Posted on August 7th, 2013

ਸ੍ਰੀ ਮੁਕਤਸਰ ਸਾਹਿਬ : ਗਿੱਦੜਬਾਹਾ ਹਲਕੇ 'ਚ ਮੰਗਲਵਾਰ ਨੂੰ ਪਿੰਡ ਸਮਾਘ 'ਚ ਸੰਗਤ ਦਰਸ਼ਨ ਕਰ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਉਸ ਵੇਲੇ ਕਸੂਤੀ ਸਥਿਤੀ ਪੈਦਾ ਹੋ ਗਈ ਜਦੋਂ ਉਨ੍ਹਾਂ ਦੀ ਮੌਜੂਦਗੀ ਵਿਚ ਅਕਾਲੀਆਂ ਦੀ ਧੜੇਬੰਦੀ ਖ਼ੂਨੀ ਝੜਪ 'ਚ ਬਦਲ ਗਈ। ਇਸ ਦੌਰਾਨ ਦੋਵਾਂ ਧੜਿਆਂ ਵਿਚਾਲੇ ਨਾ ਸਿਰਫ ਕੁਰਸੀਆਂ ਚੱਲੀਆਂ ਬਲਕਿ ਇੱਟਾਂ-ਪੱਥਰ ਵੀ ਚੱਲੇ ਜਿਸ ਕਾਰਨ ਇਕ ਪੰਚਾਇਤ ਮੈਂਬਰ ਜ਼ਖ਼ਮੀ ਹੋ ਗਿਆ।
ਜਾਣਕਾਰੀ ਅਨੁਸਾਰ ਪਿੰਡ ਸਮਾਘ 'ਚ ਚੱਲ ਰਹੇ ਸੰਗਤ ਦਰਸ਼ਨ ਦੌਰਾਨ ਕਰੀਬ ਪੌਣੇ ਬਾਰਾਂ ਵਜੇ ਦੋ ਅਕਾਲੀ ਧੜਿਆਂ ਦੇ ਸਮਰਥਕ ਮੌਜੂਦ ਸਨ। ਇਕ ਧੜਾ ਨਵੇਂ ਚੁਣੇ ਗਏ ਸਰਪੰਚ ਦਾ ਸੀ ਤੇ ਦੂਜਾ ਹਾਰੇ ਹੋਏ ਉਮੀਦਵਾਰ ਦਾ। ਪਤਾ ਲੱਗਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਹੇ ਸਨ। ਉਨ੍ਹਾਂ ਦੇ ਸਾਹਮਣੇ ਹੀ ਦੋਵਾਂ ਧੜਿਆਂ ਦੇ ਲੋਕ ਵੱਖ-ਵੱਖ ਵਿਕਾਸ ਕਾਰਜਾਂ ਨੂੰ ਲੈ ਕੇ ਆਪਸ ਵਿਚ ਬਹਿਸ ਕਰਨ ਲੱਗੇ। ਇਹ ਵੇਖ ਕੇ ਮੁੱਖ ਮੰਤਰੀ ਸੰਗਤ ਦਰਸ਼ਨ ਅੱਧ ਵਿਚਾਲੇ ਛੱਡ ਕੇ ਤੁਰ ਪਏ। ਹਾਲਾਂਕਿ ਪ੍ਰੋਗਰਾਮ ਅੱਧੇ ਤੋਂ ਜ਼ਿਆਦਾ ਖ਼ਤਮ ਹੋ ਚੁੱਕਾ ਸੀ। ਉਹ ਅਜੇ ਗੱਡੀ ਵਿਚ ਸਵਾਰ ਵੀ ਨਹੀਂ ਹੋਏ ਸਨ ਕਿ ਦੋਵਾਂ ਧੜਿਆਂ ਦੀ ਬਹਿਸ ਖ਼ੂਨੀ ਝੜਪ 'ਚ ਬਦਲ ਗਈ। ਉਨ੍ਹਾਂ ਵਿਚਾਲੇ ਕੁਰਸੀਆਂ ਤੇ ਇੱਟਾਂ ਪੱਥਰ ਚੱਲਣ ਲੱਗੇ। ਇਕ ਪੰਚਾਇਤ ਮੈਂਬਰ ਬਲਜੀਤ ਸਿੰਘ ਦੇ ਸਿਰ ਵਿਚ ਇੱਟ ਵੱਜੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਮਾਮਲੇ 'ਚ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਬਰੀਵਾਲਾ ਥਾਣੇ ਦੇ ਮੁਖੀ ਨਰਿੰਦਰ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਇਸ ਘਟਨਾ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026