Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਲ ਕਾਇਦਾ ਕਮਜ਼ੋਰ ਪਰ ਖਤਮ ਨਹੀਂ ਹੋਇਆ- ਸੰਯੁਕਤ ਰਾਸ਼ਟਰ

Posted on August 8th, 2013

ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਨੇ ਕਿਹਾ ਕਿ ਅਲ ਕਾਇਦਾ ਦੇ ਆਗੂ ਦੇ ਰੂਪ 'ਚ ਓਸਾਮਾ ਬਿਨ ਲਾਦੇਨ ਦਾ ਉਤਰ ਅਧਿਕਾਰੀ ਕਈ ਅੱਤਵਾਦੀ ਗੁਟਾਂ ਨੂੰ ਇਕਜੁਟ ਕਰਨ ਦੇ ਲਈ ਸੰਘਰਸ਼ ਕਰ ਰਿਹਾ ਹੈ ਪਰ ਇਹ ਸੰਗਠਨ ਅਜੇ ਵੀ ਖਤਰਾ ਬਣਿਆ ਹੋਇਆ ਹੈ। ਮਾਹਰਾਂ ਦੇ ਸਮੂਹ ਦੁਆਰਾ ਸੰਯੁਕਤ ਰਾਸ਼ਟਰ ਨੂੰ ਦਿੱਤੀ ਗਈ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਲਕਾਇਦਾ ਦਾ ਪ੍ਰਮੁੱਖ ਅਲ ਜਵਾਹਿਰੀ ਪਾਕਿਸਤਾਨ 'ਚ ਸੰਗਠਨ ਦੀ ਸਫਲ ਅਗਵਾਈ ਕਰਨ 'ਚ ਅਸਫਲ ਰਿਹਾ ਹੈ ਪਰ ਅਲ ਕਾਇਦਾ ਨਾਲ ਸੰਬਧਤ ਕਈ ਸੰਗਠਨ ਅਜੇ ਵੀ ਘਾਤਕ ਹਮਲਾ ਕਰਨ ਦੀ ਤਾਕਤ ਰੱਖਦੇ ਹਨ ਅਤੇ ਉਹ ਨਵੇਂ ਨਿਸ਼ਾਨਿਆਂ ਨੂੰ ਤਲਾਸ਼ ਰਹੇ ਹਨ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਵੰਡਿਆ ਹੋਇਆ ਕਮਜ਼ੋਰ ਅਲਕਾਇਦਾ ਅਜੇ ਖਤਮ ਨਹੀਂ ਹੋਇਆ ਉਹ ਅਜੇ ਵੀ ਖਤਰਾ ਬਣਿਆ ਹੋਇਆ ਹੈ।



Archive

RECENT STORIES