Posted on August 7th, 2013

ਨਵੀਂ ਦਿੱਲੀ- 6 ਹਜ਼ਾਰ ਤੋਂ ਜ਼ਿਆਦਾ ਭਾਰਤੀ ਵੱਖ-ਵੱਖ ਮਾਮਲਿਆਂ 'ਚ ਵਿਦੇਸ਼ੀ ਜੇਲ੍ਹਾਂ ਵਿਚ ਬੰਦ ਹਨ, ਜਦੋਂ ਕਿ 117 ਭਾਰਤੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਆਪਣੀ ਰਿਹਾਈ ਦੀ ਉਡੀਕ 'ਚ ਹਨ। ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੇ ਲੋਕ ਸਭਾ 'ਚ ਇਕ ਲਿਖਤੀ ਜਵਾਬ ਵਿਚ ਕਿਹਾ ਕਿ ਕਰੀਬ 6004 ਭਾਰਤੀ ਵੀਜ਼ਾ ਨਿਯਮਾਂ, ਸਮੇਂ ਤੋਂ ਵੱਧ ਕਿਸੇ ਦੇਸ਼ 'ਚ ਰਹਿਣ, ਗੈਰ-ਕਾਨੂੰਨੀ ਤੌਰ 'ਤੇ ਵਿਦੇਸ਼ ਜਾਣ ਤੇ ਲੁੱਟ ਜਿਹੇ ਜ਼ੁਰਮਾਂ ਦੇ ਦੋਸ਼ ਵਿਚ ਵਿਦੇਸ਼ੀ ਜੇਲ੍ਹਾਂ ਵਿਚ ਬੰਦ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਕਈ ਭਾਰਤੀ ਨਸ਼ਾ ਸਪਲਾਈ, ਕਤਲ ਤੇ ਜਬਰ ਜਨਾਹ ਵਰਗੇ ਮਾਮਲਿਆਂ ਵਿਚ ਵੀ ਵਿਦੇਸ਼ੀ ਜੇਲ੍ਹਾਂ ਵਿਚ ਬੰਦ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 22 ਭਾਰਤੀਆਂ ਦੀ ਵਿਦੇਸ਼ੀ ਜੇਲ੍ਹਾਂ ਵਿਚ ਮੌਤ ਹੋ ਚੁੱਕੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸਭ ਤੋਂ ਵੱਧ 1400 ਭਾਰਤੀ ਸਾਊਦੀ ਅਰਬ ਦੀਆਂ ਜੇਲ੍ਹਾਂ ਵਿਚ ਬੰਦ ਹਨ। ਉਨ੍ਹਾਂ ਦੱਸਿਆ ਕਿ ਯੂ. ਏ. ਈ. ਦੀਆਂ ਜੇਲ੍ਹਾਂ ਵਿਚ 1032, ਅਮਰੀਕਾ 'ਚ 514, ਪਾਕਿਸਤਾਨ 'ਚ 213, ਮਲੇਸ਼ੀਆ 'ਚ 244, ਨਿਪਾਲ 'ਚ 377, ਕੁਵੈਤ ਵਿਚ 222 ਅਤੇ ਸਿੰਘਾਪੁਰ ਦੀਆਂ ਜੇਲ੍ਹਾਂ ਵਿਚ 152 ਭਾਰਤੀ ਕੈਦ ਹਨ।

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026

Posted on April 2nd, 2026