Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਇਸਲਾਮਿਕ ਦੁਨੀਆਂ ’ਤੇ ਇਸਰਾਈਲ ‘ਪੁਰਾਣਾ ਜ਼ਖ਼ਮ’: ਰੂਹਾਨੀ

Posted on August 2nd, 2013

ਤਹਿਰਾਨ: ਇਰਾਨ ਦੇ ਨਵੇਂ ਰਾਸ਼ਟਰਪਤੀ ਹਸਨ ਰੂਹਾਨੀ ਨੇ ਇੱਥੇ ਫਲਸਤੀਨ ਪੱਖੀ ਸਾਲਾਨਾ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਯਹੂਦੀ ਸ਼ਾਸਨ ਵਰ੍ਹਿਆਂ ਤੋਂ ਇਸਲਾਮਿਕ ਦੁਨੀਆਂ ਦੇ ਸਰੀਰ ਉਪਰ ਜ਼ਖ਼ਮ ਦੀ ਤਰ੍ਹਾਂ ਹੈ ਅਤੇ ਇਸ ਜ਼ਖ਼ਮ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ।’’ ਮੌਜੂਦਾ ਰਾਸ਼ਟਰਪਤੀ ਮੁਹੰਮਦ ਅਹਿਮਦੀਨੇਜਾਦ ਨੇ ਸਰਕਾਰੀ ਟੈਲੀਵਿਜ਼ਨ ’ਤੇ ਸੰਬੋਧਨ ਕਰਦਿਆਂ ਕਿਹਾ, ‘‘ਮੈਂ ਖ਼ੁਦਾ ਨੂੰ ਹਾਜ਼ਰ ਜਾਣ ਕੇ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਤਬਾਹੀ ਮਚਾਉਣ ਵਾਲਾ ਤੂਫਾਨ ਆ ਰਿਹਾ ਹੈ ਜਿਹੜਾ ਇਸਰਾਈਲ ਦੀ ਹੋਂਦ ਖਤਮ ਕਰ ਦੇਵੇਗਾ।’’ ਸ੍ਰੀ ਰੂਹਾਨੀ ਐਤਵਾਰ ਨੂੰ ਸ੍ਰੀ ਅਹਿਮਦੀਨੇਜਾਦ ਦਾ ਰਾਸ਼ਟਰਪਤੀ ਵਜੋਂ ਸਥਾਨ ਸੰਭਾਲਣਗੇ।

ਜ਼ਿਕਰਯੋਗ ਹੈ ਕਿ ਸ੍ਰੀ ਰੂਹਾਨੀ ਨੂੰ ‘ਆਧੁਨਿਕਤਾ’ ਦੇ ਮਾਰਗ ਉਪਰ ਚੱਲਣ ਵਾਲਾ ਸਮਝਿਆ ਜਾਂਦਾ ਹੈ। ਸ੍ਰੀ ਅਹਿਮਦੀਨੇਜਾਦ ਜਿੰਨਾ ਸਮਾਂ ਰਾਸ਼ਟਰਪਤੀ ਰਹੇ, ਇਰਾਨ ਦੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਨਾਲ ਸਬੰਧ ਚੰਗੇ ਨਹੀਂ ਰਹੇ। ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਅਮਰੀਕਾ ਤੇ ਪੱਛਮੀ ਦੇਸ਼ਾਂ ਨੇ ਹਮੇਸ਼ਾ ਸ਼ੱਕ ਦੀ ਨਜ਼ਰ ਨਾਲ ਵੇਖਿਆ ਹੈ। ਇਰਾਨ ਉਪਰ ਪਰਮਾਣੂ ਪ੍ਰੋਗਰਾਮ ਬੰਦ ਕਰਨ ਲਈ ਦਬਾਅ ਵੀ ਪਾਇਆ ਅਤੇ ਕਈ ਵਾਰ ਆਰਥਿਕ ਬੰਦਿਸ਼ਾਂ ਵੀ ਲਾਈਆਂ ਹਨ।



Archive

RECENT STORIES