Posted on August 9th, 2013

<p>ਅੰਮ੍ਰਿਤਧਾਰੀ ਮਹਿਲਾ ਮਨਜੀਤ ਕੌਰ ਪਤਨੀ ਜਥੇਦਾਰ ਰਣਧੀਰ ਸਿੰਘ ਵਾਸੀ ਪਿੰਡ ਗਹਿਰੀ ਬਾਰਾ ਸਿੰਘ<br></p>
ਬਠਿੰਡਾ 9 ਅਗਸਤ (ਅਨਿਲ ਵਰਮਾ): ਰੋਮ ਦੇ ਹਵਾਈ ਅੱਡੇ ਤੇ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨਾਲ ਸੁਰੱਖਿਆ ਕਰਮਚਾਰੀਆਂ ਵਲੋਂ ਤਲਾਸ਼ੀ ਦੇ ਨਾਂ ਤੇ ਕੀਤੀ ਗਈ ਬਦਸਲੂਕੀ ਦਾ ਮਾਮਲਾ ਹਾਲੇ ਠੰਡਾ ਵੀ ਨਹੀਂ ਹੋਇਆ ਕਿ ਪੰਥਕ ਅਖਵਾਉਂਦੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਹੁੰਦੇ ਹੋਏ ਬਠਿੰਡਾ ਜੇਲ੍ਹ ਵਿੱਚ ਇੱਕ ਅੰਮ੍ਰਿਤਧਾਰੀ ਮਹਿਲਾ ਮਨਜੀਤ ਕੌਰ ਪਤਨੀ ਜਥੇਦਾਰ ਰਣਧੀਰ ਸਿੰਘ ਵਾਸੀ ਪਿੰਡ ਗਹਿਰੀ ਬਾਰਾ ਸਿੰਘ ਨੇ ਜੇਲ੍ਹ ਦੀਆਂ ਮਹਿਲਾ ਪੁਲਿਸ ਮੁਲਾਜਮਾਂ ਤੇ ਦਸਤਾਰ ਉਤਰਵਾਉਣ ਅਤੇ ਬਦਸਲੂਕੀ ਕਰਨ ਦੇ ਗੰਭੀਰ ਦੋਸ਼ ਲਾਉਂਦਿਆਂ ਸਿੱਖ ਧਾਰਮਿਕ ਜਥੇਬੰਦੀਆਂ ਤੋਂ ਇਸ ਮਾਮਲੇ ਤੇ ਠੋਸ ਕਾਰਵਾਈ ਕਰਨ ਤੇ ਸਿੱਖ ਕੌਮ ਦੀ ਸ਼ਾਨ ‘ਦਸਤਾਰ’ ਦੀ ਤਲਾਸ਼ੀ ਦੇ ਨਾਂ ਤੇ ਕੀਤੀ ਜਾਂਦੀ ਵਾਰ ਵਾਰ ਬੇਅਦਬੀ ਨੂੰ ਰੋਕਣ ਲਈ ਠੋਸ ਕਦਮ ਉਠਾਉਣ ਦੀ ਮੰਗ ਕੀਤੀ ਹੈ।
ਪੀੜ੍ਹਤ ਮਹਿਲਾ ਨੇ ਦੱਸਿਆ ਕਿ ਉਹ ਸਵੇਰੇ 11 ਵਜੇ ਜੇਲ੍ਹ ‘ਚ ਬੰਦ ਆਪਣੇ ਪੁੱਤਰ ਆਸਾ ਸਿੰਘ ਅਤੇ ਬੱਗਾ ਸਿੰਘ ਨਾਲ ਮੁਲਾਕਾਤ ਕਰਨ ਆਈ ਸੀ ਤੇ ਕਾਨੂੰਨੀ ਪ੍ਰਕ੍ਰਿਆ ਪੂਰੀ ਕਰਕੇ ਮੁਲਾਕਾਤ ਕਮਰੇ ਤੱਕ ਪਹੁੰਚ ਗਈ ਪਰ ਉਥੇ ਡਿਊਟੀ ਤੇ ਤਾਇਨਾਤ ਮਹਿਲਾ ਪੁਲਿਸ ਕਰਮਚਾਰੀ ਰਾਜਵੀਰ ਕੌਰ ਅਤੇ ਸਰਬਜੀਤ ਕੌਰ ਨੇ ਉਸਨੂੰ ਦੁਬਾਰਾ ਬਾਹਰ ਬੁਲਾ ਲਿਆ ਤੇ ਉਸਦੀ ਦਸਤਾਰ ਲਵਾ ਕੇ ਤਲਾਸ਼ੀ ਲਈ ਗਈ ਫੇਰ ਉਸਨੂੰ ਅੰਦਰ ਜਾਣ ਦਿੱਤਾ ਗਿਆ ਜਦੋਂ ਕਿ ਉਸਨੇ ਦਸਤਾਰ ਨਾ ਉਤਾਰਣ ਲਈ ਵਾਰ ਵਾਰ ਬੇਨਤੀ ਕੀਤੀ ਤੇ ਆਪਣੇ ਸਿੱਖ ਧਾਰਮਿਕ ਚਿੰਨਾਂ ਦੀ ਦੁਹਾਈ ਵੀ ਦਿੱਤੀ ਪਰ ਉਕਤ ਮਹਿਲਾ ਕਰਮਚਾਰੀਆਂ ਨੇ ਕੋਈ ਸੁਣਵਾਈ ਨਾ ਕੀਤੀ। ਇਸ ਮਾਮਲੇ ਸਬੰਧੀ ਜਦੋਂ ਜੇਲ੍ਹ ਸੁਪਰਡੈਂਟ ਨਾਲ ਗੱਲ ਕੀਤੀ ਤਾਂ ਉਹਨਾਂ ਅਜਿਹੀ ਕਿਸੇ ਵੀ ਘਟਨਾ ਤੋਂ ਅਗਿਆਨਤਾ ਜਾਹਰ ਕਰਦਿਆਂ ਕਿਹਾ ਕਿ ਸ਼ਿਕਾਇਤ ਆਊਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਕਤ ਮਾਮਲਾ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਧਿਆਨ ਵਿੱਚ ਲਿਆਂਦਾ ਤਾਂ ਉਹਨਾਂ ਕਿਹਾ ਕਿ ਤਲਾਸ਼ੀ ਦੇ ਨਾਂ ਤੇ ਕੇਸਧਾਰੀ ਸਿੱਖ ਵਿਅਕਤੀ ਦੀ ਦਸਤਾਰ ਉਤਰਵਾਉਣਾ ਸ਼ਰਮਨਾਕ ਤੇ ਨਿੰਦਣਯੋਗ ਘਟਨਾ ਹੈ ਇਸ ਮਾਮਲੇ ਦੀ ਪੀੜ੍ਹਤ ਔਰਤ ਵੱਲੋਂ ਸ਼ਿਕਾਇਤ ਕਰਨ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਲੀ ਕਮੇਟੀ ਦੇ ਪ੍ਰਧਾਨ ਨਾਲ ਰੋਮ ਹਵਾਈ ਅੱਡੇ ਤੇ ਵਾਪਰੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸਿੱਖ ਦੀ ਸ਼ਾਨ ਦਸਤਾਰ ਦੀ ਬੇਅਦਬੀ ਰੋਕਣ ਲਈ ਠੋਸ ਕਦਮ ਉਠਾਉਣ ਦੀ ਮੰਗ ਕੀਤੀ ਗਈ ਪਰ ਕੀ ਬੀਬਾ ਬਾਦਲ ਆਪਣੀ ਅਕਾਲੀ ਭਾਜਪਾ ਸਰਕਾਰ ਦੀ ਅਗਵਾਈ ਵਿੱਚ ਤਲਾਸ਼ੀ ਦੇ ਨਾਂ ਤੇ ਪੁਲਿਸ ਮੁਲਾਜ਼ਮਾਂ ਵੱਲੌਂ ਕੀਤੀ ਜਾਂਦੀ ਦਸਤਾਰ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਕੋਈ ਸਖਤ ਕਦਮ ਉਠਾਉਣ ਲਈ ਕੋਈ ਆਵਾਜ਼ ਬੁਲੰਦ ਕਰਨਗੇ?

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025

Posted on December 22nd, 2025