Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਿ੍ਟੇਨ ਦੀ ਮੋਸਟ ਵਾਂਟੇਡ ਸੂਚੀ 'ਚ ਤਿੰਨ ਭਾਰਤੀ ਸ਼ਾਮਲ

Posted on August 9th, 2013

ਲੰਡਨ : ਬਿ੍ਟੇਨ ਦੀ 30 ਸਭ ਤੋਂ ਵੱਧ ਘਪਲੇਬਾਜ਼ਾਂ ਅਤੇ ਟੈਕਸ ਚੋਰਾਂ ਦੀ ਸੂਚੀ 'ਚ ਭਾਰਤੀ ਮੂਲ ਦੇ ਤਿੰਨ ਵਿਅਕਤੀ ਵੀ ਸ਼ਾਮਲ ਹਨ। ਐਚਐਮ ਰੈਵੇਨਿਊ ਐਂਡ ਕਸਟਮ (ਐਚਐਮਆਰਸੀ) ਵਿਭਾਗ ਵਲੋਂ ਜਾਰੀ ਸਾਲ 2013 ਦੀ ਮੋਸਟ ਵਾਂਟੇਡ ਸੂਚੀ 'ਚ ਸਮੀਰ ਸੋਨੀ, ਅਨੀਸ਼ ਆਨੰਦ ਅਤੇ ਸਾਹਿਲ ਜੈਨ ਦੇ ਨਾਂ ਵੀ ਸ਼ਾਮਲ ਹਨ। ਤਿੰਨਾਂ ਦੇ ਨਾਂ ਗਿ੍ਰਫ਼ਤਾਰੀ ਵਰੰਟ ਜਾਰੀ ਹੈ। 

ਯਾਰਕਸ਼ਾਇਰ 'ਚ ਰਹਿਣ ਵਾਲਾ ਅਤੇ ਬਿ੍ਟਿਸ਼ ਨਾਗਰਿਕਤਾ ਹਾਸਲ ਸਮੀਰ ਸੋਨੀ 2007 ਅਤੇ 2008 ਦੌਰਾਨ ਨਾਜਾਇਜ਼ ਸ਼ਰਾਬ ਦੀ ਵਿਕਰੀ ਅਤੇ ਨਾਜਾਇਜ਼ ਤੌਰ 'ਤੇ ਕਰੀਬ 90 ਲੱਖ ਸਿਗਰਟ ਦਰਾਮਦ ਲਈ 36 ਲੱਖ ਪੌਂਡ ਦੀ ਟੈਕਸ ਚੋਰੀ 'ਚ ਲੋੜੀਂਦਾ ਹੈ। ਜਨਵਰੀ, 2010 ਨੂੰ ਉਸ ਨੇ ਮੈਨਚੈਸਟਰ ਯਾਊਨ ਕੋਰਟ ਸਾਹਮਣੇ ਪੇਸ਼ ਹੋਣਾ ਸੀ ਪਰ ਉਹ ਫਰਾਰ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ ਫਿਲਹਾਲ ਉਹ ਕੀਨੀਆ 'ਚ ਲੁਕਿਆ ਹੈ। 

ਐਨ ਆਰ ਆਈ ਅਨੀਸ਼ ਆਨੰਦ ਅਪ੍ਰੈਲ, 2013 'ਚ 60 ਲੱਖ ਪੌਂਡ ਦੇ ਵੈਟ ਅਤੇ ਫਿਲਮ ਟੈਕਸ ਕ੍ਰੈਡਿਟ ਧੋਖਾਦੇਹੀ ਮਾਮਲੇ 'ਚ ਯਾਇਡਨ ਯਾਊਨ ਕੋਰਟ 'ਚ ਪੇਸ਼ ਨਹੀਂ ਹੋਇਆ। ਉਸ ਨੂੰ ਜੁਲਾਈ 2013 'ਚ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ। ਐਚ ਐਮ ਆਰ ਸੀ ਮੁਤਾਬਿਕ ਉਹ ਧੋਖਾਦੇਹੀ 'ਚ ਸ਼ਾਮਲ ਕਈ ਕੰਪਨੀਆਂ ਦਾ ਨਿਰਦੇਸ਼ਕ ਸੀ। ਫਿਲਹਾਲ ਉਹ ਬਿ੍ਟੇਨ 'ਚ ਹੀ ਕਿਤੇ ਲੁਕਿਆ ਹੋਇਆ ਹੈ। 

ਸਾਹਿਲ ਜੈਨ ਖ਼ਿਲਾਫ਼ 8 ਜੂਨ 2012 ਨੂੰ ਕਰੀਬ 32 ਲੱਖ ਪੌਂਡ ਦੇ ਵੈਟ ਧੋਖਾਦੇਹੀ ਮਾਮਲੇ 'ਚ ਗਿ੍ਰਫ਼ਤਾਰੀ ਵਰੰਟ ਜਾਰੀ ਕੀਤਾ ਗਿਆ ਹੈ। ਉਹ ਜੂਨ, 2012 'ਚ ਲੰਡਨ ਦੇ ਓਲਡ ਵੈਲੀ ਸਥਿਤ ਸੈਂਟਰਲ ਯਮਿਨਲ ਕੋਰਟ 'ਚ ਹਾਜ਼ਰ ਨਹੀਂ ਹੋਇਆ। ਐਚ ਐਮ ਆਰ ਸੀ ਦੀ ਮੋਸਟ ਵਾਂਟੇਡ ਸੂਚੀ ਪਹਿਲੀ ਵਾਰ ਪਿਛਲੇ ਸਾਲ ਜਾਰੀ ਕੀਤੀ ਗਈ ਸੀ।



Archive

RECENT STORIES