Posted on August 8th, 2013

<p>ਨਿਊਜ਼ੀਲੈਂਡ ਦੇ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ<br></p>
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ)- ਰੋਮ ਦੇ ਇਕ ਹਵਾਈ ਅੱਡੇ ਉਤੇ ਦਿੱਲੀ ਸਿੱਖ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ. ਕੇ. ਦੀ ਦਸਤਾਰ ਉਤਾਰਨ ਦੀ ਮੰਗ ਦੇ ਮਾਮਲੇ ਵਿਚ
ਆਪਣਾ ਪ੍ਰਤੀਕਰਮ ਕਰਦਿਆਂ ਜਾਰੀ ਬਿਆਨ ਵਿਚ ਨਿਊਜ਼ੀਲੈਂਡ ਦੇ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ
ਨੇ ਕਿਹਾ ਹੈ ਕਿ ਸਿੱਖ ਧਰਮ ਵਿਚ ਦਸਤਾਰ ਦੀ ਮਹੱਤਤਾ ਬੜੀ ਪ੍ਰਮੁੱਖ ਹੈ। ਉਨ੍ਹਾਂ ਇਸ ਘਟਨਾ ਦੀ
ਨਿਖੇਧੀ ਕਰਦਿਆਂ ਕਿਹਾ ਕਿ ਇਟਲੀ ਦੇ ਹਵਾਈ ਅੱਡੇ ਉਤੇ ਵਿਭਿੰਨ ਸਭਿਆਚਾਰ ਦੇ ਲੋਕਾਂ ਨੂੰ ਸਵੀਕਾਰ
ਕਰਵਾਉਣਾ ਲਈ ਇਹ ਤਾਜ਼ਾ ਘਟਨਾਕ੍ਰਮ ਇਕ ਹੋਕਾ ਤੇ ਚੇਤਾਵਨੀ ਹੈ। ਸ. ਮਨਜੀਤ ਸਿੰਘ ਜੀ. ਕੇ. ਨੂੰ
ਹਵਾਈ ਅੱਡੇ ਸੁਰੱਖਿਆ ਚੈਕਿੰਗ ਵੇਲੇ ਜਬਰਦਸਤੀ ਦਸਤਾਰ ਉਤਾਰਨ ਲਈ ਕਹਿਣਾ ਇਕ ਤਰ੍ਹਾਂ ਅਪਰਾਧ ਹੈ।
ਜਾਰੀ ਬਿਆਨ ਉਨ੍ਹਾਂ ਕਿਹਾ ਕਿ ''ਇਕ ਸਿੱਖ ਹੋਣ ਦੇ ਨਾਤੇ ਦਸਤਾਰ ਨਿਹਾਇਤ ਇਕ ਕੱਪੜੇ ਦਾ ਟੁਕੜਾ ਨਹੀਂ ਹੈ, ਜਦੋਂ ਕਿ ਉਹ ਇਕ ਸਿੱਖ ਦੇ ਸਿਰ ਉਤੇ ਸਜ ਜਾਵੇ। ਇਕ ਸਿੱਖ ਦੇ ਲਈ ਦਸਤਾਰ ਪੂਰਨ ਰੂਪ ਵਿਚ ਪ੍ਰਭੂਸੱਤਾ, ਸਮਰਪਣ, ਸਵੈਮਾਣ, ਸੂਰਮਗਤੀ ਤੇ ਧਰਮਨਿਸ਼ਠਾ ਦਾ ਪ੍ਰਗਟਾਵਾ ਹੈ। ਇਹ ਗੁਰੂਆਂ ਵੱਲੋਂ ਵਰਸਾਇਆ ਇਕ ਧਾਰਮਿਕ ਚਿੰਨ੍ਹ ਹੈ। ਰੋਮ ਵਿਚ ਹੋਈ ਇਹ ਘਟਨਾ ਇਸ ਗੱਲ ਦੀ ਲੋੜ ਉਤੇ ਵੀ ਧਿਆਨ ਖਿਚਦੀ ਹੈ ਕਿ ਵਿਦੇਸ਼ਾਂ ਵਿਚ ਬਹੁਭਾਂਤੇ ਸਮਾਜਿਕ ਵਰਤਾਰੇ ਨੂੰ ਹਰ ਹੀਲੇ ਸਮਝਣਾ ਚਾਹੀਦਾ ਹੈ। ਇਹ ਮਾਮਲਾ ਇਸ ਗੱਲ ਉਤੇ ਵੀ ਗੌਰ ਫਰਮਾਉਣ ਦਾ ਸੁਨੇਹਾ ਦਿੰਦਾ ਹੈ ਕਿ ਵਿਭਿੰਨ ਭਾਈਚਾਰੇ ਦੇ ਵਿਚ ਰਹਿੰਦਿਆ ਸਾਨੂੰ ਹਰ ਹਾਲਤ ਦੇ ਵਿਚ ਦੂਜੇ ਧਰਮਾਂ ਨੂੰ ਸਮਝਣਾ ਅਤੇ ਸੰਸਕਾਰਾਂ ਨੂੰ ਸਹਿਣ ਕਰਨਾ ਚਾਹੀਦਾ ਹੈ।''
'' ਸਾਰੇ ਸਭਿਆਚਾਰ, ਧਰਮ ਅਤੇ ਵਿਭਿੰਨ ਕੌਮਾਂ ਦੇ ਲੋਕ ਇਕ ਅਨੋਖੀ ਪਿਰਤ ਅਤੇ ਸ਼ਿਸ਼ਟਾਚਾਰ ਰੱਖਦੇ ਹਨ। ਇਸੀ ਤਰ੍ਹਾਂ ਇਕ ਸਿੱਖ ਦੇ ਲਈ ਦਸਤਾਰ ਨੂੰ ਸਿਰ ਉਤੇ ਸਜਾਉਣਾ ਅਤਿ ਮਹੱਤਵਪੂਰਨ ਲੋੜ ਹੈ। ਇਹ ਪ੍ਰਥਾ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਵੇਲੇ 1469 ਤੋਂ ਜਾਰੀ ਹੈ। ਸਿੱਖ ਦੀ ਦਸਤਾਰ ਉਚ ਸਦਾਚਾਰ ਦੀ ਪਹਿਚਾਣ ਹੈ ਜਿਹੜਾ ਕਿ ਸਿੱਖਾਂ ਦੇ ਦਸਵੇਂ ਪਾਤਸ਼ਾਹਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਲਈ ਨਿਰਧਾਰਤ ਕੀਤਾ ਸੀ। ਸਮਕਾਲੀਨ ਵਿਸ਼ਵ ਅਸਲ ਵਿਚ ਵਿਭਿੰਨ ਕੌਮਾਂ ਦੀ ਥਾਂ ਹੈ, ਖਾਸ ਤੌਰ 'ਤੇ ਸਿੱਖ ਲੋਕ ਸਖਤ ਮਿਹਨਤ ਕਰਕੇ ਸਾਰਥਿਕ ਰੂਪ ਵਿਚ ਹਰੇਕ ਭਾਈਚਾਰੇ ਅਤੇ ਅਰਥਚਾਰੇ ਵਿਚ ਵਿਚ ਹਾਂਪੱਖੀ ਯੋਗਦਾਨ ਪਾਉਂਦੇ ਹਨ।''
ਸ.
ਬਖਸ਼ੀ ਨੇ ਅੰਤ ਵਿਚ ਕਿਹਾ ਕਿ ਮੈਂ ਇਹ ਗੱਲ ਖੁਸ਼ੀ ਨਾਲ ਕਹਿ ਸਕਦਾ ਹਾਂ ਕਿ ਨਿਊਜ਼ੀਲੈਂਡ ਕਸਟਮ ਸਾਡੇ
ਸੰਸਕਾਰਾਂ ਨੂੰ ਸਮਝਦਾ ਅਤੇ ਸਵੀਕਾਰਦਾ ਹੈ।

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025

Posted on December 22nd, 2025