਂ ਇਨਕ੍ਰਿਪਟਡ ਮੇਲ ਸੁਨੇਹਿਆਂ ਅਤੇ ਮੇਟਾ ਡਾਟਾ ਪੜ੍ਹਣ ਦੀ ਸਹੂਲਤ ਨਾਲ ਲੈਸ ਹੋ ਗਈ ਹੈ। ਬਲੈਕਬੇਰੀ ਤੋਂ ਮਿਲੀ ਟੈਪਿੰਗ ਤਕਨੀਕ ਨੂੰ ਮੁੰਬਈ 'ਚ ਵੋਡਾਫੋਨ ਦੇ ਨੈਟਵਰਕ ਰਾਹੀਂ ਦੋ ਗੇੜਾਂ 'ਚ ਜਾਂਚਿਆ ਗਿਆ ਹੈ। ਪਹਿਲੀ ਵਾਰ ਪਰਖ਼ ਪਿਛਲੇ ਸਾਲ ਦਸੰਬਰ 'ਚ ਹੋਈ ਸੀ। ਬਚੀਆਂ ਹੋਈਆਂ ਤਕਨੀਕੀ ਖ਼ਾਮੀਆਂ ਲਈ ਪਿਛਲੇ ਮਹੀਨੇ ਮੁੜ ਪਰਖ਼ ਹੋਈ। ਇਸ ਤੋਂ ਬਾਅਦ ਸਾਰੇ ਆਪਰੇਟਰਾਂ ਨੂੰ ਇਸ ਨੂੰ ਲਾਗੂ ਕਰਨ ਦੇ ਹੁਕਮ ਜਾਰੀ ਹੋਏ ਹਨ। ਭਾਰਤ ਸੰਚਾਰ ਨਿਗਮ, ਐਮਟੀਐਨਐਲ ਅਤੇ ਸਿਸਟਮ ਸ਼ਾਮ ਤੋਂ ਇਲਾਵਾ ਸਾਰੇ ਪ੍ਰਮੁੱਖ ਕੰਪਨੀਆਂ ਨੇ ਟੈਪਿੰਗ ਪ੍ਰਣਾਲੀ ਨੂੰ ਅਮਲ 'ਚ ਲਿਆਉਣ ਦੀ ਸ਼ੁਰੂਆਤ ਕਰ ਦਿੱਤੀ ਹੈ।

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025

Posted on December 22nd, 2025