Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਧੋਤੀ ਕਾਰਨ ਦੁਬਈ 'ਚ ਭਾਰਤੀ ਨੂੰ ਮੈਟਰੋ 'ਚ ਵੜ੍ਹਨ ਤੋਂ ਰੋਕਿਆ

Posted on August 4th, 2013

ਦੁਬਈ : ਦੁਬਈ 'ਚ ਇਕ ਭਾਰਤੀ ਨੂੰ ਰਵਾਇਤੀ ਪੁਸ਼ਾਕ ਧੋਤੀ ਲਾਉਣਾ ਮਹਿੰਗਾ ਪੈ ਗਿਆ। ਮੈਟਰੋ 'ਤੇ ਮੌਜੂਦ ਇਕ ਪੁਲਸ ਮੁਲਾਜ਼ਮ ਨੇ ਉਨ੍ਹਾਂ ਨੂੰ ਮੈਟਰੋ 'ਚ ਜਾਣ ਤੋਂ ਸਿਰਫ਼ ਇਸ ਲਈ ਰੋਕ ਦਿੱਤਾ ਕਿਉਂਕਿ ਉਨ੍ਹਾਂ ਨੇ ਧੋਤੀ ਲਾਈ ਹੋਈ ਸੀ। ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਪੀੜਤ ਵਿਅਕਤੀ ਦੀ ਬੇਟੀ ਮਧੂਮਤੀ ਮੁਤਾਬਕ ਏਤਿਸਲਾਤ ਮੈਟਰੋ ਸਟੇਸ਼ਨ ਦੇ ਪੰਚਿੰਗ ਗੇਟ ਦੇ ਨੇੜੇ ਇਕ ਪੁਲਸ ਮੁਲਾਜ਼ਮ ਨੇ ਉਨ੍ਹਾਂ ਨੂੰ ਰੋਕਿਆ ਤੇ ਕਿਹਾ ਕਿ ਉਹ ਅੰਦਰ ਨਹੀਂ ਜਾ ਸਕਦੇ। ਉਸ ਨੇ ਕਿਹਾ ਕਿ ਉਸ ਦੇ ਪਿਤਾ ਦਾ ਜਿਹੜਾ ਪਹਿਰਾਵਾ ਹੈ, ਉਸ ਦੀ ਇਥੇ ਇਜਾਜ਼ਤ ਨਹੀਂ ਹੈ। 

ਸਥਾਨਕ ਸਮਾਚਾਰ ਪੱਤਰ ਗਲਫ ਨਿਊਜ਼ ਦੀ ਰਿਪੋਰਟ 'ਚ ਮਧੂਮਤੀ ਦੇ ਹਵਾਲੇ ਨਾਲ ਕਿਹਾ ਗਿਆ ਹੈ 'ਮੈਂ ਪੁਲਸ ਮੁਲਾਜ਼ਮ ਨੂੰ ਕਿਹਾ ਕਿ ਸਾਨੂੰ ਅੰਦਰ ਜਾਣ ਦਿੱਤਾ ਜਾਵੇ ਪਰ ਉਸ ਨੇ ਅਣਸੁਣਿਆ ਕਰ ਦਿੱਤਾ। ਇਹ ਸੱਚ 'ਚ ਸ਼ਰਮਿੰਦਾ ਕਰਨ ਵਾਲੀ ਗੱਲ ਹੈ। ਮੈਂ ਪੁਲਸ ਮੁਲਾਜ਼ਮ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਧੋਤੀ ਇਕ ਰਵਾਇਤੀ ਭਾਰਤੀ ਲਿਬਾਸ ਹੈ ਤੇ ਇਹ ਪੂਰੇ ਸਰੀਰ ਨੂੰ ਢਕਦੀ ਵੀ ਹੈ।' ਮਧੂਮਤੀ ਨੇ ਕਿਹਾ ਕਿ ਉਸ ਦੇ ਪਿਤਾ ਪਹਿਲਾਂ ਵੀ ਕਈ ਵਾਰ ਧੋਤੀ ਪਹਿਨ ਕੇ ਮੈਟਰੋ 'ਚ ਜਾ ਚੁੱਕੇ ਹਨ ਪਰ ਪਹਿਲਾਂ ਉਨ੍ਹਾਂ ਨੂੰ ਕਿਸੇ ਨਹੀਂ ਰੋਕਿਆ। ਸੜਕ ਟਰਾਂਸਪੋਰਟ ਅਥਾਰਟੀ ਮੁਤਾਬਕ ਯਾਤਰਾ ਕਰਨ ਲਈ ਕੋਈ ਡਰੈਸ ਕੋਡ ਨਹੀਂ ਹੈ। ਮਧੂਮਤੀ ਨੇ ਮਾਮਲੇ ਦੀ ਜਾਂਚ ਲਈ ਰਸਮੀ ਤੌਰ 'ਤੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਆਰਟੀਏ ਦੇ ਡਾਇਰੈਕਟਰ ਰਮਜ਼ਾਨ ਅਬਦੁੱਲਾ ਨੇ ਕਿਹਾ ਕਿ ਕੋਈ ਵੀ ਅਜਿਹਾ ਪਹਿਰਾਵਾ ਜਿਹੜਾ ਸਰੀਰ ਨੂੰ ਢਕਦਾ ਹੈ, ਉਸ ਨੂੰ ਪਹਿਨਿਆ ਜਾ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਉਹ ਪੁਲਸ ਵਾਲੇ ਦਾ ਨਿੱਜੀ ਬਿਆਨ ਸੀ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। 



Archive

RECENT STORIES