Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੁਖ ਮੰਤਰੀ ਉਮਰ ਅਬਦੁੱਲਾ ਦੇ ਸਾਹਮਣੇ ਲਗਾਏ ਆਜ਼ਾਦੀ ਦੇ ਨਾਅਰੇ

Posted on August 10th, 2013

<p>ਮੁਖ ਮੰਤਰੀ ਉਮਰ ਅਬਦੁੱਲਾ<br></p>

ਸ਼੍ਰੀਨਗਰ : ਮੁਖ ਮੰਤਰੀ ਉਮਰ ਅਬਦੁੱਲਾ ਸ਼ੁੱਕਰਵਾਰ ਨੂੰ ਉਸ ਸਮੇਂ ਅਚਾਨਕ ਚੌਂਕ ਗਏ, ਜਦ ਹਜਰਤਬਲ ਦਰਗਾਹ ਵਿਚ ਅਨੇਕਾਂ ਸੁਰੱਖਿਆ ਪ੍ਰਬੰਧਾਂ ਦਰਮਿਆਨ ਇਕ ਨੌਜਵਾਨ ਨੇ ਉਨ੍ਹਾਂ ਦੇ ਸਾਹਮਣੇ ਖੜੇ ਹੋਕੇ 'ਅਸੀਂ ਕੀ ਚਾਹੁੰਦੇ-ਆਜ਼ਾਦੀ' ਨਾਅਰੇ ਲਗਏ। ਇਸ ਤੋਂ ਪਹਿਲਾਂ ਕਿ ਮਹੌਲ ਹੋਰ ਜ਼ਿਆਦਾ ਖਰਾਬ ਹੁੰਦਾ, ਮੁੱਖ ਮੰਤਰੀ ਦਾ ਸੁਰੱਖਿਆ ਦਸਤਾ ਨੌਜਵਾਨ ਨੂੰ ਕਾਬੂ ਕਰਕੇ ਉਥੋਂ ਬਾਹਰ ਲੈ ਗਿਆ। ਫਿਲਹਾਲ, ਨਾਅਰੇਬਾਜ਼ੀ ਕਰਨ ਵਾਲੇ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ। 

ਮੁੱਖ ਮੰਤਰੀ ਉਮਰ ਅਬਦੁੱਲਾ ਆਪਣੇ ਪਿਤਾ ਕੇਂਦਰੀ ਕੁਦਰਤੀ ਊਰਜਾ ਮੰਤਰੀ ਡਾ. ਫਾਰੂਕ ਅਬਦੁੱਲਾ ਅਤੇ ਆਪਣੇ ਖਾਸ ਸਹਿਯੋਗੀਆਂ ਲਈ ਨਮਾਜ਼-ਏ-ਈਦ ਅਦਾ ਕਰਨ ਲਈ ਹਜਰਤਬਲ ਦਰਗਾਹ ਗਏ। ਹਾਲਾਂਕਿ ਪ੍ਰਸ਼ਾਸਨ ਨੇ ਦਰਗਾਹ ਵਿਚ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਘਟਨਾ ਦਾ ਪਹਿਲਾਂ ਤੋਂ ਅਨੁਮਾਨ ਲਗਾਉਂਦੇ ਹੋਏ ਸੁਰੱਖਿਆ ਦੇ ਸਖਤ ਪ੍ਰਬੰਧ ਕਰ ਰੱਖੇ ਸਨ। ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਿਤਾ ਜਿਸ ਤਰ੍ਹਾਂ ਕਤਾਰ ਵਿਚ ਨਮਾਜ਼ ਲਈ ਖੜੇ ਹੋਏ, ਉਸਦੇ ਅੱਗੇ ਪਿੱਛੇ ਸਾਦੇ ਕੱਪੜਿਆਂ ਵਿਚ ਪੁਲਸ ਕਰਮਚਾਰੀ ਤੇ ਮੁੱਖ ਮੰਤਰੀ ਦੇ ਸੁਰੱਖਿਆ ਦਸਤੇ ਦੇ ਲੋਕ ਨਮਾਜ਼ ਲਈ ਖੜੇ ਹੋ ਗਏ। ਇਸੇ ਦੌਰਾਨ ਉਥੇ ਇਕ ਨੌਜਵਾਨ ਮੁੱਖ ਮੰਤਰੀ ਤੋਂ ਕੁਝ ਹੀ ਦੂਰੀ ਉਤੇ ਖੜਾ ਹੋਕੇ ਨਾਅਰੇਬਾਜ਼ੀ ਕਰਨ ਲੱਗਾ। ਉਸਨੇ ਕਸ਼ਮੀਰ ਦੀ ਆਜ਼ਾਦੀ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ। ਇਸ ਨਾਲ ਉਥੇ ਮੌਜੂਦ ਸਾਰੇ ਲੋਕ ਚੌਂਕ ਗਏ। ਨਾਅਰੇਬਾਜ਼ੀ ਕਰਦਾ ਨੌਜਵਾਨ ਕੋਈ ਹੋਰ ਹਰਕਤ ਕਰਦਾ ਜਾਂ ਉਥੋਂ ਦਾ ਮਹੌਲ ਖਰਾਬ ਹੁੰਦਾ, ਮੌਜੂਦ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਉਤੇ ਕਾਬੂ ਪਾ ਲਿਆ ਅਤੇ ਉਸਨੂੰ ਉਥੋਂ ਬਾਹਰ ਲੈ ਗਏ। 

ਇਸ ਦਰਮਿਆਨ ਦਰਗਾਹ ਵਿਚ ਨਮਾਜ਼ ਸ਼ਾਂਤੀਪੂਰਨ ਤਰੀਕੇ ਨਾਲ ਸਮਾਪਤ ਹੋ ਗਈ। ਨਮਾਜ਼ ਪਿੱਛੋਂ ਮੁੱਖਮੰਤਰੀ ਉਮਰ ਅਬਦੁੱਲਾ ਅਤੇ ਉਨ੍ਹਾਂ ਦੇ ਪਿਤਾ ਡਾ. ਅਬਦੁੱਲਾ ਨੇ ਦਰਗਾਹ ਵਿਚ ਨਮਾਜ਼ ਲਈ ਆਏ ਕਈ ਨਮਾਜ਼ੀਆਂ ਨਾਲ ਗਲੇ ਮਿਲਕੇ ਉਨ੍ਹਾਂ ਨੂੰ ਈਦ ਦੀ ਮੁਬਾਰਕਵਾਦ ਦਿੱਤੀ। ਮੁੱਖ ਮੰਤਰੀ ਨੇ ਉਥੇ ਕਈ ਲੋਕਾਂ ਨੂੰ ਮਿਲਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਵੀ ਜਾਣਿਆ। ਆਲ ਪਾਰਟੀ ਹੂਰੀਅਤ ਕਾਨਫਰੰਸ ਦੇ ਕੱਟੜਪੰਥੀ ਧੜੇ ਦੇ ਚੇਅਰਮੈਨ ਸਈਅਦ ਅਲੀ ਸ਼ਾਹ ਗਿਲਾਨੀ ਅਤੇ ਸ਼ੱਬੀਰ ਸ਼ਾਹ ਆਪਣੇ ਐਲਾਨ ਦੇ ਬਾਵਜੂਦ ਨਮਾਜ਼ ਅਦਾ ਕਰਨ ਲਈ ਹਜਰਤਬੱਲ ਦਰਗਾਹ ਵਿਚ ਨਹੀਂ ਆ ਸਕੇ। ਦੋਵੇਂ ਹੀ ਆਪਣੇ ਘਰਾਂ ਵਿਚ ਨਜ਼ਰਬੰਦ ਰਹੇ। ਦਰਗਾਹ ਤਾਂ ਕੀ ਉਨ੍ਹਾਂ ਨੂੰ ਆਪਣੇ ਘਰਾਂ ਦੇ ਨੇੜੇ ਮਸਜਿਦ ਵਿਚ ਵੀ ਆਉਣ ਦਾ ਮੌਕਾ ਨਹੀਂ ਮਿਲਿਆ। ਮੀਰਵਾਈਜ ਮੌਲਵੀ ਉਮਰ ਫਾਰੂਕ ਵੀ ਆਪਣੇ ਘਰ ਵਿਚ ਨਜ਼ਰਬੰਦ ਹੋਣ ਕਾਰਨ ਈਦਗਾਹ ਵਿਚ ਨਮਾਜ਼ ਲਈ ਨਹੀਂ ਪੁਜ ਸਕੇ। 



Archive

RECENT STORIES