Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵਿਸਕਾਨਸਿਨ ਕਾਂਡ ਦੇ ਮ੍ਰਿਤਕਾਂ ਦੀ ਯਾਦ 'ਚ ਅਮਰੀਕੀ ਸੈਨਿਟ ਵੱਲੋਂ ਮਤਾ ਪਾਸ

Posted on August 2nd, 2013

ਵਾਸ਼ਿੰਗਟਨ- ਅਮਰੀਕੀ ਸੈਨਿਟ ਨੇ ਪਿਛਲੇ ਸਾਲ ਇਕ ਸਿਰਫਿਰੇ ਗੋਰੇ ਵਲੋਂ ਵਿਸਕਾਨਸਿਨ ਗੁਰਦੁਆਰੇ ਦੇ ਅੰਦਰ ਗੋਲੀਬਾਰੀ ਕਰਕੇ ਸ਼ਹੀਦ ਕੀਤੇ 6 ਸਿੱਖ ਸ਼ਰਧਾਲੂਆਂ ਨੂੰ ਯਾਦ ਕਰਨ ਲਈ ਇਕ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਹੈ। ਗੋਲੀਬਾਰੀ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਮਤਾ ਵਿਸਕਾਨਸਿਨ ਤੋਂ ਦੋ ਸੈਨੇਟਰਾਂ ਟੈਮੀ ਬਾਲਡਵਿਨ ਅਤੇ ਰਾਨ ਜਾਹਨਸਨ ਨੇ ਪੇਸ਼ ਕੀਤੇ ਮਤੇ ਵਿਚ ਸੁਵੇਗ ਸਿੰਘ ਖਟੜਾ, ਸਤਵੰਤ ਸਿੰਘ ਕਾਲੇਕੇ, ਰਣਜੀਤ ਸਿੰਘ, ਸੀਤਾ ਸਿੰਘ, ਪਰਮਜੀਤ ਕੌਰ ਅਤੇ ਪ੍ਰਕਾਸ਼ ਸਿੰਘ ਨੂੰ ਯਾਦ ਕੀਤਾ ਗਿਆ। ਪਿਛਲੇ ਸਾਲ 5 ਅਗਸਤ ਨੂੰ ਵਿਸਕਾਨਸਿਨ ਦੇ ਗੁਰਦੁਆਰਾ ਓਕ ਕਰੀਕ ਵਿਖੇ ਇਕ ਸਿਰਫਿਰੇ ਗੋਰੇ ਵੇਡ ਮਾਈਕਲ ਪੇਜ ਨੇ 6 ਸਿੱਖ ਸ਼ਰਧਾਲੂਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਗੋਲੀਬਾਰੀ ਵਿਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ, ਦੋਸਤਾਂ ਅਤੇ ਸੁਨੇਹੀਆਂ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਮਤੇ ਵਿਚ ਨਸਲੀ ਅਤੇ ਧਾਰਮਿਕ ਗਰੁੱਪਾਂ ਖਿਲਾਫ ਨਫਰਤ ਅਤੇ ਹਿੰਸਾ ਦੀਆਂ ਕਾਰਵਾਈਆਂ ਦੀ ਨਿਖੇਧੀ ਕੀਤੀ ਗਈ ਅਤੇ ਇਸ ਤਰ੍ਹਾਂ ਦੀ ਹਿੰਸਾ ਖਤਮ ਕਰਨ ਲਈ ਨਵੇਂ ਸਿਰੇ ਤੋਂ ਯਤਨ ਆਰੰਭਣ ਦਾ ਸੱਦਾ ਦਿੱਤਾ ਗਿਆ। 

ਦੂਸਰੇ ਸੈਨੇਟਰ ਜਿਨ੍ਹਾਂ ਮਤੇ ਨੂੰ ਪੇਸ਼ ਕਰਨ 'ਚ ਸਹਿਯੋਗ ਦਿੱਤਾ ਉਨ੍ਹਾਂ ਵਿਚ ਕਰਿਸ ਕੂਨਜ਼, ਜਾਹਨ ਕਾਰਨੀਯਨ ਅਤੇ ਕਰਿਸਟਨ ਗਿਲਬਰਾਂਡ ਸ਼ਾਮਿਲ ਹਨ। ਇਸੇ ਦੌਰਾਨ ਹਾਲ ਹੀ ਵਿਚ ਅਮਰੀਕੀ ਪ੍ਰਤੀਨਿਧ ਸਦਨ ਵਿਚ ਸਿੱਖਾਂ ਦੇ ਮਾਮਲਿਆਂ ਨੂੰ ਪੇਸ਼ ਕਰਨ ਲਈ ਬਣੇ ਗਰੁੱਪ ਨੇ ਪ੍ਰਤੀਨਿਧ ਸਦਨ ਵਿਚ ਇਸੇ ਤਰ੍ਹਾਂ ਦਾ ਮਤਾ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਇਹ ਮਤਾ ਅਮਰੀਕੀ-ਸਿੱਖ ਕਾਂਗਰਸ ਗਰੁੱਪ ਦੇ ਸਹਿਪ੍ਰਧਾਨਾਂ ਕਾਂਗਰਸ ਦੀ ਔਰਤ ਮੈਂਬਰ ਜੂਡੀ ਚੂ ਅਤੇ ਡੈਵਿਡ ਜੀ ਵਾਲਾਡਾਓ ਗਰੁੱਪ ਦੇ ਦੂਸਰੇ ਮੈਂਬਰਾਂ ਤੇ ਪ੍ਰਤੀਨਿਧਾਂ ਨਾਲ ਮਿਲ ਕੇ ਪੇਸ਼ ਕਰਨਗੇ।



Archive

RECENT STORIES