Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗੁਰਦੁਆਰਿਆਂ ਦੀਆਂ ਜ਼ਮੀਨਾਂ ਸਬੰਧੀ ਪਾਕਿ ਸੁਪਰੀਮ ਕੋਰਟ ਨੇ ਸਿੱਖਾਂ ਦੇ ਹੱਕ 'ਚ ਫ਼ੈਸਲਾ ਦਿੱਤਾ

Posted on August 4th, 2013


ਲਾਹੌਰ- ਪਾਕਿਸਤਾਨ ਗੁਰਦੁਆਰਾ ਸਾਹਿਬ ਦੀਆਂ ਜ਼ਮੀਨਾਂ ਦਾ ਚੱਲ ਰਿਹਾ ਕੇਸ ਸੁਪਰੀਮ ਕੋਰਟ ਪਾਕਿਸਤਾਨ ਨੇ ਸਿੱਖਾਂ ਦੇ ਹੱਕ ਵਿਚ ਦਿੱਤਾ। ਪਿਛਲੇ ਸਮੇਂ ਤੋਂ ਪਾਕਿਸਤਾਨ ਵਿਚ ਗੁਰਦੁਆਰਾ ਸਾਹਿਬ ਦੀਆਂ ਜ਼ਮੀਨਾਂ-ਜਾਇਦਾਦਾਂ ਦਾ ਮਸਲਾ ਅਦਾਲਤ ਵਿਚ ਚੱਲ ਰਿਹਾ ਸੀ। ਔਕਾਫ ਬੋਰਡ ਦੇ ਚੇਅਰਮੈਨ ਸਈਅਦ ਆਸਿਫ ਹਾਸ਼ਮੀ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਲੋਕਾਂ ਨਾਲ ਮਿਲ ਕੇ ਜ਼ਮੀਨਾਂ ਵੇਚੀਆਂ ਗਈਆਂ ਅਤੇ ਗੁਰਦੁਆਰਾ ਸਾਹਿਬ ਨਾਲ ਲੱਗਦੀਆਂ ਕੁਝ ਇਮਾਰਤਾਂ 'ਤੇ ਕਬਜ਼ੇ ਕਰਵਾਏ ਗਏ। ਜਦੋਂ ਇਸ ਗੱਲ ਦਾ ਪਤਾ ਸਿੱਖ ਸੰਗਤਾਂ ਨੂੰ ਲੱਗਾ ਤਾਂ ਸ: ਗੁਲਾਬ ਸਿੰਘ ਵੱਲੋਂ ਅਦਾਲਤ ਵਿਚ ਮਾਮਲਾ ਦਾਇਰ ਕੀਤਾ ਗਿਆ ਕਿ ਗੁਰਦੁਆਰਾ ਸਾਹਿਬ ਦੀਆਂ ਜ਼ਮੀਨਾਂ ਗੈਰ-ਤਰੀਕੇ ਨਾਲ ਵੇਚੀਆਂ ਜਾ ਰਹੀਆਂ ਹਨ ਜਾਂ ਕਬਜ਼ੇ ਕਰਵਾਏ ਜਾ ਰਹੇ ਹਨ। ਇਸ ਪਿੱਛੋਂ ਮਾਮਲਾ ਸੁਪਰੀਮ ਕੋਰਟ ਵਿਚ ਚਲਾ ਗਿਆ। ਇਸ ਕੇਸ ਦੀ ਅਹਿਮੀਅਤ ਨੂੰ ਸਮਝਦਿਆਂ ਅਤੇ ਸਿੱਖਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਸੁਪਰੀਮ ਕੋਰਟ ਦੇ ਚੀਫ ਜਸਟਿਸ ਇਫਤਿਖਾਰ ਮੁਹੰਮਦ ਚੌਧਰੀ ਨੇ ਨਿੱਜੀ ਤੌਰ 'ਤੇ ਇਸ ਦਾ ਨੋਟਿਸ ਲਿਆ ਅਤੇ ਪੜਤਾਲ ਦੇ ਹੁਕਮ ਦੇ ਦਿੱਤੇ ਗਏ। ਪੜਤਾਲ ਵਿਚ ਪਾਇਆ ਗਿਆ ਕਿ 1260 ਏਕੜ ਜ਼ਮੀਨ ਮੋਤਾ ਸਿੰਘ, ਬੇਬੇ ਨਾਨਕੀ ਗੁਰਦੁਆਰਾ ਡੇਰਾ ਚਾਹਲ ਦੇ ਨਾਂਅ ਹੈ, ਜਿਸ ਵਿਚ 807 ਏਕੜ ਔਕਾਫ ਬੋਰਡ ਦੇ ਚੇਅਰਮੈਨ ਹਾਸ਼ਮੀ ਦੀ ਮਿਲੀਭੁਗਤ ਨਾਲ ਵੇਚ ਦਿੱਤੀ ਗਈ ਹੈ। ਇਸ ਵਿਚੋਂ 407 ਏਕੜ ਵਾਪਸ ਮਿਲ ਗਈ ਹੈ, ਜੋ ਜ਼ਮੀਨ ਡੀ. ਐਚ. ਏ. ਨੂੰ ਵੇਚੀ ਗਈ ਹੈ ਉਸ ਦੀ ਕੀਮਤ 2000 ਅਰਬ ਬਣਦੀ ਹੈ। ਇਹ ਪੈਸਾ ਗੁਰਦੁਆਰਾ ਸਾਹਿਬ ਦੇ ਅਕਾਊਂਟ ਵਿਚ ਡੀ. ਐਚ. ਏ. ਜਮ੍ਹਾਂ ਕਰਵਾਏਗਾ। ਇਸ ਦੇ ਨਾਲ ਹੀ ਸਾਈਵਾਲ ਗੁਰਦੁਆਰੇ ਦੀ ਲੀਜ਼ ਖਤਮ ਕਰ ਦਿੱਤੀ ਗਈ ਹੈ। ਚੂਨਾ ਮੰਡੀ ਲਾਹੌਰ ਤੇ ਦੀਵਾਨ ਖਾਸ ਗੁਰਦੁਆਰਾ ਦੀ ਵੀ ਲੀਜ਼ ਖਤਮ ਕਰ ਦਿੱਤੀ ਗਈ ਹੈ ਅਤੇ ਜੋ ਵੀ ਇਮਾਰਤ ਗੁਰਦੁਆਰਾ ਸਾਹਿਬ ਦੀ ਜ਼ਮੀਨ 'ਤੇ ਬਣੀ ਹੈ ਉਸ ਨੂੰ ਢਾਹ ਦੇਣ ਦੇ ਹੁਕਮ ਦਿੱਤੇ ਗਏ। ਜਿਨ੍ਹਾਂ ਲੋਕਾਂ ਨੇ ਮਿਲੀਭੁਗਤ ਨਾਲ ਪੈਸਾ ਲਿਆ ਹੈ ਉਨ੍ਹਾਂ ਨੂੰ ਵਾਪਸ ਕਰਨ ਦੇ ਹੁਕਮ ਦਿੱਤੇ ਹਨ।



Archive

RECENT STORIES