Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੁੰਬਈ ਨੂੰ ਮਹਾਰਾਸ਼ਟਰ ਨਾਲੋਂ ਵੱਖ ਕਰਕੇ ਵੱਖਰਾ ਰਾਜ ਬਣਾ ਦੇਣਾ ਚਾਹੀਦਾ- ਸ਼ੋਭਾ ਡੇ

Posted on August 1st, 2013

<p>ਲੇਖਿਕਾ ਸ਼ੋਭਾ ਡੇ&nbsp;<br></p>

ਟਿੱਪਣੀ ਤੋਂ ਛਿੜਿਆ ਤਿੱਖਾ ਵਿਵਾਦ

ਮੁੰਬਈ- ਲੇਖਿਕਾ ਸ਼ੋਭਾ ਡੇ ਵੱਲੋਂ ਆਪਣੇ ਟਵਿੱਟਰ ਅਕਾਊਂਟ ਉਪਰ ਇਹ ਲਿਖਣ ਕਿ ਮੁੰਬਈ ਨੂੰ ਮਹਾਰਾਸ਼ਟਰ ਨਾਲੋਂ ਵੱਖ ਕਰਕੇ ਵੱਖਰਾ ਰਾਜ ਬਣਾ ਦੇਣਾ ਚਾਹੀਦਾ ਹੈ, ਨੇ ਤਿੱਖਾ ਵਿਵਾਦ ਛੇੜ ਦਿੱਤਾ ਹੈ। ਸ਼ਿਵ ਸੈਨਾ ਦੇ ਦੋਵਾਂ ਧੜਿਆਂ ਨੇ ਸ਼ੋਭਾ ਡੇ ਨੂੰ ਆਪਣਾ ਬਿਆਨ ਵਾਪਸ ਲੈ ਕੇ ਮਾਫੀ ਮੰਗਣ ਲਈ ਕਿਹਾ ਹੈ। ਲੇਖਿਕਾ ਨੇ ਸਾਫ ਕਿਹਾ ਹੈ ਕਿ ਇਹ ਉਸ ਦੇ ਆਪਣੇ ਵਿਚਾਰ ਹਨ ਜਿਨ੍ਹਾਂ ਨੂੰ ਪ੍ਰਗਟਾਉਣ ਤੋਂ ਕੋਈ ਨਹੀਂ ਰੋਕ ਸਕਦਾ। ਇਸ ਲਈ ਬਿਆਨ ਵਾਪਸ ਲੈਣ ਤੇ ਮਾਫੀ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਪ੍ਰਿਥਵੀ ਰਾਜ ਚੌਹਾਨ ਨੇ ਸਪੱਸ਼ਟ ਕਿਹਾ ਹੈ ਕਿ ਉਹ ਮੁੰਬਈ ਨੂੰ ਮਹਾਰਾਸ਼ਟਰ ਨਾਲੋਂ ਵੱਖ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਸ਼ਿਵ ਸੈਨਾ ਨੇ ਸ਼ੋਭਾ ਡੇ ਦੇ ਘਰ ਬਾਹਰ ਪ੍ਰਦਰਸ਼ਨ ਕੀਤਾ, ਜਿੱਥੇ ਸੁਰੱਖਿਆ ਦੇ ਪ੍ਰਸ਼ਾਸਨ ਨੇ ਪਹਿਲਾਂ ਹੀ ਸਖਤ ਪ੍ਰਬੰਧ ਕੀਤੇ ਹੋਏ ਸਨ।


ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰੌਤ ਨੇ ਕਿਹਾ, ‘‘ਲੇਖਿਕਾ ਅਜਿਹੀ ਟਿੱਪਣੀ ਪੋਜ 3 ਪਾਰਟੀ’ ਵਿਚ ‘ਸ਼ਰਾਬੀ’ ਹੋ ਕੇ ਕਰ ਰਹੀ ਹੈ। ਜੇ ਉਸ ਨੇ ਮਾਫੀ ਨਾ ਮੰਗੀ ਤਾਂ ਸਾਨੂੰ ਉਸ ਦੀ ‘ਸ਼ਰਾਬ’ ਉਤਾਰਨੀ ਆਉਂਦੀ ਹੈ। ਉਨ੍ਹਾਂ ਰਾਜ ਸਰਕਾਰ ਨੂੰ ਕਿਹਾ ਕਿ ਉਹ ਇਸ ‘ਬਾਈ’ (ਇਸਤਰੀ) ਖ਼ਿਲਾਫ਼ ਕੇਸ ਦਰਜ ਕਰੇ। ਐਮਐਨਐਸ ਦੇ ਮੁਖੀ ਰਾਜ ਠਾਕਰੇ ਨੇ ਇਕ ਕਦਮ ਹੋਰ ਅੱਗੇ ਜਾਂਦਿਆਂ ਕਿਹਾ, ‘‘ਨਵਾਂ ਰਾਜ ਕਾਇਮ ਕਰਨਾ ਤਲਾਕ ਲੈਣ ਜਿੰਨਾ ਸੌਖਾ ਨਹੀਂ ਅਤੇ ਇਹ ਗੱਲ ਸ਼ੋਭਾ ਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ।

ਸ਼ੋਭਾ ਡੇ ਨੇ ਬਾਅਦ ਵਿਚ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਉਨ੍ਹਾਂ ਸਿਆਸੀ ਪਾਰਟੀਆਂ  ਉਪਰ ਸੀ ਜਿਹੜੀਆਂ ਚੋਣਾਂ ਨੇੜੇ ਆਉਣ ’ਤੇ ਸਵਾਰਥੀ ਸਿਆਸਤ ਖੇਡ ਕੇ ਲਾਹਾ ਲੈਣਾ ਚਾਹੁੰਦੀਆਂ ਹਨ। ਰਾਜ ਠਾਕਰੇ  ਦੀ ਟਿੱਪਣੀ ਬਾਰੇ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਓਨੀ ਹੀ ‘ਸੰਜੀਦਗੀ’ ਨਾਲ ਲੈਂਦੀ ਹੈ, ਜਿੰਨੀ ਨਾਲ ਉਨ੍ਹਾਂ ਦੇ ਕਾਰਟੂਨ। ਰਾਜ ਠਾਕਰੇ ਇਹ ਗੱਲ ਚੰਗੀ ਤਰ੍ਹਾਂ ਸਮਝ ਸਕਦਾ ਹੈ ਕਿ ਆਪਣੇ ਵਿਚਾਰ ਪ੍ਰਗਟਾਉਣ ਲਈ ਵਿਅੰਗ ਹੋਰ ਤਰੀਕਿਆਂ ਨਾਲੋਂ ਜ਼ਿਆਦਾ ਵਧੀਆ ਤਰੀਕਾ ਹੈ। 




Archive

RECENT STORIES