Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਥਾ ਵਾਚਕ ਨੂੰ ਪਖੰਡੀ ਸਾਧਾਂ ਬਾਰੇ ਟਿੱਪਣੀ ਮਹਿੰਗੀ ਪਈ - ਸਟੇਜ ਤੋਂ ਧੂਹ ਕੇ ਕੁੱਟਮਾਰ ਕੀਤੀ

Posted on August 3rd, 2013

ਪਿੰਡ ਲੋਪੋ ਵਿਖੇ ਕੁੱਟਮਾਰ ਬਾਅਦ ਕਥਾ ਵਾਚਕ ਦੀ ਲੱਥੀ ਦਸਤਾਰ

ਮੋਗਾ-ਪਿੰਡ ਲੋਪੋ ਵਿਖੇ ਇਕ ਕਥਾ ਵਾਚਕ ਨੂੰ ਪਖੰਡੀ ਸਾਧਾਂ ਬਾਰੇ ਟਿੱਪਣੀ ਉਸ ਵਕਤ ਮਹਿੰਗੀ ਪੈ ਗਈ ਜਦੋਂ ਸਮਾਗਮ ਵਿੱਚ ਹਾਜ਼ਰ ਇਕ ਸੰਤ ਦੇ ਸ਼ਰਧਾਲੂਆਂ ਨੇ ਉਸ ਨੂੰ ਸਟੇਜ ਤੋਂ ਧੂਹ ਕੇ ਥੱਲੇ ਲਿਆਂਦਾ ਅਤੇ ਕੁੱਟਮਾਰ ਕੀਤੀ। ਸਮਾਗਮ ਵਿੱਚ ਹਲਕਾ ਵਿਧਾਇਕ ਰਾਜਵਿੰਦਰ ਕੌਰ ਵੀ ਮੌਜੂਦ ਸਨ। ਪੁਲੀਸ ਮੂਕ ਦਰਸ਼ਕ ਬਣੀ ਰਹੀ। ਪੁਲੀਸ ਚੌਕੀ ਲੋਪੋ ਦੇ ਇੰਚਾਰਜ ਸੁਰਜੀਤ ਸਿੰਘ ਨੇ ਕਿਹਾ ਕਿ ਕੋਈ ਖਾਸ ਘਟਨਾ ਨਹੀਂ ਵਾਪਰੀ।

ਪਿੰਡ ਲੋਪੋ ਵਿਖੇ ਗੁਰੂ ਹਰਗੋਬਿੰਦ ਸਾਹਿਬ ਦੇ ਆਗਮਨ ਪੁਰਬ ਸਬੰਧੀ ਗੁਰਦੁਆਰੇ ਵਿੱਚ ਪਹਿਲੀ ਅਗਸਤ ਤੋਂ ਸਮਾਗਮ ਚੱਲ ਰਹੇ ਸਨ। ਅੰਤਿਮ ਦਿਨ ਵਿਧਾਇਕ ਰਾਜਵਿੰਦਰ ਕੌਰ ਤੋਂ ਇਲਾਵਾ ਇਲਾਕੇ ਦੇ ਕੁੱਝ ਸੰਤ ਸਟੇਜ ’ਤੇ ਬੈਠੇ ਸਨ। ਇਸ ਦੌਰਾਨ ਗੁਰਦੁਆਰਾ ਸਾਹਿਬ ਮਸਤੂਆਣਾ ਦੇ ਕਥਾ ਵਾਚਕ ਹਰਜਿੰਦਰ ਸਿੰਘ ਮਾਂਝੀ ਨੇ ਸਿੱਖ ਸੰਗਤ ਨੂੰ ਪਖੰਡੀ ਸਾਧਾਂ ਤੋਂ ਜਾਗਰੂਕ ਰਹਿਣ ਲਈ ਕਿਹਾ। ਇਸ ਮੌਕੇ ਇੱਕ ਔਰਤ ਨੇ ਖੜ੍ਹੇ ਹੋ ਕੇ ਸਟੇਜ ’ਤੇ ਬੈਠੇ ਇਕ ਸੰਤ ਵੱਲ ਇਸ਼ਾਰਾ ਕਰਦਿਆਂ ਕਥਾ ਵਾਚਕ ਨੂੰ ਟੋਕਦਿਆਂ ਕਿਹਾ ਕਿ ਉਹ ਸੰਤਾਂ ਬਾਰੇ ਅਜਿਹੀ ਟਿੱਪਣੀ ਨਾ ਕਰਨ। ਔਰਤਾਂ ਨੇ ਕਿਹਾ ਕਿ ਲੋਪੋ ਨੂੰ ਤਾਂ ਸੰਤਾਂ ਵਾਲੀ ਲੋਪੋ ਕਹਿੰਦੇ ਹਨ ਅਤੇ ਉਹ ਬਚਪਨ ਤੋਂ ਕਵੀਸ਼ਰਾਂ ਤੋਂ ਸੁਣਦੀਆਂ ਆ ਰਹੀਆਂ ਹਨ ਪਰ ਭਾਈ ਮਾਂਝੀ ਨੇ ਸਾਧਾਂ ’ਤੇ ਗਰਮ ਟਿੱਪਣੀ ਜਾਰੀ ਰੱਖੀ ਤਾਂ ਔਰਤਾਂ ਨੇ ਭਾਈ ਮਾਂਝੀ ਨੂੰ ਸਟੇਜ ਤੋਂ ਥੱਲੇ ਲਾਹ ਲਿਆ। ਉਨ੍ਹਾਂ ਨਾਲ ਬੈਠੇ ਗਿਆਨੀ ਅਵਤਾਰ ਸਿੰਘ ਪ੍ਰਭ ਮਿਲਣੇ ਕੇ ਚਾਉ ਵਾਲੇ ਜਦੋਂ ਭਾਈ ਮਾਂਝੀ ਦੇ ਹੱਕ ਵਿੱਚ ਨਿਤਰਨ ਲੱਗੇ ਤਾਂ ਲੋਕਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ, ਜਿਸ ਕਾਰਨ ਅਵਤਾਰ ਸਿੰਘ ਦੀ ਦਸਤਾਰ ਵੀ ਲੱਥ ਗਈ।

Archive

RECENT STORIES