Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

'ਅਹਿੰਸਾ ਦੇ ਪੁਜਾਰੀ' ਗਾਂਧੀ ਦੀ ਸਮਾਧੀ ਦੁਆਲੇ ਸੁਰੱਖਿਆ ਜਵਾਨ ਤਾਇਨਾਤ

Posted on August 11th, 2013


ਨਵੀਂ ਦਿੱਲੀ- 67ਵੇਂ ਆਜ਼ਾਦੀ ਦਿਵਸ ਮੌਕੇ ਪਹਿਲੀ ਵਾਰ ਸਰਕਾਰ ਨੇ ਰਾਜਘਾਟ ਦੀ ਸੁਰੱਖਿਆ ਲਈ ਹਥਿਆਬੰਦ ਜਵਾਨ ਤਾਇਨਾਤ ਕੀਤੇ ਹਨ। ਜ਼ਿਕਰਯੋਗ ਹੈ ਕਿ ਕੌਮੀ ਰਾਜਧਾਨੀ ਵਿਚ ਯਮੁਨਾ ਨਦੀ ਦੇ ਕੰਢੇ, ਦੇਸ਼ ਦੀਆਂ ਹੋਰ ਅਹਿਮ ਸ਼ਖਸੀਅਤਾਂ ਦੀਆਂ ਵੀ ਸਮਾਧੀਆਂ ਹਨ। ਇਨ੍ਹਾਂ ਵਿਚ ਸ਼ਕਤੀ ਸਥਲ (ਇੰਦਰਾ ਗਾਂਧੀ), ਵੀਰ ਭੂਮੀ (ਰਾਜੀਵ ਗਾਂਧੀ), ਵਿਜੈ ਸਥਲ (ਲਾਲ ਬਹਾਦਰ ਸ਼ਾਸਤਰੀ) ਦੀਆਂ ਯਾਦਗਾਰਾਂ ਵੀ ਸ਼ਾਮਲ ਹਨ। ਇਨ੍ਹਾਂ ਸਥਾਨਾਂ ਦੇ ਉਪਰ ਸਰਕਾਰ ਸਾਲ 2004 ਤੋਂ ਹੀ ਹਥਿਆਰਬੰਦ ਜਵਾਨ ਤਾਇਨਾਤ ਕੀਤੇ ਹੋਏ ਹਨ ਪਰ ਗਾਂਧੀ ਦੀ ਸਮਾਧੀ ’ਤੇ ਇਸ ਕਰਕੇ ਹਥਿਆਰਬੰਦ ਜਵਾਨ ਤਾਇਨਾਤ ਨਹੀਂ ਕੀਤੇ ਗਏ ਸਨ ਕਿ ਉਹ ਅਹਿੰਸਾ ਦੇ ਸਿਧਾਂਤ ਦੇ ਧਾਰਨੀ ਸਨ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ ਦੀਆਂ ਹੋਰ ਏਜੰਸੀਆਂ ਤੇ ਸ਼ਹਿਰੀ ਵਿਕਾਸ ਮੰਤਰਾਲੇ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਸੀਆਈਐਸਐਫ ਦੇ ਹਥਿਆਰਬੰਦ ਜਵਾਨ ਤਾਇਨਾਤ ਕੀਤੇ ਗਏ ਹਨ। ਰਾਜਘਾਟ ਵਿਚ ਪਹਿਲੀ ਅਗਸਤ ਤੋਂ ਸੁਰੱਖਿਆ ਜਵਾਨ ਤਾਇਨਾਤ ਕੀਤੇ ਗਏ ਹਨ ਤੇ ਇਹ ਤਾਇਨਾਤੀ ਖੁਫੀਆ ਰਿਪੋਰਟਾਂ ਦੇ ਆਧਾਰ ਉਤੇ ਕੀਤੀ ਗਈ ਹੈ। ਇਸ ਸਮੇਂ ਸੀਆਈਐਸਐਫ ਦੇ 24 ਜਵਾਨ ਤਾਇਨਾਤ ਹਨ ਤੇ ਇਨ੍ਹਾਂ ਵਿਚ ਪਹਿਲਾ ਦਸਤਾ ਵੀ ਸ਼ਾਮਲ ਹੈ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਮਾਂਡੋਜ਼ ਸਿਰਫ ਮੁੱਖ ਗੇਟ ਉਤੇ ਤਾਇਨਾਤ ਕੀਤੇ ਗਏ ਹਨ ਤੇ ਸਮਾਧੀ ਦੇ ਕੋਲ ਅੰਦਰ ਕਮਾਂਡੋ ਵਰਦੀ ਵਿਚ ਤਾਂ ਜਾ ਸਕਦੇ ਹਨ ਪਰ ਹਥਿਆਰ ਨਹੀਂ ਲੈ ਕੇ ਸਕਦੇ। ਸੂਤਰਾਂ ਅਨੁਸਾਰ ਬਿਹਾਰ ਵਿਚ ਬੋਧ ਗਯਾ ਵਿਚ ਮੰਦਰ ’ਤੇ ਹਮਲੇ ਤੋਂ ਬਾਅਦ ਇਹ ਕਦਮ ਚੁੱਕੇ ਗਏ ਹਨ।



Archive

RECENT STORIES