Posted on August 2nd, 2013
ਨਵੀਂ ਦਿੱਲੀ- 1984 ਦੀ ਸ਼ਹੀਦੀ ਯਾਦਗਾਰ ਦੇ ਮਾਮਲੇ 'ਚ ਸ੍ਰੀ ਅਕਾਲ ਤਖਤ ਵੱਲੋਂ ਲਗਾਈ ਗਈ ਸੇਵਾ ਪੂਰੀ ਕਰਕੇ ਸੁਰਖਰੂ ਹੋਣ ਅਤੇ ਅਦਾਲਤ ਵਿਚੋਂ ਕੇਸ ਵਾਪਸ ਲੈਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਐਲਾਨ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹਮੇਸ਼ਾ ਸਤਿਕਾਰ ਕੀਤਾ ਜਾਂਦਾ ਰਹੇਗਾ ਪਰੰਤੂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਛੁਟਿਆਉਣ ਵਾਲੀ ਕਿਸੇ ਦੁਨਿਆਵੀ ਵਿਅਕਤੀ ਦੀ ਯਾਦਗਾਰ ਨਹੀਂ ਬਣਨ ਦਿੱਤੀ ਜਾਵੇਗੀ। ਇੱਥੋਂ ਦੇ ਸਥਾਨਕ ਦਫ਼ਤਰ ਵਿਖੇ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਸ: ਸਰਨਾ ਨੇ ਇਹ ਅਪੀਲ ਵੀ ਕੀਤੀ ਕਿ ਪੰਜਾਂ ਤਖਤਾਂ ਦੇ ਸਿੰਘ ਸਾਹਿਬਾਨਾਂ ਨੂੰ ਉਕਤ ਯਾਦਗਾਰ ਦੀ ਉਸਾਰੀ ਸਬੰਧੀ ਲਏ ਗਏ ਫੈਸਲੇ 'ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ, ਕਿਉਂਕਿ ਇਤਿਹਾਸ ਦੇ ਸੁਨਹਿਰੀ ਪੰਨਿਆ ਨੂੰ ਫਰੋਲਣ ਤੋਂ ਪਤਾ ਚਲਦਾ ਹੈ ਕਿ ਗੁਰੂ ਸਾਹਿਬਾਨ ਦੇ ਪਵਿੱਤਰ ਅਸਥਾਨ ਦੇ ਨਾਲ ਕਿਸੀ ਵੀ ਆਮ ਵਿਅਕਤੀ ਦੀ ਯਾਦਗਾਰ ਨਹੀਂ ਬਣਾਈ ਜਾ ਸਕਦੀ।
ਸ: ਸਰਨਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਯਾਦਗਾਰ ਦੀ ਉਸਾਰੀ ਨਹੀਂ ਬਲਕਿ ਉਸਾਰੀ ਦੇ ਸਥਾਨ ਦੀ ਚੋਣ ਦੇ ਵਿਰੁੱਧ ਹੈ ਅਤੇ ਜੇਕਰ ਇਹੀ ਯਾਦਗਾਰ ਗੁਰਦੁਆਰਾ ਸਾਹਿਬ ਤੋਂ ਬਾਹਰ ਬਣਾਈ ਜਾਂਦੀ ਹੈ ਤਾਂ ਉਹ ਦਿੱਲੀ ਤਨ,ਮਨ ਤੇ ਧਨ ਨਾਲ ਮਦਦ ਕਰਨ ਲਈ ਤਿਆਰ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਬੀਤੇ ਵਰ੍ਹੇ ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਸ਼ੀਲਾ ਦੀਕਸ਼ਤ ਨੇ ਵੀ ਕਿਹਾ ਸੀ ਕਿ ਜੇਕਰ ਦਿੱਲੀ ਗੁਰਦੁਆਰਾ ਕਮੇਟੀ ਸ਼ਹੀਦੀ ਯਾਦਗਾਰ ਲਈ ਸਰਕਾਰ ਕੋਲੋਂ ਜਗ੍ਹਾ ਲੈਣ ਲਈ ਦਰਖਾਸਤ ਭੇਜੇਗੀ ਤਾਂ ਇਸ ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਸਿਰਫ ਉਸ ਪਾਰਟੀ ਦੀ ਹੀ ਮਦਦ ਕੀਤੀ ਜਾਵੇਗੀ ਜਿਹੜੀ ਸਿੱਖਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਲਈ ਵਚਨਬੱਧ ਹੋਵੇਗੀ। ਉਨ੍ਹਾਂ ਦੱਸਿਆ ਕਿ ਦਿੱਲੀ ਦੇ ਸਿੱਖਾਂ ਦੀ ਇਕਜੁਟਤਾ ਵਿਖਾਉਣ ਲਈ ਉਨ੍ਹਾਂ ਦੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ 15 ਸਤੰਬਰ ਨੂੰ ਤਾਲਕਟੋਰਾ ਸਟੇਡੀਅਮ ਵਿਖੇ ਵੱਡੀ ਰੈਲੀ ਕੀਤੀ ਜਾਵੇਗੀ। ਇਸ ਮੌਕੇ ਸ: ਹਰਵਿੰਦਰ ਸਿੰਘ ਸਰਨਾ, ਭਜਨ ਸਿੰਘ ਵਾਲੀਆ, ਤੇਜਵੰਤ ਸਿੰਘ, ਹਰਪਾਲ ਕੋਛੜ, ਪ੍ਰਬਜੀਤ ਜੀਤੀ, ਕਰਤਾਰ ਸਿੰਘ ਕੋਛੜ, ਤਰਸੇਮ ਸਿੰਘ, ਜੋਗਿੰਦਰ ਵਾਲੀਆ, ਗਿਆਨ ਸਿੰਘ ਸਮੇਤ ਆਦਿ ਮੌਜੂਦ ਸਨ।
Posted on September 29th, 2025
Posted on September 26th, 2025
Posted on September 25th, 2025
Posted on September 24th, 2025
Posted on September 23rd, 2025
Posted on September 22nd, 2025
Posted on September 19th, 2025
Posted on September 18th, 2025
Posted on September 16th, 2025
Posted on September 15th, 2025
Posted on September 12th, 2025
Posted on September 11th, 2025