Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹੁਣ ਮੋਬਾਈਲ ਲੋਕੇਸ਼ਨ ਨੂੰ ਲੁਕਾਏਗਾ ਮੋਬਾਈਲ ਕਵਰ

Posted on August 9th, 2013

ਵਾਸ਼ਿੰਗਟਨ : ਮੋਬਾਈਲ 'ਤੇ ਕਾਲ ਸਮੇਂ ਇਹ ਪਤਾ ਲਗਾਉਣਾ ਸੌਖਾ ਹੈ ਕਿ ਤੁਸੀਂ ਉਸ ਵੇਲੇ ਕਿਥੇ ਹੋ? ਪਰ ਹੁਣ ਜੇ ਤੁਸੀਂ ਨਹੀਂ ਚਾਹੁੰਦੇ ਤਾਂ ਤੁਹਾਡੀ ਲੋਕੇਸ਼ਨ ਲੁਕੀ ਰਹੇਗੀ। ਹੁਣ ਲੋਕੇਸ਼ਨ ਲੁਕਾਉਣ ਲਈ ਫੋਨ ਸਵਿਚ ਆਫ ਕਰਨ ਦੀ ਲੋੜ ਨਹੀਂ ਹੈ। ਇਹ ਕੰਮ ਉਸ ਦਾ ਕਵਰ ਹੀ ਕਰ ਦੇਵੇਗਾ। ਅਮਰੀਕਾ ਦੇ ਇਕ ਟੈਕਨੀਸ਼ੀਅਨ ਨੇ ਅਜਿਹਾ ਕਵਰ ਬਣਾਇਆ ਹੈ, ਜੋ ਵਾਈ ਫਾਈ ਤੇ ਗਲੋਬਲ ਪੋਜ਼ੀਸ਼ਨਿੰਗ ਸਿਸਟਮ (ਜੀਪੀਐਸ) ਦੇ ਸਿਗਨਲ ਮੋਬਾਈਲ ਤਕ ਪਹੁੰਚਣ ਤੋਂ ਰੋਕੇਗਾ। ਇਸ ਨਾਲ ਕਿਸੇ ਨੂੰ ਵੀ ਮੋਬਾਈਲ ਦੀ ਲੋਕੇਸ਼ਨ ਦਾ ਪਤਾ ਨਹੀਂ ਲੱਗੇਗਾ।

ਨਿਊਯਾਰਕ ਦੇ ਐਡਮ ਹਾਰਵੇ ਨੇ ਹੁਣੇ ਜਿਹੇ ਹੀ ਕਿਕਸਟਾਰਟ ਵੈਬਸਾਈਟ 'ਤੇ ਸਿਗਨਲ ਬਲਾਕ ਕਰਨ ਵਾਲੇ ਮੋਬਾਈਲ ਕਵਰ ਬਾਰੇ ਜਾਣਕਾਰੀ ਦਿੱਤੀ ਹੈ। ਇਸ ਕਵਰ ਦਾ ਨਾਂ ਆਫ ਪੈਕੇਟ ਹੈ। ਇਸ ਦੇ ਨਿਰਮਾਣ ਲਈ ਉਹ ਵੈਬਸਾਈਟ ਜ਼ਰੀਏ ਪੈਸੇ ਇਕੱਠੇ ਕਰਨਗੇ। ਡਿਸਕਵਰੀ ਨਿਊਜ਼ ਦੀ ਰਿਪੋਰਟ ਮੁਤਾਬਕ ਹਾਰਵੇ ਪਿਛਲੇ ਜਨਵਰੀ ਮਹੀਨੇ ਆਪਣੀ ਨਵੀਂ ਖੋਜ ਨੂੰ ਲੈ ਕੇ ਚਰਚਾ 'ਚ ਆਏ ਸਨ। ਉਸ ਵੇਲੇ ਉਨ੍ਹਾਂ ਨੇ ਅਜਿਹਾ ਕੱਪੜਾ ਬਣਾਉਣ ਦਾ ਦਾਅਵਾ ਕੀਤਾ ਸੀ, ਜਿਸ ਨਾਲ ਬਣੇ ਕੱਪੜੇ ਪਹਿਨ ਕੇ ਲੋਕ ਡਰੋਨ ਤੇ ਰਾਡਾਰ ਦੀਆਂ ਨਜ਼ਰਾਂ ਤੋਂ ਬਚ ਸਕਦੇ ਹਨ। ਰਿਪੋਰਟ ਮੁਤਾਬਕ ਮੋਬਾਈਲ ਦਾ ਇਹ ਕਵਰ ਉਸ ਤਕਨੀਕ 'ਤੇ ਅਧਾਰਤ ਹੈ, ਜੋ ਕਿ ਬਿਜਲੀ ਦੇ ਸਮਾਨ ਨੂੰ ਬਿਜਲੀ ਦੇ ਕਰੰਟ ਤੋਂ ਬਚਾਉਂਦੀ ਹੈ। ਆਫ ਪਾਕੇਟ 'ਚ ਮੈਟਲ ਫਾਈਬਰ ਲੱਗਾ ਹੁੰਦਾ ਹੈ। ਇਹ ਵਾਟਰ ਪਰੂਫ ਹੈ ਤੇ ਸਿਗਨਲ ਬਲਾਕ ਕਰਨ ਵਾਲੇ ਮੌਜੂਦਾ ਉਪਕਰਣਾਂ ਤੋਂ ਸੌ ਗੁਣਾ ਜ਼ਿਆਦਾ ਮਜ਼ਬੂਤ ਹੈ। 




Archive

RECENT STORIES